ਆਈ ਤਾਜਾ ਵੱਡੀ ਖਬਰ 

ਬੀਤੇ ਕਈ ਮਹੀਨਿਆਂ ਤੋਂ ਜਿੱਥੇ ਯੂਕਰੇਨ ਅਤੇ ਰੂਸ ਦੇ ਵਿਚਕਾਰ ਤਣਾਪੂਰਨ ਵਾਲੀ ਸਥਿਤੀ ਬਣੀ ਹੋਈ ਹੈ ਉਥੇ ਹੀ ਅਮਰੀਕਾ ਅਤੇ ਕੈਨੇਡਾ ਵੱਲੋਂ ਵੀ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਅਪੀਲ ਕੀਤੀ ਜਾ ਰਹੀ ਸੀ। ਜਿੱਥੇ ਪਹਿਲਾਂ ਰੂਸ ਵੱਲੋਂ ਇਸ ਹਮਲੇ ਨੂੰ ਲੈ ਕੇ ਆਖਿਆ ਜਾ ਰਿਹਾ ਸੀ ਕਿ ਉਸ ਦੇ ਫ਼ੌਜੀ ਸਰਹੱਦ ਦੇ ਨੇੜੇ ਅਭਿਆਸ ਕਰ ਰਹੇ ਹਨ। ਉਸ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾ ਰਿਹਾ। ਪਰ ਕੱਲ ਰੂਸ ਵੱਲੋਂ ਯੂਕਰੇਨ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਦੀ ਪੁਸ਼ਟੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ। ਉਥੇ ਹੀ ਰਾਸ਼ਟਰਪਤੀ ਵੱਲੋਂ ਇਹ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਅਗਰ ਕੋਈ ਵੀ ਦੇਸ਼ ਉਨ੍ਹਾਂ ਦੇ ਇਸ ਮਾਮਲੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਵੀ ਨਤੀਜੇ ਭੁਗਤਣੇ ਪੈ ਸਕਦੇ ਹਨ।

ਇਸ ਤੋਂ ਇਲਾਵਾ ਰੂਸ ਵੱਲੋਂ ਪ੍ਰਮਾਣੂ ਸ਼ਕਤੀ ਦੀ ਵਰਤੋਂ ਕੀਤੇ ਜਾਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਰਾਸ਼ਟਰਪਤੀ ਯੂਕਰੇਨ ਵੱਲੋਂ ਆਖਿਆ ਗਿਆ ਸੀ ਕਿ ਰੂਸ ਵੱਲੋਂ ਆਉਣ ਵਾਲੇ ਚਾਰ ਦਿਨਾਂ ਦੇ ਵਿੱਚ ਰਾਜਧਾਨੀ ਕੀਵ ਉੱਤੇ ਕਬਜ਼ਾ ਕੀਤਾ ਜਾ ਸਕਦਾ ਹੈ। ਹੁਣ ਤਕ ਇਸ ਹਮਲੇ ਦੌਰਾਨ ਬਹੁਤ ਸਾਰੇ ਯੂਕਰੇਨ ਨਿਵਾਸੀਆਂ ਅਤੇ ਫੌਜੀਆਂ ਦੀ ਜਾਨ ਚਲੇ ਗਈ ਹੈ। ਰੂਸ ਵੱਲੋਂ ਹੁਣ ਇਹ ਵੱਡੀ ਗਲਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਅਮਰੀਕਾ ਵਿਚ ਜੰਗ ਵਿੱਚ ਸ਼ਾਮਲ ਹੋ ਸਕਦਾ ਹੈ।

ਰੂਸ ਵੱਲੋਂ ਜਿੱਥੇ ਯੂਕਰੇਨ ਵਿੱਚ ਹਮਲੇ ਕੀਤੇ ਜਾ ਰਹੇ ਹਨ ਅਤੇ ਸ਼ੁੱਕਰਵਾਰ ਦੀ ਸਵੇਰ ਨੂੰ ਰਾਜਧਾਨੀ ਕੀਵ ਵਿੱਚ ਵੀ ਕਈ ਹਮਲੇ ਕੀਤੇ ਗਏ ਹਨ। ਰੂਸ ਵੱਲੋਂ ਹੁਣ ਰੋਮਾਨੀਆ ਦੇ ਇੱਕ ਸ਼ਿਪ ਉੱਪਰ ਹਮਲਾ ਕਰਕੇ ਗਲਤੀ ਕੀਤੀ ਗਈ ਹੈ। ਜਿੱਥੇ ਇਸ ਹਮਲੇ ਦੌਰਾਨ ਅੱਗ ਲਗ ਗਈ ਹੈ ਉਥੇ ਹੀ ਅਮਰੀਕਾ ਵੀ ਹੁਣ ਇਸ ਵਿੱਚ ਸ਼ਾਮਲ ਹੋ ਸਕਦਾ ਹੈ।

ਕਿਉਂਕਿ ਅਮਰੀਕਾ ਵੱਲੋਂ ਪਹਿਲਾਂ ਸਿੱਧਾ ਇਸ ਵਿੱਚ ਸ਼ਾਮਲ ਨਹੀਂ ਹੋ ਸਕਦਾ ਸੀ ਕਿਉਂਕਿ ਨਾਟੋ ਦਾ ਮੈਂਬਰ ਯੂਕਰੇਨ ਨਹੀਂ ਹੈ। ਉੱਥੇ ਹੀ ਰੋਮਾਨੀਆ ਨਾਟੋ ਦਾ ਮੈਂਬਰ ਹੈ ਜਿਸ ਕਾਰਨ ਹੁਣ ਅਮਰੀਕਾ ਰੂਸ ਦੇ ਖਿਲਾਫ ਜੰਗ ਕਰ ਸਕਦਾ ਹੈ। ਇਸ ਤੋਂ ਪਹਿਲਾਂ ਉਹ ਇਸ ਬਾਰੇ ਕੁਝ ਨਹੀਂ ਕਰ ਸਕਦਾ ਸੀ। ਉਥੇ ਹੀ ਅਮਰੀਕਾ ਯੂਕਰੇਨ ਦੀ ਹਮਾਇਤ ਕਰ ਰਿਹਾ ਹੈ।


                                       
                            
                                                                   
                                    Previous Postਆਸਟ੍ਰੇਲੀਆ ‘ਚ ਕੁਦਰਤ ਨੇ ਮਚਾਈ ਇਹ ਭਾਰੀ ਤਬਾਹੀ – ਤਾਜਾ ਵੱਡੀ ਖਬਰ
                                                                
                                
                                                                    
                                    Next Postਯੂਕਰੇਨ ਰੂਸ ਯੁੱਧ ਚ ਏਨੀਆਂ ਮੌਤਾਂ ਤੋਂ ਬਾਅਦ ਆਖਰ ਆ ਗਈ ਇਹ ਵੱਡੀ ਚੰਗੀ ਖਬਰ – ਪੁਤਿਨ ਨੇ ਕਰਤਾ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



