ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ ‘ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ

ਜੇ ਤੁਸੀਂ ਵੀ ਕਿਤੇ ਸੈਰ-ਸਪਾਟੇ ਦਾ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਕਈ ਛੁੱਟੀਆਂ ਆ ਰਹੀਆਂ ਹਨ, ਜਿਸ ਨਾਲ ਬੱਚਿਆਂ ਅਤੇ ਪਰਿਵਾਰਾਂ ਲਈ ਖੁਸ਼ੀ ਦਾ ਮੌਕਾ ਬਣੇਗਾ। ਇਸ ਦੌਰਾਨ ਕੁਝ ਲੰਬੇ ਵੀਕਐਂਡ ਵੀ ਹੋਣਗੇ, ਜੋ ਯਾਤਰਾ ਜਾਂ ਆਰਾਮ ਲਈ ਬਿਹਤਰ ਸਮਾਂ ਹੋ ਸਕਦੇ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕਲੰਡਰ ਮੁਤਾਬਕ 15, 16 ਅਤੇ 17 ਅਗਸਤ ਨੂੰ ਤਿੰਨ ਲਗਾਤਾਰ ਦਿਨ ਛੁੱਟੀਆਂ ਰਹਿਣਗੀਆਂ। 15 ਅਗਸਤ ਸ਼ੁੱਕਰਵਾਰ ਨੂੰ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ। 16 ਅਗਸਤ ਸ਼ਨੀਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜੋ ਕਈ ਥਾਵਾਂ ‘ਤੇ ਜਨਤਕ ਛੁੱਟੀ ਹੁੰਦੀ ਹੈ। ਇਸ ਤੋਂ ਬਾਅਦ 17 ਅਗਸਤ ਐਤਵਾਰ ਹੋਣ ਕਰਕੇ ਹਫ਼ਤਾਵਾਰੀ ਛੁੱਟੀ ਆ ਜਾਵੇਗੀ।

ਇਸ ਤਰ੍ਹਾਂ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਤਿੰਨ ਦਿਨ ਲਗਾਤਾਰ ਬੰਦ ਰਹਿਣਗੇ। ਕਾਫ਼ੀ ਸਮੇਂ ਬਾਅਦ ਪੰਜਾਬ ਵਿੱਚ ਆ ਰਹੇ ਇਸ ਲੰਬੇ ਵੀਕਐਂਡ ਦਾ ਲੋਕ ਪੂਰੀ ਤਰ੍ਹਾਂ ਆਨੰਦ ਮਾਣ ਸਕਦੇ ਹਨ।