BREAKING NEWS
Search

ਵਾਪਰਿਆ ਕਹਿਰ ਸੀਨੀਅਰ ਨੇਤਾ ਸਮੇਤ 9 ਲੋਕਾਂ ਦੀ ਹੋਈ ਭਿਆਨਕ ਹਾਦਸੇ ਚ ਮੌਤ , ਪ੍ਰਧਾਨ ਮੰਤਰੀ ਨੇ ਵੀ ਕੀਤਾ ਅਫਸੋਸ ਜਾਹਰ

ਆਈ ਤਾਜਾ ਵੱਡੀ ਖਬਰ 

ਲੋਕਾਂ ਵੱਲੋਂ ਵਾਹਨ ਚਲਾਉਂਦੇ ਸਮੇਂ ਵਰਤੀ ਜਾਂਦੀ ਅਣਗਿਹਲੀ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਉਥੇ ਹੀ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਰਕਾਰ ਵੱਲੋਂ ਜਿਥੇ ਵਾਹਨ ਚਾਲਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕੀ ਆਵਾਜਾਈ ਮਤਰਾਲਾ ਵੱਲੋਂ ਬਹੁਤ ਸਾਰੇ ਨਿਯਮ ਬਣਾਏ ਗਏ ਹਨ। ਕੁਝ ਲੋਕ ਆਪਣੀ ਗਲਤੀ ਨਾਲ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਅਤੇ ਕੁਝ ਲੋਕ ਦੂਜਿਆਂ ਵੱਲੋਂ ਵਰਤੀ ਗਈ ਅਣਗਹਿਲੀ ਦੇ ਕਾਰਨ ਇਨ੍ਹਾਂ ਹਾਦਸਿਆਂ ਦੀ ਚਪੇਟ ਵਿਚ ਆ ਜਾਂਦੇ ਹਨ। ਜਿਸ ਦਾ ਖਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪੈ ਜਾਂਦਾ ਹੈ।

ਜਿੱਥੇ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ। ਉਥੇ ਹੀ ਬਹੁਤ ਸਾਰੀਆਂ ਹਸਤੀਆਂ ਵਾਪਰਨ ਵਾਲੀ ਸੜਕ ਹਾਦਸਿਆਂ ਦੀ ਚਪੇਟ ਵਿਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਹੁਣ ਇੱਥੇ ਕਹਿਰ ਵਾਪਰਿਆ ਹੈ ਜਿਥੇ ਇਕ ਨੇਤਾ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ ਮੋਦੀ ਵੱਲੋਂ ਅਫਸੋਸ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਐਤਵਾਰ ਨੂੰ ਅਨੰਤਪੁਰ ਜਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਬੁਡਾਗਵੀ ਵਿਚ ਭਾਜਪਾ ਦੇ ਇਕ ਨੇਤਾ ਦੀ ਗੱਡੀ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਉਹ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ।

ਜਿੱਥੇ ਉਨ੍ਹਾਂ ਦੀ ਕਾਰ ਲਾਰੀ ਨਾਲ ਭਿਆਨਕ ਐਕਸੀਡੈਂਟ ਹੋ ਗਿਆ। ਉਥੇ ਹੀ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਕੋਕਾ ਵੇਨਕਟਪਾ ਸਮੇਤ ਉਨ੍ਹਾਂ ਦੇ ਨਾਲ ਸਬੰਧਿਤ ਮੈਂਬਰ ਦੀ ਮੌਤ ਹੋਈ ਹੈ । ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਅਤੇ ਇਸ ਹਾਦਸੇ ਵਿਚ ਮਾਰੇ ਜਾਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿਤੇ ਜਾਣ ਦਾ ਐਲਾਨ ਕੀਤਾ ਹੈ। ਇਸ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।