ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਕਿ ਅਣਹੋਣੀ ਨੂੰ ਕੋਈ ਵੀ ਨਹੀਂ ਰੋਕ ਸਕਦਾ । ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਬੰਦੇ ਦਾ ਸਭ ਕੁਝ ਤਬਾਹ ਹੋ ਜਾਂਦਾ ਹੈ । ਕੁਝ ਹਾਦਸੇ ਅਜਿਹੇ ਵੀ ਹਨ ਜਿਸ ਵਾਰੇ ਕਦੇ ਮਨੁੱਖ ਨੇ ਸੋਚਿਆ ਵੀ ਨਹੀਂ ਹੁੰਦਾ ਅਤੇ ਇਹਨਾਂ ਹਾਦਸਿਆਂ ਦੇ ਵਿੱਚ ਆਪਣਿਆਂ ਦੀ ਜਾਨ ਤੱਕ ਚਲੀ ਜਾਂਦੀ ਹੈ , ਕੋਈ ਅਪਾਹਜ ਹੋ ਜਾਂਦਾ ਹੈ । ਅਜਿਹਾ ਹੀ ਹਾਦਸਾ ਜਾਂ ਕਹਿਲੋ ਅਣਹੋਣੀ ਵਾਪਰੀ ਹੈ ਨੋਇਡਾ ਦੇ ਵਿੱਚ । ਜਿਥੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਖੇਡ ਖੇਡ ਦੇ ਵਿੱਚ ਕਿਸੇ ਦੀ ਜਾਨ ਤੱਕ ਚਲੀ ਜਾਵੇਗੀ । ਇੱਕ ਕ੍ਰਿਕੇਟ ਖੇਡਣ ਵਾਲੀ ਗੇਂਦ ਕਿਸੇ ਦੀ ਜਾਨ ਲੈ ਲਵੇਗੀ ।

ਜੀ ਹਾਂ ਖੇਡ-ਖੇਡ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ । ਨੋਇਡਾ ਦੇ ਇਹ ਦੋਵੇਂ ਨੌਜਵਾਨ ਸੀ । ਜਿਹਨਾਂ ਦੀ ਜਾਨ ਇੱਕ ਕ੍ਰਿਕੇਟ ਖੇਡਣ ਵਾਲੀ ਗੇਂਦ ਨੇ ਲੈ ਲਈ । ਦੱਸਦਿਆ ਕਿ ਕੁਝ ਨੌਜਵਾਨ ਕ੍ਰਿਕਟ ਖੇਡ ਰਹੇ ਸੀ । ਕ੍ਰਿਕੇਟ ਖੇਡਦੇ – ਖੇਡਦੇ ਇਹਨਾਂ ਦੀ ਗੇਂਦ ਸੀਵਰੇਜ ਵਿੱਚ ਡਿੱਗ ਗਈ । ਜਿਸਨੂੰ ਬਾਹਰ ਕੱਢਣ ਦੇ ਲਈ ਚਾਰ ਨੌਜਵਾਨ ਸੀਵਰੇਜ ਦੇ ਵਿੱਚ ਉੱਤਰ ਗਏ । ਓਹਨਾ ਨੌਜਵਾਨਾਂ ਨੂੰ ਸੀਵਰੇਜ ਦੇ ਅੰਦਰ ਜਾਣ ਤੋਂ ਨਗਰ ਨਿਗਮ ਦੇ ਸੰਚਾਲਕ ਨੇ ਰੋਕਿਆ ਵੀ ਸੀ ਪਰ ਉਹ ਨੌਜਵਾਨ ਨਹੀਂ ਮੰਨੇ ।

ਜਿਸ ਤੋਂ ਬਾਅਦ ਉਹ ਨੌਜਵਾਨ ਆਪਣੀ ਗੇਂਦ ਲੈਣ ਦੇ ਲਈ ਸੀਵਰੇਜ ਦੇ ਵਿੱਚ ਚਲੇ ਗਏ ਜਿਸਦੇ ਚੱਲਦੇ ਜ਼ਹਿਰੀਲੀ ਗੈਸ ਚੜਨ ਦੇ ਨਾਲ ਇਹਨਾਂ ਚਾਰਾਂ ਨੌਜਵਾਨ ਦੀ ਹਾਲਤ ਖ਼ਰਾਬ ਹੋ ਗਈ ।ਜਿਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਹਨਾਂ ਦੇ ਵਿਚੋਂ 2 ਨੌਜਵਾਨਾਂ ਦੀ ਮੌਤ ਹੋ ਗਈ । ਜਦਕਿ 2 ਨੌਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ।

ਘਟਨਾ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੇ ਵਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ । ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੇ ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਪੁਲਿਸ ਦੇ ਵਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।


                                       
                            
                                                                   
                                    Previous Postਤੋਬਾ ਤੋਬਾ : ਪੰਜਾਬ ਚ ਇਥੇ 4 ਭੈਣ ਨੇ ਕੀਤਾ ਅਜਿਹਾ ਕਾਂਡ ਸੋਚਾਂ ਚ ਪੈ ਗਈ ਪੁਲਸ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਲਈ ਆਈ ਮਾੜੀ ਖਬਰ ਪਤੀ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸੰਸਕ ਕਰ ਰਹੇ ਦੁਆਵਾਂ
                                                                
                            
               
                            
                                                                            
                                                                                                                                            
                                    
                                    
                                    



