ਆਈ ਤਾਜਾ ਵੱਡੀ ਖਬਰ 

ਹਰ ਇੱਕ ਮਨੁੱਖ ਨੂੰ ਆਪਣੀ ਜ਼ਿੰਦਗੀ ਇੱਕ ਵਾਰ ਪਿਆਰ ਜਰੂਰ ਹੁੰਦਾ ਹੈ l ਕਈ ਵਾਰ ਇਹ ਪਿਆਰ ਵਿਆਹ ਤੋਂ ਪਹਿਲਾਂ ਹੁੰਦਾ ਹੈ ਤੇ ਕਈ ਵਾਰ ਵਿਆਹ ਤੋਂ ਬਾਅਦ ਲੋਕ ਪਿਆਰ ਦੇ ਅਸਲੀ ਮਾਇਨੇ ਸਮਝਦੇ ਹਨ l ਪਰ ਕਈ ਵਾਰ ਲੋਕ ਵਿਆਹ ਤੋਂ ਪਹਿਲਾਂ ਅਜਿਹੇ ਵੱਡੇ ਕਾਂਡ ਕਰ ਦਿੰਦੇ ਹਨ, ਜਿਹੜੇ ਬਾਅਦ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਕੁੜੀ ਆਪਣੇ ਵਿਆਹ ਤੋਂ ਪਹਿਲਾਂ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਤੇ ਫਿਰ ਜਦੋਂ ਤੇਰਾ ਦਿਨ ਤੱਕ ਬਰਾਤ ਘਰ ਰੁਕੀ ਰਹੀ ਤਾਂ ਉਹ ਵਾਪਸ ਭਰਤੀ ਤੇ ਉਸ ਵੱਲੋਂ ਵਿਆਹ ਕਰਵਾਇਆ ਗਿਆ ਤੇ ਹੁਣ ਫਿਰ ਉਹ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਚੁੱਕੀ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਆਹੁਤਾ ਔਰਤ ਜਿਹੜੀ ਵਿਆਹ ਤੋਂ ਪਹਿਲਾਂ ਘਰੋਂ ਤੋਂ ਭੱਜ ਗਈ ਸੀ, ਇੱਕ ਵਾਰ ਫਿਰ ਵਿਆਹ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਭੱਜ ਗਈ।

ਜਿਸ ਕਾਰਨ ਹੁਣ ਇਸ ਲੜਕੀ ਦੀਆਂ ਗੱਲਾਂ ਹਰ ਕਿਸੇ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ l ਦੱਸ ਦਈਏ ਕਿ ਜਦੋਂ ਇਹ ਲੜਕੀ ਆਪਣੇ ਪੇਕੇ ਘਰ ਆਈ ਹੋਈ ਸੀ, ਤਾਂ ਇਸ ਦੌਰਾਨ ਰਾਤ ਨੂੰ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੌਂ ਗਏ ਤਾਂ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਜਦੋਂ ਪਰਿਵਾਰ ਨੂੰ ਹੋਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਿਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਲੜਕੀ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਤੇ ਹੁਣ ਪੁਲਿਸ ਦੇ ਵੱਲੋਂ ਲੜਕੀ ਤੇ ਲੜਕੀ ਦੇ ਪ੍ਰੇਮੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਲੜਕੀ ਦਾ ਵਿਆਹ 3 ਮਈ ਬੁੱਧਵਾਰ ਨੂੰ ਤੈਅ ਹੋਇਆ ਸੀ, ਜਿੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਵਿਆਹ ਦੀ ਰਸਮ ਤੋਂ ਪਹਿਲਾਂ ਹੀ ਕੁੜੀ ਆਪਣੇ ਪ੍ਰੇਮੀ ਨਾਲ ਭੱਜ ਗਈ।

ਲਾੜੀ ਦੇ ਚਲੇ ਜਾਣ ਤੋਂ ਬਾਅਦ ਵਿਆਹ ਵਾਲੀ ਬਰਾਤ ਨੇ ਲਾੜੀ ਦੇ ਪਰਿਵਾਰ ਨੂੰ ਉਸ ਨੂੰ ਲੱਭ ਕੇ ਵਾਪਸ ਲਿਆਉਣ ਦੀ ਮੰਗ ਕੀਤੀ ਅਤੇ ਲਾੜੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠ ਗਏ l ਜਿਸ ਤੋਂ ਬਾਅਦ ਕਈ ਕਈ ਦਿਨਾਂ ਬਾਅਦ ਵਾਪਸ ਆ ਜਾਂਦੀ ਹੈ ਤੇ ਲੜਕੀ ਦਾ ਵਿਆਹ ਉਸੇ ਮੁੰਡੇ ਦੇ ਨਾਲ ਕਰ ਦਿੱਤਾ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੜਕੀ ਉਸੇ ਮੁੰਡੇ ਦੇ ਨਾਲ ਫਰਾਰ ਹੋ ਚੁੱਕੀ ਹੈ, ਫਿਲਹਾਲ ਪੁਲਿਸ ਵੱਲੋਂ ਭਾਲ ਜਾਰੀ ਹੈ।

Home  ਤਾਜਾ ਖ਼ਬਰਾਂ  ਲਾੜੀ ਵਿਆਹ ਤੋਂ ਪਹਿਲਾਂ ਪ੍ਰੇਮੀ ਨਾਲ ਭੱਜੀ , ਫਿਰ ਜਦ 13 ਦਿਨ ਬਾਰਾਤ ਘਰ ਰੁਕੀ ਰਹੀ ਵਾਪਸ ਆ ਕਰਵਾਇਆ ਵਿਆਹ – ਹੁਣ ਫਿਰ ਪ੍ਰੇਮੀ ਨਾਲ ਹੋਈ ਫਰਾਰ
                                                      
                              ਤਾਜਾ ਖ਼ਬਰਾਂ                               
                              ਲਾੜੀ ਵਿਆਹ ਤੋਂ ਪਹਿਲਾਂ ਪ੍ਰੇਮੀ ਨਾਲ ਭੱਜੀ , ਫਿਰ ਜਦ 13 ਦਿਨ ਬਾਰਾਤ ਘਰ ਰੁਕੀ ਰਹੀ ਵਾਪਸ ਆ ਕਰਵਾਇਆ ਵਿਆਹ – ਹੁਣ ਫਿਰ ਪ੍ਰੇਮੀ ਨਾਲ ਹੋਈ ਫਰਾਰ
                                       
                            
                                                                   
                                    Previous Postਮਸ਼ਹੂਰ ਬੋਲੀਵੁਡ ਅਦਾਕਾਰ ਹੋਇਆ ਠੱਗੀ ਦਾ ਸ਼ਿਕਾਰ , ਲੱਗਿਆ ਏਨੇ ਲੱਖ ਦਾ ਚੂਨਾ
                                                                
                                
                                                                    
                                    Next Postਪੰਜਾਬ ਚ ਇਹਨਾਂ ਤਰੀਕਾਂ ਚ ਮੀਂਹ ਪੈਣ ਨੂੰ ਲੈਕੇ ਜਾਰੀ ਹੋਇਆ ਅਲਰਟ , ਇਥੇ ਚੱਲਣਗੀਆਂ ਤੇਜ ਗਤੀ ਚ ਹਵਾਵਾਂ
                                                                
                            
               
                            
                                                                            
                                                                                                                                            
                                    
                                    
                                    



