ਆਈ ਤਾਜਾ ਵੱਡੀ ਖਬਰ 

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪੁੱਜਦੀਆਂ ਹਨ l ਸੰਗਤਾਂ ਦੇ ਪ੍ਰਬੰਧ ਦੇ ਲਈ ਸ਼ਾਈਨ ਬੋਰਡ ਦੇ ਵੱਲੋਂ ਸਮੇਂ-ਸਮੇਂ ਤੇ ਨਵੀਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ । ਉਧਰ ਨਰਾਤਿਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਹੈ ਤੇ ਨਰਾਤਿਆਂ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਦੇ ਲਈ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜਦੀਆਂ ਹਨ l ਇਸੇ ਵਿਚਾਲੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ, ਕਿ ਤਿੰਨ ਅਕਤੂਬਰ ਤੋਂ ਹੁਣ ਯਾਤਰਾ ਸਬੰਧੀ ਨਵੀਆਂ ਤਬਦੀਲੀਆਂ ਕੀਤੀਆਂ ਜਾਣ ਵਾਲੀਆਂ ਹਨ l ਦੱਸਦਿਆ ਕਟੜਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ’ਚ ਰਖਦਿਆਂ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਇਕ ਅਹਿਮ ਫੈਸਲਾ ਲਿਆ, ਜਿਸ ਫੈਸਲੇ ਤਹਿਤ ਹੁਣ ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ 3 ਅਕਤੂਬਰ ਤੋਂ ਪੁਰਾਣੇ ਆਰ. ਐੱਫ. ਆਈ. ਡੀ. ਕਾਰਡਾਂ ਦੀ ਮਾਨਤਾ ਖਤਮ ਕਰ ਦਿੱਤੀ ਜਾਏਗੀ l ਜਿਸ ਦੇ ਚਲਦੇ ਹੁਣ ਸ਼ਰਧਾਲੂਆਂ ਨੂੰ ਨਵੇਂ ਰੰਗ ਦੇ ਨਵੇਂ ਕਾਰਡ ਵੈਸ਼ਨੋ ਦੇਵੀ ਯਾਤਰਾ ਲਈ ਮਾਨਤਾ ਪ੍ਰਪਤ ਹੋਣਗੇ। ਜਿਸ ਸਬੰਧੀ ਸਾਰੀ ਜਾਣਕਾਰੀ ਮੀਡੀਆ ਦੇ ਨਾਲ  ਸ਼ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਥੇ ਹੀ ਉਨ੍ਹਾਂ ਕਿਹਾ ਕਿ ਨਵੇਂ ਆਰ.ਐੱਫ.ਆਈ.ਡੀ. ਕਾਰਡ ‘ਚ ਕਾਫੀ ਸੁਧਾਰ ਕੀਤੇ ਗਏ ਹਨ। ਇਸ ਦਾ ਰੰਗ ਵੀ ਬਦਲਿਆ ਗਿਆ ਹੈ ਤਾਂ, ਜੋ ਯਾਤਰਾ ਲਈ ਆਉਣ ਵਾਲੇ ਸ਼ਰਧਾਲੂ ਪੁਰਾਣੇ ਅਤੇ ਨਵੇਂ ਕਾਰਡਾਂ ’ਚ ਫਰਕ ਵੇਖ ਸਕਣ। ਨਰਾਤਿਆਂ ਦੌਰਾਨ ਵੈਸ਼ਨੋ ਦੇਵੀ ਯਾਤਰਾ ਲਈ ਸਿਰਫ਼ ਨਵੇਂ ਕਾਰਡ ਹੀ ਯੋਗ ਹੋਣਗੇ। ਉਥੇ ਹੀ ਸਾਈਨ ਬੋਰਡ ਦੇ ਇਸ ਫੈਸਲੇ ਤੋਂ ਬਾਅਦ ਹੁਣ ਸੰਗਤਾਂ ਦੇ ਵਿੱਚ ਨਵੇਂ ਕਾਰਡਾਂ ਨੂੰ ਬਣਾਉਣ ਦੀ ਉਤਸੁਕਤਾ ਪਾਈ ਜਾ ਰਹੀ ਹੈ l ਹੁਣ ਜਲਦ ਹੀ ਆਰਐਫ ਆਈਡੀ ਕਾਰਡ ਬਣਾਏ ਜਾਣਗੇ l

                                       
                            
                                                                   
                                    Previous Postਮਸ਼ਹੂਰ ਅਦਾਕਾਰ ਅਤੇ ਗਾਇਕ ਦੀ ਹੋਈ ਅਚਾਨਕ ਮੌਤ , ਸਿਨੇਮਾ ਜਗਤ ਚ ਸੋਗ ਦੀ ਲਹਿਰ
                                                                
                                
                                                                    
                                    Next Postਖੇਡ ਜਗਤ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਧਾਕੜ ਕ੍ਰਿਕਟਰ ਦੀ ਹੋਈ ਅਚਾਨਕ ਮੌਤ
                                                                
                            
               
                            
                                                                            
                                                                                                                                            
                                    
                                    
                                    



