ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਦਾ ਮਨੁੱਖ ਜਿੰਨੀ ਤੇਜ਼ੀ ਦੇ ਨਾਲ ਤਰੱਕੀ ਕਰਦਾ ਪਿਆ ਹੈ, ਉੱਨੀ ਹੀ ਉਸਦੀ ਜ਼ਿੰਦਗੀ, ਮੁਸ਼ਕਲਾਂ ਦੇ ਨਾਲ ਭਰਦੀ ਜਾ ਰਹੀ ਹੈ। ਜ਼ਿੰਦਗੀ ਜਿੰਨੀ ਤੇਜ਼ੀ ਦੇ ਨਾਲ ਅੱਗੇ ਵੱਧਦੀ ਪਈ ਹੈ, ਉੰਨੀ ਹੀ ਤੇਜ਼ੀ ਦੇ ਨਾਲ ਮਨੁੱਖ ਆਪਣੀਆਂ ਗ਼ਲਤੀਆਂ ਤੇ ਲਾਪਰਵਾਈਆਂ ਦੇ ਕਾਰਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਬਿਮਾਰੀਆਂ ਮਨੁੱਖ ਨੂੰ ਮਾਨਸਿਕ ਤੌਰ ਤੇ ਲੱਗਦੀਆਂ ਪਈਆਂ ਹਨ, ਮਨੁੱਖ ਸ਼ਰੀਰਕ ਬਿਮਾਰੀਆਂ ਦੀ ਬਜਾਏ ਸਗੋਂ ਮਾਨਸਿਕ ਰੋਗ ਨਾਲ ਪੀੜਤ ਹੁੰਦਾ ਪਿਆ ਹੈ।

ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਿਅਕਤੀ ਨੂੰ ਪਤਨੀ ਦੀ ਡਿਲਿਵਰੀ ਵੇਖ ਕੇ ਹੋਈ ਗੰਭੀਰ ਬਿਮਾਰੀ, ਜਿਸ ਕਾਰਨ ਹੁਣ ਹਸਪਤਾਲ ਤੇ ਅਰਬਾਂ ਦਾ ਮੁਕੱਦਮਾ ਦਰਜ ਹੋ ਚੁੱਕਿਆ ਹੈ l ਇਹ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ , ਜਿੱਥੇ ਆਸਟ੍ਰੇਲੀਆ ਵਿੱਚ ਇੱਕ ਵਿਅਕਤੀ ਮਾਨਸਿਕ ਬਿਮਾਰੀ ਤੋਂ ਪੀੜਤ ਹੋ ਗਿਆ, ਪਰ ਵਿਅਕਤੀ ਨੇ ਆਪਣੀ ਬਿਮਾਰੀ ਲਈ ਹਸਪਤਾਲ ਨੂੰ ਜ਼ਿੰਮੇਵਾਰ ਦੱਸਿਆ, ਜਿਸ ਕਾਰਨ ਇਸ ਵਿਅਕਤੀ ਨੇ ਹਸਪਤਾਲ ‘ਤੇ 1 ਅਰਬ ਡਾਲਰ ਦਾ ਮੁਕੱਦਮਾ ਵੀ ਕੀਤਾ ।

ਦੱਸ ਦਈਏ ਕਿ ਇਸ ਵਿਅਕਤੀ ਦੇ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਹਸਪਤਾਲ ਨੇ ਉਸ ਨੂੰ ਆਪਣੀ ਪਤਨੀ ਦੀ ਸੀ-ਸੈਕਸ਼ਨ ਡਿਲੀਵਰੀ ਦੇਖਣ ਦੀ ਇਜਾਜ਼ਤ ਦਿੱਤੀ, ਪਰ ਉਹ ਮਾਨਸਿਕ ਤੌਰ ਤੇ ਇੰਨਾ ਮਜਬੂਤ ਨਹੀਂ ਸੀ ਕਿ ਉਹ ਇਸ ਓਪਰੇਸ਼ਨ ਨੂੰ ਵੇਖ ਸਕੇ । ਜਿਸ ਕਾਰਨ ਉਸ ਨੂੰ ਇਹ ਗੰਭੀਰ ਬੀਮਾਰੀ ਹੋ ਗਈ। ਹੁਣ ਉਸ ਨੇ ਹਸਪਤਾਲ ‘ਤੇ ਦੋਸ਼ ਲਗਾਇਆ ਹੈ ਕਿ ਸਾਲ 2018 ‘ਚ ਜਦੋਂ ਉਸ ਦੀ ਪਤਨੀ ਬੱਚੇ ਨੂੰ ਜਨਮ ਦੇ ਰਹੀ ਸੀ ਤਾਂ ਹਸਪਤਾਲ ਦੇ ਸਟਾਫ ਨੇ ਉਸ ਨੂੰ ਆਪਣੀ ਪਤਨੀ ਦੀ ਸੀ-ਸੈਕਸ਼ਨ ਡਿਲੀਵਰੀ ਦੇਖਣ ਦਿੱਤੀ ਤੇ ਇਸ ਕਾਰਨ ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਿਆ।

ਇਸ ਵਿਅਕਤੀ ਨੇ ਹਸਪਤਾਲ ਦੇ ਖਿਲਾਫ ਉਸ ਨੂੰ ਹੋਏ ਨੁਕਸਾਨ ਲਈ ਮਾਮਲਾ ਦਰਜ ਕਰਵਾਇਆ ਹੈ। ਇੱਕ ਰਿਪੋਰਟ ਮੁਤਾਬਕ ਇਸ ਵਿਅਕਤੀ ਦੇ ਵੱਲੋਂ ਡਿਲਵਰੀ ਦੌਰਾਨ ਆਪਣੇ ਪਤਨੀ ਦੇ ਗੁਪਤ ਤੇ ਅੰਦਰੂਨੀ, ਅੰਗਾਂ ਵਿੱਚੋਂ ਖੂਨ ਨਿਕਲਦਾ ਵੇਖਿਆ ਗਿਆ, ਜਿਸ ਕਾਰਨ ਇਹ ਵਿਅਕਤੀ ਗੰਭੀਰ ਰੂਪ ਦੇ ਨਾਲ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ, ਹੁਣ ਇਸ ਵਿਅਕਤੀ ਦੇ ਵੱਲੋਂ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਕਰਕੇ ਲੱਖਾਂ ਰੁਪਿਆ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਇਸ ਔਰਤ ਨੇ 5 ਹਜਾਰ ਬਿੱਛੂਆਂ ਨਾਲ ਨਾਲ ਬਿਤਾਏ ਏਨੇ ਦਿਨ , ਦਰਜ ਕਰਾਇਆ ਦੁਨੀਆ ਦਾ ਅਜੀਬ ਵਰਲਡ ਰਿਕਾਰਡ
                                                                
                                
                                                                    
                                    Next Postਪੰਜਾਬ ਚ ਇਥੇ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ , ਔਰਤ ਦਾ ਕੀਤਾ ਬੇਰਹਿਮੀ ਨਾਲ ਕਤਲ
                                                                
                            
               
                            
                                                                            
                                                                                                                                            
                                    
                                    
                                    



