BREAKING NEWS
Search

ਮੱਥਾ ਟੇਕਣ ਜਾ ਰਹੇ ਭੈਣ ਭਰਾ ਨਾਲ ਵਾਪਰੀ ਅਣਹੋਣੀ , ਜਾਣ ਦੀ ਜਿੱਦ ਪਈ ਮਹਿੰਗੀ ਰੋਕ ਰਹੀ ਸੀ ਮਾਂ

ਆਈ ਤਾਜਾ ਵੱਡੀ ਖਬਰ 

ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ, ਮਾਂ ਆਪਣੇ ਬੱਚੇ ਲਈ ਹਰ ਸਮੇ ਦੁਆਵਾਂ ਮੰਗਦੀ ਹੈ ਤੇ ਉਸਦੀ ਲੰਬੀ ਉਮਰ ਲਈ ਅਰਦਾਸ ਕਰਦੀ ਹੈ l ਕਈ ਵਾਰ ਮਾਂ ਆਪਣੇ ਬੱਚੇ ਦੀ ਭਲਾਈ ਲਈ ਜਦੋ ਉਸਨੂੰ ਕਿਸੇ ਕੰਮ ਤੋਂ ਰੋਕਦੀ ਹੈ ਤਾਂ ਅੱਗੋਂ ਜਦੋ ਬੱਚੇ ਜ਼ਿੱਦ ਕਰਨੀ ਸ਼ੁਰੂ ਕਰ ਦੇਂਦੇ ਹਨ ਤਾਂ, ਉਸ ਵੇਲੇ ਬੇਸ਼ੱਕ ਮਾਂ ਉਹਨਾਂ ਦੀ ਗੱਲ ਮੰਨ ਕੇ ਬੱਚਿਆਂ ਦਾ ਜ਼ਿੱਦ ਪੂਰੀ ਵੀ ਕਰ ਦੇਂਦੀ ਹੈ, ਪਰ ਕਈ ਵਾਰ ਮਾਂ ਦੀ ਟੋਕ ਬਿਲਕੁਲ ਸਹੀ ਸਾਬਿਤ ਵੀ ਹੋ ਜਾਂਦੀ ਹੈ ਤੇ ਬੱਚਿਆਂ ਦੀ ਜ਼ਿੱਦ ਉਹਨਾਂ ਤੇ ਹੀ ਭਾਰੀ ਪੈ ਜਾਂਦੀ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਮਾਂ ਵਲੋਂ ਆਪਣੇ ਬੱਚਿਆਂ ਨੂੰ ਘੁੰਮਨ ਜਾਣ ਲਈ ਰੋਕਿਆ ਗਿਆ ਤਾਂ ਬੱਚਿਆਂ ਦੀ ਜ਼ਿੱਦ ਦਾ ਖ਼ਤਰਨਾਕ ਅੰਤ ਹੋ ਗਿਆ l

ਦਰਅਸਲ ਕਾਂਸਾਪੁਰ ਦੇ ਬੂਟਰ ਵਿਹਾਰ ਕਲੋਨੀ ਦੇ ਰਹਿਣ ਵਾਲੇ ਦੋ ਭੈਣ-ਭਰਾ ਅੱਜ ਜਾਣੀ ਸ਼ਨੀਵਾਰ ਸਵੇਰੇ 4 ਵਜੇ ਘਰੋਂ ਬਾਈਕ ‘ਤੇ ਹਰਿਦੁਆਰ ਜਾਣ ਲਈ ਨਿਕਲੇ ਸਨ। ਪੈਸੇ ਦੀ ਘਾਟ ਕਾਰਨ ਉਸ ਦੀ ਮਾਤਾ ਰਾਣੀ ਨੇ ਉਸ ਨੂੰ ਹਰਿਦੁਆਰ ਜਾਣ ਤੋਂ ਮਨ੍ਹਾ ਕੀਤਾ ਸੀ, ਪਰ ਫਿਰ ਵੀ ਉਹ ਹਰਿਦੁਆਰ ਜਾਣ ਲਈ ਨਿਕਲ ਪਏ। ਜਿਸ ਕਾਰਨ ਰਸਤੇ ਚ ਜਗਾਧਰੀ ਪਾਉਂਟਾ ਨੈਸ਼ਨਲ ਹਾਈਵੇਅ 73ਏ ‘ਤੇ ਪਿੰਡ ਭੀਲਪੁਰਾ ਨੇੜੇ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੀ ਬਾਈਕ ਚ ਜ਼ੋਰਦਾਰ ਟੱਕਰ ਮਾਰ ਦਿੱਤੀ l

ਜਿਸ ਕਾਰਨ ਬਾਈਕ ਸਵਾਰ ਭਰਾ-ਭੈਣ ਦੋਵਾਂ ਦੀ ਹਾਦਸੇ ‘ਚ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 18 ਸਾਲਾ ਸਚਿਨ ਤੇ ਉਸ ਦੀ ਭੈਣ ਪ੍ਰਿਆ ਉਮਰ 15, ਵਾਸੀ ਕਾਂਸਾਪੁਰ ਦੇ ਬੂਟਰ ਵਿਹਾਰ ਕਲੋਨੀ ਵਜੋਂ ਹੋਈ ਹੈ। ਉਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਸ ਦੇ ਪਿਤਾ ਨੀਟੂ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਦੋਵੇਂ ਭੈਣ-ਭਰਾ ਮਾਂ ਦਾ ਸਹਾਰਾ ਸਨ। ਦੋਵਾਂ ਦੀ ਮੌਤ ਕਾਰਨ ਮਾਂ ਬੇਹੋਸ਼ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ।

ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ l ਫਿਲਹਾਲ ਪੁਲਿਸ ਨੇ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ, ਤੇ ਇਲਾਕਾ ਨਿਵਾਸੀ ਮਾਂ ਲਈ ਇਨਸਾਫ ਦੀ ਮੰਗ ਕਰਦੇ ਪਏ ਹਨ ।