BREAKING NEWS
Search

ਰੂਸ ਵਲੋਂ ਪਰਮਾਣੂ ਹਥਿਆਰ ਚਲਾਉਣ ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ- ਦੁਨੀਆ ਚ ਛਾਈ ਚਿੰਤਾ

ਆਈ ਤਾਜ਼ਾ ਵੱਡੀ ਖਬਰ 

ਰੂਸ ਵਲੋ ਲਗਾਤਾਰ ਯੂਕ੍ਰੇਨ ਵਿਚ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਯੂਕਰੇਨ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਸ਼ਰਣ ਲਈ ਗਈ ਹੈ। ਸਾਰੇ ਦੇਸ਼ਾਂ ਵੱਲੋਂ ਜਿੱਥੇ ਰੂਸ ਨੂੰ ਇਸ ਯੁੱਧ ਨੂੰ ਰੋਕਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਯੂਕਰੇਨ ਦੀ ਹਰ ਸੰਭਵ ਸਹਾਇਤਾ ਵੀ ਕੀਤੀ ਜਾ ਰਹੀ ਹੈ ਤਾਂ ਜੋ ਰੂਸ ਦੀਆਂ ਫੌਜ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਜੋ ਰੂਸ ਵੱਲੋਂ ਇਸ ਯੁਧ ਨੂੰ ਰੋਕ ਦਿੱਤਾ ਜਾਵੇ।

ਜਿੱਥੇ ਰੂਸ ਦੇ ਰਾਸ਼ਟਰਪਤੀ ਦੇ ਇੱਕ ਕਰੀਬੀ ਨੂੰ ਯੂਕਰੇਨ ਦੀਆਂ ਕੁਝ ਏਜੰਸੀਆਂ ਵੱਲੋਂ ਕਾਬੂ ਕਰ ਲਿਆ ਗਿਆ ਸੀ ਉੱਥੇ ਹੀ ਉਸ ਦੇ ਬਦਲੇ ਇੱਕ ਸਮਝੌਤਾ ਕੀਤੇ ਜਾਣ ਵਾਸਤੇ ਵੀ ਆਖਿਆ ਗਿਆ ਸੀ ਕਿ ਉਸ ਦੇ ਬਦਲੇ ਰੂਸ ਵੱਲੋਂ ਕਾਬੂ ਕੀਤੇ ਗਏ ਕਰਮਚਾਰੀਆਂ ਨੂੰ ਛੱਡ ਦਿੱਤਾ ਜਾਵੇ। ਹੁਣ ਰੂਸ ਵੱਲੋਂ ਪ੍ਰਮਾਣੂ ਹਥਿਆਰ ਚਲਾਉਣ ਨੂੰ ਲੈ ਕੇ ਇਹ ਚੇਤਾਵਨੀ ਦਿੱਤੀ ਗਈ ਹੈ ਜਿਸ ਨਾਲ ਦੁਨੀਆਂ ਚਿੰਤਾ ਵਿੱਚ ਪੈ ਗਈ ਹੈ।

ਬੀਤੇ ਦਿਨ ਇੱਥੇ ਰੂਸ ਵੱਲੋਂ ਯੂਕਰੇਨ ਵਾਂਗ ਹੀ ਸਵੀਡਨ ਅਤੇ ਫਿਨਲੈਂਡ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ। ਉੱਥੇ ਹੀ ਹੁਣ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਨੂੰ ਤੈਨਾਤ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਨਾਟੋ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਅਗਰ ਫਿਨਲੈਂਡ ਅਤੇ ਸਵੀਡਨ ਨੂੰ ਅਮਰੀਕਾ ਵਾਲੇ ਗਠਜੋੜ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਸ ਵੱਲੋਂ ਆਪਣੇ ਬਚਾਅ ਲਈ ਫੌਜ ਨੂੰ ਤੈਨਾਤ ਕੀਤਾ ਜਾਵੇਗਾ। ਕਿਉਂਕਿ ਨਾਟੋ ਵਿੱਚ ਸ਼ਾਮਲ ਹੋਣ ਦਾ ਫੈਸਲਾ ਇਕ ਦਿਨ ਪਹਿਲਾਂ ਹੀ ਫ਼ਿਨਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਲਿਆ ਗਿਆ ਸੀ, ਤੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿਚ ਨਾਟੋ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਜਾਵੇਗਾ।

ਫਿਨਲੈਂਡ ਜਿਥੇ ਰੂਸ ਤੋਂ 1300 ਕਿੱਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ ਉੱਥੇ ਹੀ ਰੂਸ ਵੱਲੋਂ ਆਪਣੀ ਫੌਜ ਨੂੰ ਤੈਨਾਤ ਕਰ ਕੇ ਆਪਣੀ ਸੁਰੱਖਿਆ ਨੂੰ ਵਧਾ ਲਿਆ ਜਾਵੇਗਾ। ਜਿਸ ਵਾਸਤੇ ਉਸ ਨੂੰ ਬਾਲਟਿਕ ਸਾਗਰ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਵਾਸਤੇ ਜ਼ਮੀਨ, ਜਲ ਸੈਨਾ ਅਤੇ ਹਵਾਈ ਫ਼ੌਜ ਨੂੰ ਮਜ਼ਬੂਤ ਕਰਨਾ ਹੋਵੇਗਾ।