ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋ ਜਿੱਥੇ ਲੋਕਾਂ ਦੀ ਸੁਰੱਖਿਆ ਲਈ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਾਸਤੇ ਵੀ ਸਰਕਾਰ ਵੱਲੋਂ ਸਖ਼ਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਜਿਸ ਨਾਲ ਆਮ ਵਰਗ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਬਹੁਤ ਸਾਰੇ ਅਦਾਰਿਆਂ ਵਿੱਚ ਜਿੱਥੇ ਰਿਸ਼ਵਤ ਖੋਰੀ ਦੇ ਮਾਮਲੇ ਸਾਹਮਣੇ ਆਏ ਹਨ। ਓਥੇ ਹੀ ਅਜਿਹੇ ਮਾਮਲਿਆ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਜਾਂਦਾ ਹੈ। ਅਜਿਹੇ ਰਿਸ਼ਵਤ ਖੋਰੀ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਅਜਿਹੀਆ ਘਟਨਾਵਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀ ਗਿਆ ਹੁੰਦਾ।

ਹੁਣ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਜਾਣ ਤੇ ਪਟਵਾਰੀ ਵੱਲੋਂ 500 ਦੇ ਨੋਟ ਨਿਗਲ ਲਏ ਗਏ ਹਨ ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਬਾਹਰ ਨਹੀਂ ਕੱਢੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰਿਸ਼ਵਤ ਖੋਰੀ ਦਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ । ਜਿੱਥੇ ਕਟਨੀ ਜਿਲੇ ਦੇ ਬਲਿਹਾਰੀ ਵਿੱਚ ਇੱਕ ਪਟਵਾਰੀ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਜਦੋਂ ਜਬਲਪੁਰ ਲੋਕਾਯੁਕਤ ਦੀ ਟੀਮ ਵੱਲੋਂ ਪਹੁੰਚ ਕਰਕੇ ਪੈਸੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਪਟਵਾਰੀ ਵਲੋਂ ਰਿਸ਼ਵਤਖੋਰੀ ਦੇ ਲਏ ਗਏ ਪੰਜ ਸੌ ਦੇ ਨੋਟ ਤੁਰੰਤ ਹੀ ਨਿਗਲ ਲਏ ਗਏ ।

ਮੌਕੇ ਤੇ ਮੌਜੂਦ ਵਿਅਕਤੀ ਦੇ ਮੂੰਹ ਵਿੱਚ ਹੱਥ ਪਾ ਕੇ ਪੈਸੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਪੈਸੇ ਬਾਹਰ ਨਾ ਕੱਢ ਸਕਿਆ। ਜਿਸ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਤੁਰੰਤ ਹੀ ਹਸਪਤਾਲ ਵਿੱਚ ਪਟਵਾਰੀ ਨੂੰ ਲਿਜਾ ਕੇ ਡਾਕਟਰਾਂ ਵੱਲੋਂ ਉਹ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਡਾਕਟਰਾਂ ਵੱਲੋਂ ਵੀ ਉਸ ਵਿਅਕਤੀ ਦੇ ਪੈਸੇ ਨਹੀਂ ਕਢਵਾਏ ਗਏ। ਪਟਵਾਰੀ ਵੱਲੋਂ ਜਿੱਥੇ ਇੱਕ ਪਰਿਵਾਰਕ ਜ਼ਮੀਨ ਦੇ ਝਗੜੇ ਸਬੰਧੀ ਚੰਦਨ ਲੋਧੀ ਤੋਂ 5000 ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜੋ ਕਿ ਇਹ ਪੈਸੇ ਦੇਣ ਤੋਂ ਅਸਮਰਥ ਸੀ।

ਪਟਵਾਰੀ ਵੱਲੋਂ ਸਰਕਾਰੀ ਦਸਤਾਵੇਜ਼ ਪੇਸ਼ ਕਰਨ ਦੇ ਨਾਮ ਤੇ ਉਸ ਕੋਲੋਂ ਰਿਸ਼ਵਤ ਮੰਗੀ ਗਈ ਸੀ। ਵਿਅਕਤੀ ਵੱਲੋਂ ਜਿੱਥੇ ਪਟਵਾਰੀ ਨੂੰ 4.5 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਹੋਇਆ ਰੰਗੇ ਹਾਥੀ ਕਾਬੂ ਕੀਤਾ ਗਿਆ ਸੀ। ਪਰ ਪਟਵਾਰੀ ਪੈਸੇ, ਹੱਥ ਆਉਣ ਤੋਂ ਪਹਿਲਾਂ ਹੀ ਖਾ ਚੁੱਕਾ ਸੀ। ਓਥੇ ਹੀ ਉਸ ਵਿਅਕਤੀ ਦੇ ਖਿਲਾਫ਼ ਹੁਣ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ।

Home  ਤਾਜਾ ਖ਼ਬਰਾਂ  ਰਿਸ਼ਵਤ ਲੈਂਦਾ ਰੰਗੇ ਹੱਥੀ ਫੜੇ ਜਾਣ ਤੇ ਪਟਵਾਰੀ ਨੇ ਨਿਗਲ ਲਏ 500 ਦੇ ਨੋਟ , ਡਾਕਟਰਾਂ ਦੀ ਲੱਖ ਕੋਸ਼ਿਸ ਤੇ ਵੀ ਨਹੀਂ ਕੱਢ ਸਕੇ ਬਾਹਰ
                                                      
                              ਤਾਜਾ ਖ਼ਬਰਾਂ                               
                              ਰਿਸ਼ਵਤ ਲੈਂਦਾ ਰੰਗੇ ਹੱਥੀ ਫੜੇ ਜਾਣ ਤੇ ਪਟਵਾਰੀ ਨੇ ਨਿਗਲ ਲਏ 500 ਦੇ ਨੋਟ , ਡਾਕਟਰਾਂ ਦੀ ਲੱਖ ਕੋਸ਼ਿਸ ਤੇ ਵੀ ਨਹੀਂ ਕੱਢ ਸਕੇ ਬਾਹਰ
                                       
                            
                                                                   
                                    Previous PostICU ਚ ਦਾਖਿਲ ਮਰੀਜ ਦੇ ਅੰਗ ਚੂਹੇ ਨੇ ਦਿੱਤੇ ਕੁਤਰ , ਸਟਾਫ ਦੀ ਘੋਰ ਲਾਪਰਵਾਹੀ ਆਈ ਸਾਹਮਣੇ
                                                                
                                
                                                                    
                                    Next Postਚੋਰੀ ਕਰਨ ਆਏ ਚੋਰਾਂ ਨੂੰ ਜਦ ਘਰ ਚ ਕੁਝ ਨਾ ਮਿਲਿਆ , ਦਿਲ ਪਸੀਜ ਕੇ ਛੱਡ ਗਏ 500 ਦਾ ਨੋਟ
                                                                
                            
               
                            
                                                                            
                                                                                                                                            
                                    
                                    
                                    



