BREAKING NEWS
Search

ਮਾਂ ਪੁੱਤ ਨੂੰ ਬਣਾਉਣਾ ਚਾਹੁੰਦੀ ਸੀ ਪਤੀ , 8 ਸਾਲ ਤਕ ਬਣਾਏ ਰੱਖੇ ਗੁਲਾਮ ਨੂੰ ਪੁਲਿਸ ਨੇ ਛੁਡਵਾਇਆ

ਆਈ ਤਾਜਾ ਵੱਡੀ ਖਬਰ 

ਪੁੱਤ ਨੂੰ ਹੀ ਮਾਂ ਬਣਾਉਣਾ ਚਾਹੁੰਦੀ ਸੀ ਆਪਣਾ ਘਰਵਾਲਾ, ਪੁਲਿਸ ਨੇ ਕਰੀਬ 8 ਸਾਲ ਤੱਕ ਘਰ ਵਿਚ ਬਣਾ ਰੱਖੇ ਗੁਲਾਮ ਨੂੰ ਛੁਡਵਾਇਆ। ਇਹ ਹੈਰਾਨ ਕਰਨ ਵਾਲਾ ਮਾਮਲਾ ਅਮਰੀਕਾ ਤੋ ਸਾਹਮਣੇ ਆ ਰਿਹਾ ਹੈ ਜਿਥੇ ਇਕ ਔਰਤ ਨੇ ਇਹ ਸ਼ਰਮਸਾਰ ਹਰਕਤ ਕੀਤੀ ਹੈ। ਦਰਾਅਸਲ ਇਕ ਕਲਯੁਗੀ ਮਾਂ ਹੀ ਆਪਣੇ ਪੁੱਤ ਨੂੰ ਹੀ ਆਪਣਾ ਪਤੀ ਬਣਾਉਣਾ ਚਾਹੁੰਦੀ ਸੀ। ਇਹ ਹੈਰਾਨ ਕਰਨ ਵਾਲਾ ਖੁਲਾਸਾ ਹਿਊਸਟਨ ਪੁਲਿਸ ਵਲੋ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਤਕਰੀਬਨ ਇਕ ਸਖਸ ਜੋ ਪਿਛਲੇ 8 ਸਾਲ ਤੋਂ ਲਾਪਤਾ ਹੋਇਆ ਸੀ ਉਸ ਨੇ ਜਦੋਂ ਆਪਣੀ ਹੱਡਬੀਤੀ ਦੱਸੀ ਤਾਂ ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦਈਏ ਕਿ ਇਸ ਮਾਮਲੇ ਵਿਚ ਪੁਲਿਸ ਵੱਲੋ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਇਕ ਵਿਅਕਤੀ ਜੋ ਟੈਕਸਾਸ ਦਾ ਰਹਿਣ ਵਾਲਾ ਸੀ ਉਹ ਪਿਛਲੇ 8 ਸਾਲ ਪਹਿਲਾਂ ਤੋ ਲਾਪਤਾ ਸੀ, ਪਰ ਉਹ ਪੂਰੇ ਸਮੇਂ ਆਪਣੀ ਮਾਂ ਨਾਲ ਰਹਿ ਰਿਹਾ ਸੀ।

ਜਾਣਕਾਰੀ ਦੇ ਅਨੁਸਾਰ ਇਕ ਹਫਤੇ ਤੱਕ ਇਕ ਚਰਚ ਦੇ ਬਾਹਰ ਪਾਏ ਜਾਣ ਮਗਰੋ ਰੂਡੀ ਫਰੀਆਸ ਦੇ ਵੱਲੋ ਹੁਣ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਹਨ। ਦੱਸ ਦਈਏ ਕਿ ਫਰੀਆਸ ਨੇ ਆਪਣੀ ਮਾਂ ਜੇਨੀ ਸੈਨਟਾਨਾ ਉਤੇ ਦੋਸ ਲਗਾਉਦੇ ਹੋਏ ਕਿਹਾ ਕਿ ਉਸਦੀ ਮਾਂ ਨੇ ਉਸ ਨਾਲ ਝੂਠ ਬੋਲਿਆ ਅਤੇ ਉਸ ਨਾਲ ਗਲਤ ਵਿਵਹਾਰ ਕੀਤਾ ਐਨਾ ਹੀ ਬਸ ਨਹੀ ਸਗੋ ਉਸ ਨੂੰ ਕਰੀਬ ਇਕ ਦਹਾਕੇ ਤੱਕ ਗੁਲਾਮ ਬਣਾ ਕੇ ਰੱਖਿਆ ਗਿਆ। ਦੱਸ ਦਈਏ ਕਿ ਇਸ ਮਾਮਲੇ ਵਿਚ ਸੋਸ਼ਲ ਵਰਕਰ ਕਵਾਨੇਲ ਐਕਸ ਦੇ ਵੱਲੋ ਵੀ ਇਹ ਦਾਅਵਾ ਕਰਦੇ ਹੋਏ ਕਿਹਾ ਗਿਆ ਕਿ ਉਸਦੀ ਮਾਂ ਆਪਣੇ ਪੁੱਤ ਨੂੰ ਹੀ ਉਸ ਦੇ ਪਤੀ ਦੀ ਭੂਮਿਕਾ ਨਿਭਾਉਣ ਲਈ ਵੀ ਕਹਿੰਦੀ ਸੀ। ਰਿਪੋਰਟ ਮੁਤਾਬਿਕ ਰੂਡੀ ਦੀ ਮਾਂ ਜੇਨੀ ਸੈਨਟਾਨਾ ਨੇ ਉਸ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਜੇ ਉਹ ਇਸ ਸਭ ਬਾਰੇ ਪੁਲਿਸ ਨੂੰ ਕੁਝ ਵੀ ਦੱਸੇਗਾ ਤਾਂ ਉਸ ਦੀ ਪ੍ਰੇਸ਼ਾਨੀ ਹੋਰ ਵੱਧ ਸਕਦੀ ਹੈ।

ਇਸ ਤੋ ਇਲਾਵਾ ਉਸ ਨੇ ਐਕਸ ਨੇ ਇਹ ਵੀ ਖੁਲਾਸਾ ਕਰਦੇ ਹੋਏ ਕਿਹਾ ਕਿ ਜੇਨੀ ਆਪਣੇ ਪੁੱਤ ਨੂੰ ਆਪਣੇ ਨਾਲ ਬੈੱਡ ‘ਤੇ ਸੁਆ ਲਈ ਮਜਬੂਰ ਕਰਦੀ ਸੀ। ਇਸ ਤੋ ਇਲਾਵਾ ਰੂਡੀ ਦੀ ਮਾਂ ਨੇ ਤਾਂ ਉਸ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਸ ਨੂੰ ਗੁਲਾਮ ਬਣਾ ਕੇ ਰੱਖਿਆ। ਜਾਣਕਾਰੀ ਦੇ ਮੁਤਾਬਿਕ ਰੂਡੀ ਦੀ ਉਮਰ 17 ਸਾਲ ਹੈ ਪਰ ਪੂਰਬਊੱਤਰ ਹਿਊਸਟਨ ਵਿਚ ਜਦੋ ਉਸ ਦੀ ਮਾਂ ਨੇ ਸਾਲ 2015 ਵਿਚ ਆਪਣੇ ਘਰ ਕੋਲ ਆਪਣੇ ਦੋ ਕੁੱਤਿਆਂ ਨੂੰ ਸੈਰ ਕਰਾਉਣ ਗਈ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਉਨ੍ਹਾਂ ਦੀ ਅਤੇ ਆਪਣੇ ਪੁੱਤ ਰੂਡੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ।

ਹਲਾਂਕਿ ਬਾਅਦ ਵਿਚ ਉਸ ਨੇ ਕਿਹਾ ਕਿ ਉਸ ਨੂੰ ਕੁੱਤੇ ਤਾਂ ਮਿਲ ਗਏ ਪਰ ਉਸ ਦਾ ਪੁੱਤ ਰੂਡੀ ਗਾਇਬ ਹੋ ਗਿਆ। ਪਰ ਹੁਣ ਇਸ ਮਾਮਲੇ ਉਸ ਸਮੇ ਵੱਡਾ ਖੁਲਾਸਾ ਹੋਇਆ ਜਦੋਂ ਰੂਡੀ ਨੂੰ ਇਕ ਚਰਚ ਦੇ ਬਾਹਰ ਦੇਖਿਆ ਗਿਆ। ਉਸ ਸਮੇ ਰੂਡੀ ਨੇ ਇਸ ਮਾਮਲੇ ਬਾਰੇ ਪੁੱਛਣ ਉਤੇ ਕਿਹਾ ਕਿ ਉਹ ਸਿਰਫ ਇਕ ਦਿਨ ਲਈ ਗਿਆ ਸੀ ਪਰ ਉਸ ਦੀ ਮਾਂ ਨੇ ਝੂਠ ਬੋਲਿਆ ਅਤੇ ਉਸ ਦਾ ਇਸਤੇਮਾਲ ਕਰਦੀ ਰਹੀ ਐਨਾ ਹੀ ਬਣ ਨਹੀ ਸਗੋ ਉਸ ਨੂੰ 8 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ ਗਿਆ ਅਤੇ ਕਿਹਾ ਕਿ ਉਹ ਲਾਪਤਾ ਹੈ। ਇਨ੍ਹਾਂ ਦੋਸ਼ਾ ਤੋ ਬਾਅਦ ਪੁਲਿਸ ਨੇ ਉਸ ਨੂੰ ਕਿਡਨੈਪ ਕਰਨ ਦੇ ਦੋਸ਼ ਤਹਿਤ ਹਿਰਾਸਤ ਵਿਚ ਲੈ ਲਿਆ।