ਆਈ ਤਾਜਾ ਵੱਡੀ ਖਬਰ 

ਜਿੱਥੇ ਅੱਜ ਕੱਲ੍ਹ ਦੇ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਪਏ ਹਨ l ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ਾਂ ਵੱਲ ਨੂੰ ਜਾਂਦੇ ਪਏ ਨੇ, ਦੂਜੇ ਪਾਸੇ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ, ਉਹਨਾਂ ਦੇ ਵਿਆਹ ਵੀ ਐਨਆਰਆਈ ਦੇ ਨਾਲ ਕੀਤੇ ਜਾ ਰਹੇ ਹਨ ਤਾਂ ਜੋ ਲੜਕੀ ਦਾ ਭਵਿੱਖ ਵੀ ਸੁਨਹਿਰਾ ਹੋ ਸਕੇ, ਤੇ ਲੜਕੀ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਸਕੇ । ਇਹੋ ਜਿਹੇ ਸੁਪਨਿਆਂ ਦੇ ਨਾਲ ਮਾਪੇ ਆਪਣੀਆਂ ਧੀਆਂ ਦਾ ਵਿਆਹ ਐਨਆਰਆਈਆਂ ਦੇ ਨਾਲ ਕਰਦੇ ਪਏ ਹਨ, ਉਹ ਸਾਰੇ ਸੁਪਨੇ ਉਸ ਵੇਲੇ ਚੂਰੋ ਚੂਰ ਹੋ ਜਾਂਦੇ ਹਨ ਜਦੋਂ ਇਹਨਾਂ ਐਨਆਰਆਈਆਂ ਦੇ ਵਲੋਂ ਇਹਨਾਂ ਲੜਕੀਆਂ ਨੂੰ ਧਮਕਿਆ ਜਾਂਦਾ ਹੈ, ਯਾਂ ਉਹਨਾਂ ਨਾਲ ਵਿਆਹ ਕਰਵਾ ਕੇ ਵਿਦੇਸ਼ ਤੋਂ ਵਾਪਸ ਪਰਤਦੇ ਹੀ ਨਹੀਂ।

ਇੱਕ ਅਜਿਹਾ ਕਰਾਂਗੇ ਜਿੱਥੇ ਵਿਆਹ ਦੇ ਸੱਤ ਮਹੀਨਿਆਂ ਬਾਅਦ ਇੱਕ ਐਨ ਆਰ ਆਈ ਪਤੀ ਨੇ ਅਜਿਹੇ ਰੰਗ ਵਿਖਾਏ, ਜਿਸ ਬਾਰੇ ਜੋ ਵੀ ਸੁਣਦਾ ਪਿਆ ਹੈ, ਉਹ ਹੈਰਾਨ ਹੁੰਦਾ ਪਿਆ। ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਅਤੇ ਤਲਾਕ ਦੀ ਧਮਕੀਆਂ ਦੇਣ ਦੇ ਵੱਡੇ ਦੋਸ਼ ਕਾਰਨ ਪੁਲਿਸ ਵੱਲੋਂ ਐੱਨ. ਆਰ. ਆਈ. ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ । ਦਰਅਸਲ ਪੁਲਿਸ ਨੂੰ ਦਿੱਤੀ ਗਈ ਸ਼ਕਾਇਤ ਵਿੱਚ ਦੱਸਿਆ ਗਿਆ ਹੈ ਕਿ ਪ੍ਰਿਅੰਕਾ ਪੁੱਤਰੀ ਅਸ਼ਵਨੀ ਕੁਮਾਰ ਦਾ ਵਿਆਹ ਇਟਲੀ ਵਿਖੇ ਰਹਿਣ ਵਾਲੇ ਜਸਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਮੂਣਕ ਖ਼ੁਰਦ ਤਹਿਸੀਲ ਦਸੂਹਾ ਹੁਸ਼ਿਆਰਪੁਰ ਨਾਲ 16 ਫਰਵਰੀ 2023 ਨੂੰ ਹੋਇਆ ਸੀ।

ਉਸ ਵੱਲੋਂ ਬਹੁਤ ਸਾਰੇ ਸੁਪਨੇ ਲੜਕੇ ਨੂੰ ਵਿਖਾਏ ਗਏ l ਲੜਕੀ ਅਨੁਸਾਰ ਉਸ ਦਾ ਵਿਆਹ ਸਹੁਰਾ ਪੱਖ ਦੀ ਮੰਗ ’ਤੇ ਇਕ ਪੈਲਸ ਵਿਚ ਹੋਇਆ ਸੀ, ਜਿਸ ਵਿਚ 150-200 ਬਰਾਤੀਆਂ ਦੀ ਆਓ-ਭਗਤ ਕੀਤੀ ਗਈ। ਉਹਨਾਂ ਆਪਣੀ ਹੈਸੀਅਤ ਤੋਂ ਵੱਧ ਕੇ ਖ਼ਰਚਾ ਕੀਤਾ ਗਿਆ। ਉਸ ਨੇ ਪਤੀ ਅਤੇ ਸਹੁਰਾ ਪਰਿਵਾਰ ’ਤੇ ਦੋਸ਼ ਲਗਾਉਂਦੇ ਹੋਏ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ।

ਵਿਆਹ ਤੋਂ ਬਾਅਦ ਉਸ ਦਾ ਪਤੀ ਵਾਪਸ ਇਟਲੀ ਚਲਾ ਗਿਆ ਪਰ ਉਸ ਨਾਲ ਸੰਪਰਕ ਨਾ ਰੱਖ ਕੇ ਉਸ ਨੂੰ ਤਲਾਕ ਦੇਣ ਦੀਆਂ ਧਮਕੀਆਂ ਦਿੰਦਾ ਹੈ। ਜਿਸ ਕਾਰਨ ਲੜਕੀ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹੈ , ਫਿਲਹਾਲ ਪੁਲਿਸ ਦੇ ਵੱਲੋਂ ਲੜਕੇ ਸਮੇਤ ਸਾਰੇ ਪਰਿਵਾਰ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਵਿਆਹ ਦੇ 7 ਮਹੀਨਿਆਂ ਬਾਅਦ ਹੀ NRI ਪਤੀ ਨੇ ਵਿਖਾ ਦਿੱਤੇ ਰੰਗ , ਕੀਤਾ ਅਜਿਹਾ ਕਾਰਾ ਪੈਰੋਂ ਨਿਕਲੀ ਜਮੀਨ
                                                      
                                       
                            
                                                                   
                                    Previous Post2 ਭਰਾਵਾਂ ਨੇ ਸਫਲਤਾ ਦੀ ਭਰੀ ਉਡਾਣ , ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੋਨੋ ਭਰਾ ਬਣੇ ਜੱਜ
                                                                
                                
                                                                    
                                    Next Postਸਾਬਕਾ ਕ੍ਰਿਕਟਰ ਦੀ ਹੋਈ ਅਚਾਨਕ ਮੌਤ , ਖੇਡ ਜਗਤ ਚ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



