BREAKING NEWS
Search

ਯੂਰਪ ਚ 2 ਪੰਜਾਬੀ ਭਰਾਵਾਂ ਨੂੰ ਹੋਈ 10-10 ਸਾਲ ਦੀ ਸਜ਼ਾ, ਇਸ ਮਾਮਲੇ ਚ

ਆਈ ਤਾਜਾ ਵੱਡੀ ਖਬਰ 

ਪੰਜਾਬ ਤੋਂ ਹਰ ਸਾਲ ਨੌਜਵਾਨ ਭਾਰੀ ਗਿਣਤੀ ਵਿੱਚ ਚੰਗੇ ਭਵਿੱਖ ਦਾ ਸੁਪਨਾ ਅੱਖਾਂ ‘ਚ ਸੰਜੋਈ ਵਿਦੇਸ਼ਾਂ ਵੱਲ ਰੁੱਖ ਕਰਦੇ ਹਨ l ਜਿੱਥੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸਕਿਲਾ ਦਾ ਸਾਹਮਣਾ ਕਰਨਾ ਪਿਆ l ਕਈ ਵਾਰ ਉਥੇ ਮਿਹਨਤ ਮਜ਼ਦੂਰੀ ਕਰਦੇ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਹੜੀਆਂ ਸਭ ਨੂੰ ਹੈਰਾਨ ਕਰ ਦੇਂਦੀਆਂ ਹਨ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਯੂਰਪ ‘ਚ 2 ਪੰਜਾਬੀ ਭਰਾਵਾਂ ਨੂੰ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ l

ਜਿਸਦੇ ਪਿੱਛੇ ਦੀ ਵਜ੍ਹਾ ਸੁਨ ਤੁਸੀ ਹੈਰਾਨ ਹੋ ਜਾਵੋਗੇ , ਦੱਸਦਿਆਂ ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ ਨੇੜੇ ਸਾਲ 2022 ਨੂੰ ਇੱਕ ਕੰਪਨੀ ‘ਚ ਵਾਪਰੀ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਵਾਪਰ ਗਈ, ਜਿਸ ਵਿੱਚ 2 ਪ੍ਰਵਾਸੀ ਪੰਜਾਬੀ ਭਾਰਤੀਆਂ ਦੀ ਇਕ ਭਾਰਤੀ ਮੂਲ ਦੇ ਪੰਜਾਬੀ ਨਾਲ ਬਹਿਸਬਾਜੀ ਸ਼ੁਰੂ ਗਈ, ਦੇਖਦੇ ਦੇਖਦੇ ਇਹ ਬਹਿਸ ਇਸ ਹੱਦ ਤੱਕ ਵਧ ਗਈ ਕਿ ਇਨ੍ਹਾਂ ਪੰਜਾਬੀ ਕਰਮਚਾਰੀਆਂ ਨੇ ਚਰਨਜੀਤ ਸਿੰਘ ਤੇ ਪਰਮਜੀਤ ਸਿੰਘ ਜਿਹੜੇ ਸਕੇ ਭਰਾ ਨੇ ਉਨ੍ਹਾਂ ਨੇ ਪੰਜਾਬੀ ਰਣਜੀਤ ਬੈਂਸ ਨਾਂ ਦੇ ਨੌਜਵਾਨ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਇਸ ਘਟਨਾ ਤੋਂ ਬਾਅਦ ਪੁਲਸ ਨੇ ਕੁਝ ਹੀ ਮਿੰਟਾਂ ‘ਚ ਘਟਨਾ ਸਥਾਨ ‘ਤੇ ਪਹੁੰਚ ਕੇ ਐਂਬੂਲੈਂਸ ਦੀ ਸਹਾਇਤਾ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਉਸਨੇ ਦਮ ਤੋੜ ਦਿੱਤਾ । ਜਿਸ ਕਾਰਨ ਪੁਲਸ ਨੇ ਕਤਲ ਦੇ ਮੁੱਖ ਦੋਸ਼ੀ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ 40,000 ਯੂਰੋ ਮੁਆਵਜ਼ਾ ਵੀ ਦੇਣ ਦਾ ਫ਼ੈਸਲਾ ਸੁਣਾਇਆ।

ਪਰ ਮ੍ਰਿਤਕ ਤੇ ਪਰਿਵਾਰ ਨੇ ਇਸ ਸਜ਼ਾ ਨੂੰ ਘੱਟ ਦੱਸਿਆ ਤੇ ਮਾਣਯੋਗ ਅਦਾਲਤ ਦੇ ਇਸ ਫ਼ੈਸਲੇ ਤੋਂ ਨਾਖੁਸ਼ ਹਨ। ਜਿਸ ਕਾਰਨ ਉਹ ਕਾਫ਼ੀ ਨਾਰਾਜ਼ ਹਨ l ਪਰ ਇਸ ਮਾਮਲੇ ਦੇ ਚਰਚੇ ਦੇਸ਼ ਭਰ ਵਿਚ ਤੇਜ਼ੀ ਨਾਲ ਹੋ ਰਹੇ ਹਨ l