ਆਈ ਤਾਜਾ ਵੱਡੀ ਖਬਰ 

ਵਿਆਹ ਵਿਚ ਭੜਥੂ, ਵਿਆਹ ਵਾਲੇ ਖਾਣੇ ਵਿੱਚ ਲੂਣ ਜਿਆਦਾ ਹੋ ਜਾਣ ਉੱਤੇ ਕੁੜੀ ਵਾਲਿਆਂ ਆਇਆ ਗੁੱਸਾ ਤਾਂ ਕੁੜੀ ਵਾਲਿਆ ਨੇ ਹਲਵਾਈ ਨਾਲ ਅਜਿਹਾ ਕਾਰਾ ਕੀਤਾ, ਦੇਖ ਕੇ ਸਾਰੇ ਹੈਰਾਨ ਰਹਿ ਗਏ। ਦਰਾਅਸਲ ਇਹ ਮਾਮਲਾ ਲਖਨਊ ਦੇ ਗੁਡੰਬਾ ਦਾ ਦੱਸਿਆ ਜਾ ਰਿਹਾ ਹੈ। ਜਿਥੇ ਇਕ ਵਿਆਹ ਸਮਾਰੋਹ ਦੌਰਾਨ ਖਾਣੇ ਵਿਚ ਜ਼ਿਆਦਾ ਲੂਣ ਹੋਣ ਕਾਰਨ ਕੁੜੀ ਵਾਲੇ ਭੜਕ ਗਏ। ਜਿਸ ਤੋ ਬਾਅਦ ਉਨ੍ਹਾਂ ਨੇ ਹਲਵਾਈ ਦਾ ਬਹੁਤ ਜਿਆਦਾ ਕੁਟਾਪਾ ਕੀਤਾ ਅਤੇ ਇਸ ਤੋ ਬਾਅਦ ਉਸ ਨੂੰ ਉਬਲਦੇ ਤੇਲ ਦੀ ਕੜਾਹੀ ਵਿੱਚ ਹੀ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਸ ਤੋ ਬਾਅਦ ਉਸ ਨੂੰ ਇਲਾਜ ਲਈ ਨਜਦੀਕੀ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ, ਹਲਾਂਕਿ ਉਸ ਦੀ ਹਾਲਤ ਕਾਫੀ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ।

ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪੀੜਤ ਦੇ ਭਰਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਟੌਂਜਾ ਦੇ ਸ਼ੁਵੰਸ਼ੀਪੁਰ ਦੇ ਰਹਿਣ ਵਾਲੇ ਚੰਦਰ ਵੱਲੋ ਦਿੱਤੀ ਜਾਣਕਾਰੀ ਮੁਤਾਬਕ ਉਸਦਾ ਛੋਟਾ ਭਰਾ ਗਯਾ ਪ੍ਰਸਾਦ ਪੇਸ਼ੇ ਤੋਂ ਹਲਵਾਈ ਦਾ ਕੰਮ ਕਰਦਾ ਹੈ। ਉਹ ਵਿਆਹ ਸਮਾਗਮਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਹੈ। ਬੀਤੇ ਸ਼ਨੀਵਾਰ ਨੂੰ ਗਯਾ ਪ੍ਰਸਾਦ ਨੇ ਗੁਡੰਬਾ ਨੇੜੇ ਗਰਾਊਂਡ ‘ਚ ਆਯੋਜਿਤ ਵਿਆਹ ਸਮਾਰੋਹ ਲਈ ਖਾਣਾ ਬਣਾਉਣ ਦਾ ਆਰਡਰ ਲਿਆ ਸੀ।
ਜਿਥੇ ਕੁੜੀ ਦੇ ਪਿਓ ਕਿਸ਼ੇਰੀ, ਉਸ ਦੇ ਭਰਾ ਉਮੇਸ਼ ਅਤੇ ਹੋਰ ਰਿਸ਼ਤੇਦਾਰਾਂ ਨੇ ਗਯਾ ਪ੍ਰਸਾਦ ਨੂੰ ਇਹ ਕਹਿ ਕੇ ਗਾਲ੍ਹਾਂ ਕੱਢਣੀਆਂ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਖਾਣੇ ਵਿੱਚ ਬਹੁਤ ਜ਼ਿਆਦਾ ਲੂਣ ਹੈ। ਇਸ ਤੋ ਬਾਅਦ ਉਸ ਨੂੰ ਚੁੱਕ ਕੇ ਉਬਲਦੇ ਤੇਲ ਦੀ ਕੜਾਹੀ ਵਿੱਚ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਹਲਾਕਿ ਉਸ ਦੇ ਸਾਥੀਆ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਉਹ 70 ਫੀਸਦੀ ਤੱਕ ਝੁਲਸ ਗਿਆ।


ਇਸ ਮੌਕੇ ਉਤੇ ਇੰਸਪੈਕਟਰ ਗੁਡੰਬਾ ਨਿਤੀਸ਼ ਕੁਮਾਰ ਸ਼੍ਰੀਵਾਸਤਵ ਨੇ ਜਾਣਕਾਰੀ ਦਿੱਤੀ ਕਿ ਪੀੜਤਾ ਦੇ ਭਰਾ ਚੰਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਤਫਤੀਸ਼ ਜਾਰੀ ਹੈ, ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।

Home  ਤਾਜਾ ਖ਼ਬਰਾਂ  ਵਿਆਹ ਦੇ ਖਾਣੇ ਚ ਲੂਣ ਵੱਧ ਹੋਣ ਤੇ ਕੁੜੀ ਵਾਲਿਆਂ ਨੇ ਹਲਵਾਈ ਨਾਲ ਜੋ ਕੀਤਾ, ਦੇਖ ਹਰੇਕ ਦੀ ਕੰਬੀ ਰੂਹ
                                                      
                                       
                            
                                                                   
                                    Previous PostWHO ਵਲੋਂ ਫਿਰ ਆਈ ਵੱਡੀ ਚਿਤਾਵਨੀ, ਕਰੋਨਾ ਤੋਂ ਵੀ ਖਤਰਨਾਕ ਬਿਮਾਰੀ ਆਉਣ ਕਾਰਨ ਹੋਵੇਗੀ 2 ਕਰੋੜ ਤੋਂ ਵੱਧ ਲੋਕਾਂ ਦੀ ਮੌਤ
                                                                
                                
                                                                    
                                    Next Postਮਸ਼ਹੂਰ ਅਦਾਕਾਰ ਦੀ 58 ਸਾਲ ਦੀ ਉਮਰ ‘ਚ ਹੋਈ ਮੌਤ ਬੋਲੀਵੁਡ ਚ ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    




