ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਖੂਬਸੂਰਤ ਵਿਖਾਉਣਾ ਚਾਹੁੰਦਾ ਹੈ ਅਤੇ ਇਸ ਚਾਹਤ ਦੇ ਵਿਚ ਉਸ ਵਲੋ ਬਹੁਤ ਸਾਰੇ ਤਰੀਕੇ ਵੀ ਅਪਣਾਏ ਜਾਂਦੇ ਹਨ ਜਿਥੇ ਆਪਣੇ ਆਪ ਨੂੰ ਖੂਬਸੂਰਤ ਦਿਖਾਉਣ ਲਈ ਇਨਸਾਨ ਵੱਲੋਂ ਪੈਸੇ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਅੱਜ ਬਾਜ਼ਾਰ ਵਿਚ ਹਰ ਇਕ ਤਰ੍ਹਾਂ ਦੀਆਂ ਚੀਜ਼ਾਂ ਉਪਲਬਧ ਹਨ ਜਿਸਦੇ ਜ਼ਰੀਏ ਤੁਸੀਂ ਆਪਣੀ ਸੁੰਦਰਤਾ ਨੂੰ ਚਾਰ ਚੰਨ ਲਾ ਸਕਦੇ ਹੋ। ਫੈਸ਼ਨ ਦੀ ਦੌੜ ਵਿਚ ਜਿੱਥੇ ਹਰ ਇਨਸਾਨ ਆਪਣੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਉਥੇ ਹੀ ਇਨ੍ਹਾਂ ਚੀਜ਼ਾਂ ਦੇ ਨੁਕਸਾਨ ਤੋਂ ਜਾਣੂੰ ਹੋਣ ਦੇ ਬਾਵਜੂਦ ਵੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਨੂੰ ਪਹਿਲ ਦਿੱਤੀ ਜਾਂਦੀ ਹੈ।

ਜਿੱਥੇ ਕਿ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਲਾੜੀ ਵੱਲੋਂ ਬਿਊਟੀ ਟ੍ਰੀਟਮੈਂਟ ਲੈਣਾ ਮਹਿੰਗਾ ਪਿਆ ਹੈ ਜਿੱਥੇ ਪਾਲਕ ਉਸਦੀ ਮੌਤ ਹੋਣ ਕਾਰਨ ਖੁਸ਼ੀਆਂ-ਗਮ ਵਿੱਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਵਾਲੀ ਲੜਕੀ ਟੈਨਿਗ ਸੈਲੂਨ ਵਿਚ ਉਸ ਸਮੇਂ ਮੌਤ ਦਾ ਸ਼ਿਕਾਰ ਹੋ ਗਈ। ਜਿਸ ਸਮੇਂ ਉਸ ਵੱਲੋਂ ਆਪਣਾ ਟ੍ਰੀਟਮੈਂਟ ਕਰਵਾਇਆ ਜਾ ਰਿਹਾ ਸੀ । ਨਿਊਜ਼ੀਲੈਂਡ ਦੀ ਰਹਿਣ ਵਾਲੀ ਇਸ ਨਵ ਵਿਆਹੀ ਲਾੜੀ ਵੱਲੋਂ ਜਿੱਥੇ ਆਪਣਾ ਸ਼ੈਸ਼ਨ ਕਰਵਾਇਆ ਗਿਆ ਸੀ।

ਉੱਥੇ ਹੀ ਇਸ ਦੀ ਟੈਨਿੰਗ ਸੈਲੂਨ ਵਿੱਚ ਲਾਪਰਵਾਹੀ ਦੇ ਕਾਰਨ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਜਿੱਥੇ ਇਸ ਵਿੱਚ ਲੋਕਾਂ ਵੱਲੋਂ ਰੰਗ ਗੋਰਾ ਕਰਵਾਉਣ ਲਈ ਟਰੀਟਮੈਂਟ ਕਰਵਾਇਆ ਜਾਂਦਾ ਹੈ। ਉਥੇ ਹੀ ਟੈਂਨਿੰਗ ਕਰਨ ਦੌਰਾਨ ਇਸ ਰਾਹੀਂ ਅਲਟਰਾਵਾਇਲੈਂਟ ਰੇਡੀਏਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਇਨਸਾਨ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।

ਜਿੱਥੇ ਇਹ ਤੀਹ ਸਾਲਾਂ ਦੀ ਔਰਤ ਮੈਂਟਲ ਹੈਲਥ ਵਰਕਰ ਸੀ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੀ ਮੌਤ ਦਿਲ ਦੀ ਤਕਲੀਫ਼ ਹੋਣ ਕਾਰਨ ਹੋਈ ਹੈ। ਇਸ ਦੇ ਪਤੀ ਵੱਲੋਂ ਜਿੱਥੇ ਦੋ ਘੰਟੇ ਤੱਕ ਇਸ ਨੂੰ ਫੋਨ ਕੀਤਾ ਜਾਂਦਾ ਰਿਹਾ ਹੈ ਉਥੇ ਹੀ ਇਸ ਦੀ ਸੱਸ ਵੱਲੋਂ ਨੂੰਹ ਤਲਾਸ਼ ਕਰਦੇ ਹੋਏ ਸੈਲੂਨ ਵਿੱਚ ਪਹੁੰਚ ਕੀਤੀ ਗਈ ਸੀ ਜਿਥੇ ਉਨ੍ਹਾਂ ਨੂੰ ਮ੍ਰਿਤਕ ਹਾਲਤ ਵਿਚ ਮਿਲੀ।


                                       
                            
                                                                   
                                    Previous Postਘਰ ਚ ਹੀ ਪੁਟੇ ਹੋਏ ਬੋਰਵੈਲ ਚ ਡਿਗਿਆ 10 ਸਾਲਾਂ ਦਾ ਮਾਸੂਮ ਬੱਚਾ, 24 ਘੰਟੇ ਤੋਂ ਚਲ ਰਿਹਾ ਰੈਸਕਿਊ- ਹੋ ਰਹੀਆਂ ਅਰਦਾਸਾਂ
                                                                
                                
                                                                    
                                    Next Postਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਗੀਤ ਕੀਤੇ ਜਾ ਰਹੇ ਲੀਕ, ਪਰਿਵਾਰ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ- ਸ਼ਰਮਨਾਕ ਗੱਲ
                                                                
                            
               
                            
                                                                            
                                                                                                                                            
                                    
                                    
                                    



