ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿਚ ਜਿਥੇ ਕਰੋਨਾ ਨੂੰ ਠੱਲ ਪਾਉਣ ਲਈ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਟੀਕਾਕਰਨ ਦੇ ਜ਼ਰੀਏ ਇਸ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੁਹਿੰਮ ਦੇ ਵਿੱਚ ਜਿੱਥੇ ਸਾਰੇ ਦੇਸ਼ਾਂ ਵੱਲੋਂ ਇੱਕ ਦੂਸਰੇ ਦੇਸ਼ ਦਾ ਸਾਥ ਦਿੱਤਾ ਗਿਆ ਹੈ ਤਾਂ ਜੋ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਥੇ ਹੀ ਪਿਛਲੇ ਕੁਝ ਸਮੇਂ ਤੋਂ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕੀਤਾ ਜਾ ਸਕਦਾ ਹੈ ਕਿਉਂਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਇਹ ਗੱਲ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਹੋ ਜਾਵੇ। ਇਸ ਵਿਰੋਧ ਦੇ ਚਲਦੇ ਹੋਏ ਹੀ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਹੈ।

ਜਿਸ ਦਾ ਵਿਰੋਧ ਅਮਰੀਕਾ ਕੈਨੇਡਾ ਫਰਾਂਸ ਅਤੇ ਬ੍ਰਿਟੇਨ ਵੱਲੋਂ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਇਸ ਹਮਲੇ ਨੂੰ ਰੋਕਣ ਵਾਸਤੇ ਉਸ ਨੂੰ ਅਪੀਲ ਵੀ ਕੀਤੀ ਗਈ ਹੈ। ਪਰ ਰੂਸ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਰ ਕੋਈ ਵੀ ਇਸ ਹਮਲੇ ਨੂੰ ਰੋਕਣ ਵਾਸਤੇ ਉਨ੍ਹਾਂ ਦੇ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਕਰਦਾ ਹੈ ਤਾਂ ਉਸ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਹੁਣ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਦਾ ਅਤੇ ਇੰਗਲੈਂਡ ਪੰਗਾ ਪੈ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਵੱਲੋਂ ਯੂਕਰੇਨ ਉੱਪਰ ਹਮਲਾ ਕੀਤਾ ਗਿਆ ਹੈ ਅਤੇ ਇਸ ਹਮਲੇ ਵਿੱਚ ਯੂਕਰੇਨ ਵਿਚ ਭਾਰੀ ਤਬਾਹੀ ਹੋਈ ਹੈ।

ਉੱਥੇ ਹੀ ਹੁਣ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਵਿਚ ਵਲਾਦੀਮੀਰ ਪੁਤਿਨ ਨੇ ਦੱਸਿਆ ਹੈ ਕਿ ਜਿੱਥੇ ਟੀਮ ਵੱਲੋਂ ਯੂਕ੍ਰੇਨ ਦੀ ਹਮਾਇਤ ਕੀਤੀ ਜਾ ਰਹੀ ਹੈ ਉਥੇ ਹੀ ਹੁਣ ਰੂਸ ਵੱਲੋਂ ਬ੍ਰਿਟਿਸ਼ ਏਅਰ ਲਾਈਨਜ਼ ਦੇ ਰੋਸ ਵਿੱਚ ਉਤਾਰਨ ਜਾਂ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੇ ਸ਼ੁੱਕਰਵਾਰ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਰੂਸ ਵੱਲੋਂ ਬ੍ਰਿਟੇਨ ਦੇ ਲਈ ਆਪਣਾ ਹਵਾਈ ਖੇਤਰ ਦੀ ਵਰਤੋਂ ਕੀਤੇ ਜਾਣ ਉਪਰ ਰੋਕ ਲਗਾ ਦਿੱਤੀ ਗਈ ਹੈ।

ਇਹ ਕਦਮ ਰੂਸ ਵੱਲੋਂ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋ ਇਸ ਤੋ ਪਹਿਲਾਂ ਰੂਸੀ ਏਅਰਲਾਈਨਜ਼ ਏਅਰੋਫਲੋਤ ਨੂੰ ਯੂਕੇ ਵਿੱਚ ਹਵਾਈ ਖੇਤਰ ਦੇਣ ਤੋਂ ਇਨਕਾਰ ਕੀਤਾ ਗਿਆ ਸੀ,ਏਅਰਲਾਇਨਜ਼ ਦੇ ਵਿਚ ਦੁਨੀਆਂ ਦੀ ਸਭ ਤੋਂ ਪੁਰਾਣੀ ਸਰਗਰਮ ਏਅਰਲਾਈਨਜ਼ ਏਅਰੋਫਲੋਤ ਵਿੱਚੋਂ ਇੱਕ ਮੰਨੀ ਜਾਂਦੀ ਹੈ। ਜਿਸ ਦੇ ਉੱਤਰਨ ਉਪਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਰੋਕ ਲਗਾ ਦਿੱਤੀ ਗਈ ਸੀ।

Home  ਤਾਜਾ ਖ਼ਬਰਾਂ  ਯੂਕ੍ਰੇਨ ਨਾਲ ਚਲ ਰਹੀ ਜੰਗ ਦੇ  ਵਿਚਕਾਰ ਹੁਣ ਰੂਸ ਦਾ ਅਤੇ ਇੰਗਲੈਂਡ ਦਾ ਪਿਆ ਇਹ ਪੰਗਾ – ਤਾਜਾ ਵੱਡੀ  ਖਬਰ
                                                      
                                       
                            
                                                                   
                                    Previous Postਯੂਕ੍ਰੇਨ ‘ਤੇ ਰੂਸ ਜੰਗ ਦੇ ਚਲਦਿਆਂ ਹੁਣ ਫੇਸਬੁੱਕ  ਨੂੰ ਲੈ ਕੇ ਆ ਗਈ  ਵੱਡੀ ਖਬਰ – ਹੋ ਗਿਆ ਇਹ ਐਲਾਨ
                                                                
                                
                                                                    
                                    Next Postਇਥੇ ਆਇਆ ਭਿਆਨਕ ਭੂਚਾਲ ਹੋਈਆਂ ਏਨੀਆਂ ਜਿਆਦਾ ਮੌਤ , ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



