BREAKING NEWS
Search

ਵਾਪਰਿਆ ਕਹਿਰ : ਭਰ ਜਵਾਨੀ ਚ ਹੋਈ ਇਸ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਖੇਡਾਂ ਮਨੁੱਖ ਦੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੁੰਦੀਆਂ ਹਨ ਜਿਸ ਦੇ ਜ਼ਰੀਏ ਇਨਸਾਨ ਆਪਣੇ ਆਪ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ। ਵੱਖ-ਵੱਖ ਖੇਡਾਂ ਦੇ ਨਾਲ ਜਿਥੇ ਸਾਨੂੰ ਤੰਦਰੁਸਤੀ ਮਿਲਦੀ ਹੈ ਉਥੇ ਹੀ ਅਸੀਂ ਮਾਨਸਿਕ ਤੌਰ ਉੱਤੇ ਵੀ ਮਜ਼ਬੂਤ ਹੁੰਦੇ ਹਾਂ। ਪੰਜਾਬ ਅੰਦਰ ਸਭ ਤੋਂ ਵੱਧ ਕਬੱਡੀ ਦੀ ਖੇਡ ਨੂੰ ਖੇਡਿਆ ਜਾਂਦਾ ਹੈ ਅਤੇ ਇਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਖ਼ਾਸਾ ਪਿਆਰ ਜੁੜਿਆ ਹੋਇਆ ਹੈ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਵੀ ਬਹੁਤ ਸਾਰੇ ਨੌਜਵਾਨ ਇਸ ਖੇਡ ਦੇ ਨਾਲ ਆਪਣੇ

ਕੈਰੀਅਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਨ੍ਹਾਂ ਨੂੰ ਲੋਕਾਂ ਵੱਲੋਂ ਅਥਾਹ ਪਿਆਰ ਮਿਲਦਾ ਹੈ। ਪਰ ਕਦੀ ਕਦਾਈਂ ਇਹ ਨੌਜਵਾਨ ਹਾਦਸਿਆਂ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਨੂੰ ਅਲਵਿਦਾ ਆਖਦੇ ਹਨ। ਇਕ ਅਜਿਹਾ ਹੀ ਹਾਦਸਾ ਜਲੰਧਰ ਤੋਂ ਲੁਧਿਆਣਾ ਰਾਜ ਮਾਰਗ ਦੇ ਉੱਪਰ ਗੋਰਾਇਆ ਦੇ ਨਜ਼ਦੀਕ ਵਾਪਰਿਆ। ਜਿਥੇ ਗੁਰਾਇਆ ਦੇ ਲਾਗੇ ਪਿੰਡ ਢੰਡਾ ਦੇ ਵਸਨੀਕ ਨੌਜਵਾਨ ਕਬੱਡੀ ਖਿਡਾਰੀ ਕੁਲਦੀਪ ਸਿੰਘ ਕੀਪਾ ਪੁੱਤਰ ਅਮਰਜੀਤ ਰਾਮ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ

ਮੁਤਾਬਕ ਉਕਤ ਨੌਜਵਾਨ ਪਿੰਡ ਦੇ ਹੀ ਇੱਕ ਨੌਜਵਾਨ ਆਂਚਲ ਕੁਮਾਰ ਪੁੱਤਰ ਵਿਜੇ ਕੁਮਾਰ ਦੇ ਨਾਲ ਆਪਣੀ ਅਲਟੋ ਕਾਰ ਪੀ.ਬੀ. 37 ਐੱਚ 8393 ਦੇ ਵਿਚ ਸਵਾਰ ਹੋ ਕੇ ਫਗਵਾੜਾ ਕਿਸੇ ਕੰਮ ਲਈ ਗਿਆ ਹੋਇਆ ਸੀ। ਜਦੋਂ ਉਹ ਰਾਤ ਫਗਵਾੜਾ ਤੋਂ ਵਾਪਸ ਪਿੰਡ ਨੂੰ ਆ ਰਹੇ ਸਨ ਤਾਂ ਗੁਰਾਇਆ ਦੇ ਨਜ਼ਦੀਕ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪਲਟ ਗਈ। ਇਸ ਦੁਰਘਟਨਾ ਤੋਂ ਬਾਅਦ ਲੋਕਾਂ ਵਲੋਂ ਦੋਵਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ

ਲਿਜਾਇਆ ਗਿਆ। ਇਸ ਹਾਦਸੇ ਦੇ ਵਿਚ ਕੁਲਦੀਪ ਸਿੰਘ ਕੀਪਾ ਦੇ ਸਿਰ ਵਿੱਚ ਸੱ-ਟ ਵੱਜੀ ਜਿਸ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋ-ੜ ਦਿੱਤਾ। ਜਦ ਕਿ ਇਸ ਹਾਦਸੇ ਦੇ ਵਿਚ ਜ਼ਖਮੀ ਹੋਇਆ ਆਂਚਲ ਕੁਮਾਰ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ। ਮ੍ਰਿਤਕ ਕੁਲਦੀਪ ਸਿੰਘ ਕੀਪਾ ਪੇਂਡੂ ਪੱਧਰ ‘ਤੇ ਕਬੱਡੀ ਦਾ ਇਕ ਜਾਣਿਆ ਮਾਣਿਆ ਚਿਹਰਾ ਸੀ । ਇਸ ਹਾਦਸੇ ਦੇ ਸਬੰਧੀ ਗੁਰਾਇਆ ਦੇ ਐਸ ਆਈ ਦਿਨੇਸ਼ ਨੇ ਆਖਿਆ ਹੈ ਕਿ ਪੁਲਸ ਵੱਲੋਂ ਧਾਰਾ 174 ਦੇ ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।