ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਹਰ ਰੋਜ਼ ਸਡ਼ਕੀ ਹਾਦਸਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆਉਂਦੇ ਹਨ । ਸੜਕੀ ਹਾਦਸੇ ਕਈ ਵਾਰ ਇੰਨੇ ਭਿਆਨਕ ਹੁੰਦੇ ਹਨ ਕਿ ਵੇਖ ਕੇ ਰੂਹ ਤੱਕ ਕੰਬ ਉੱਠਦੀ ਹੈ । ਅਜਿਹਾ ਹੀ ਮਾਮਲਾ ਛੱਤੀਸਗਡ਼੍ਹ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਇਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਚੱਲਦੇ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਕਾਰ ਨੂੰ ਅੱਗ ਲੱਗ ਜਾਣ ਕਾਰਨ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਇਕ ਕਾਰ ਪੁਲੀ ਨਾਲ ਟਕਰਾ ਗਈ । ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ ।

ਅੱਗ ਲੱਗਣ ਕਾਰਨ ਕਾਰ ਵਿੱਚ ਬੈਠੇ ਪੰਜ ਲੋਕ ਜ਼ਿੰਦਾ ਸੜ ਗਏ ਤੇ ਮੌਕੇ ਤੇ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਿਹਨਾ ਪੰਜ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਪਤੀ ਪਤਨੀ ਅਤੇ ਤਿੰਨ ਧੀਆਂ ਸ਼ਾਮਲ ਸਨ, ਜੋ ਕਿ ਇਕ ਵਿਆਹ ਸਮਾਗਮ ਤੋਂ ਪਰਤ ਕੇ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਕਿ ਉਸ ਸਮੇਂ ਇਹ ਦਰਦਨਾਕ ਹਾਦਸਾ ਵਾਪਰ ਗਿਆ ਤੇ 5 ਜੀਅ ਮੌਤ ਦੇ ਮੂੰਹ ਵਿੱਚ ਚਲੇ ਗਏ ।

ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਹਾਦਸਾ ਵੀਰਵਾਰ ਸ਼ੁੱਕਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਦੀ ਇੱਕ ਤੋਂ ਦੋ ਵਜੇ ਵਿਚਕਾਰ ਵਾਪਰਿਆ । ਜਿੱਥੇ ਕਿ ਇੱਕ ਕਾਰ ਨੂੰ ਭਿਆਨਕ ਅੱਗ ਲੱਗੀ ਅਤੇ ਪੰਜ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ । ਉੱਥੇ ਹੀ ਪੁਲਸ ਅਨੁਸਾਰ ਅਲਟੋ ਗੱਡੀ ਪੁਲੀ ਨਾਲ ਟਕਰਾ ਕੇ ਪਲਟ ਗਈ।

ਜਿਸ ਕਾਰਨ ਇਹ ਭਿਆਨਕ ਅੱਗ ਲੱਗ ਗਈ । ਮਰਨ ਵਾਲਿਆਂ ਵਿਚ ਪਤੀ ਪਤਨੀ ਅਤੇ ਤਿੱਨ ਬੱਚੀਆਂ ਸ਼ਾਮਲ ਸਨ । ਉੱਥੇ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਇਸ ਦਰਦਨਾਕ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਪੀਡ਼ਤ ਪਰਿਵਾਰ ਪ੍ਰਤੀ ਹਮਦਰਦੀ ਵੀ ਪ੍ਰਗਟ ਕੀਤੀ ਹੈ । ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਵਿਚ ਦਿਨ ਵੇਲੇ ਗਰਮੀ ਅਤੇ ਰਾਤ ਨੂੰ ਹੋਈ ਬਾਰਿਸ਼ ਵੀ ਇਸ ਭਿਆਨਕ ਹਾਦਸੇ ਦਾ ਕਾਰਨ ਮੰਨੀ ਜਾ ਰਹੀ ਹੈ ।

Home  ਤਾਜਾ ਖ਼ਬਰਾਂ  ਵਾਪਰਿਆ ਕਹਿਰ ਵਿਆਹ ਤੋਂ ਆ ਰਹੇ ਇੱਕੋ ਪ੍ਰੀਵਾਰ ਦੇ 5 ਜੀਆਂ ਦੀ ਕਾਰ ਚ ਜਿਉਂਦੇ ਸੜ ਕੇ ਹੋਈ ਮੌਤ-ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਵਾਪਰਿਆ ਕਹਿਰ ਵਿਆਹ ਤੋਂ ਆ ਰਹੇ ਇੱਕੋ ਪ੍ਰੀਵਾਰ ਦੇ 5 ਜੀਆਂ ਦੀ ਕਾਰ ਚ ਜਿਉਂਦੇ ਸੜ ਕੇ ਹੋਈ ਮੌਤ-ਤਾਜਾ ਵੱਡੀ ਖਬਰ
                                       
                            
                                                                   
                                    Previous Postਪੰਜਾਬ ਚ ਇਥੇ ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਲਈ ਆਈ ਵੱਡੀ ਖਬਰ, ਜਾਰੀ ਕੀਤੇ ਇਹ ਨਿਰਦੇਸ਼
                                                                
                                
                                                                    
                                    Next Postਪੰਜਾਬ ਚ ਭਗਵੰਤ ਮਾਨ ਸਰਕਾਰ ਨੇ ਦੇ ਦਿੱਤਾ ਵੱਡਾ ਹੁਕਮ, ਕਰ ਦਿਤੀ ਇਹ ਵੱਡੀ ਕਾਰਵਾਈ
                                                                
                            
               
                            
                                                                            
                                                                                                                                            
                                    
                                    
                                    



