ਮਹਿੰਗਾਈ ਤੋਂ ਰਾਹਤ! ਘੱਟ ਹੋਈ LPG ਸਿਲੰਡਰ ਦੀ ਕੀਮਤ, ਜਾਣੋ ਕਿੰਨੀ ਮਿਲੀ ਰਾਹਤ

ਦੇਸ਼ ਦੀਆਂ ਮੁੱਖ ਤੇਲ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਹੁਣ ਇਹ ਸਿਲੰਡਰ *₹33.50 ਸਸਤਾ* ਮਿਲੇਗਾ। *1 ਅਗਸਤ ਤੋਂ ਨਵੀਂ ਕੀਮਤ ਲਾਗੂ ਹੋਵੇਗੀ।* ਦਿੱਲੀ ਵਿੱਚ 19 ਕਿਲੋ ਵਾਲਾ ਵਪਾਰਕ ਸਿਲੰਡਰ ਹੁਣ *₹1631.50* ਦਾ ਮਿਲੇਗਾ, ਜਦਕਿ ਪਹਿਲਾਂ ਇਹ *₹1665* ਰੁਪਏ ਦਾ ਸੀ।

ਇਹ ਲਗਾਤਾਰ *ਦੂਜਾ ਮਹੀਨਾ* ਹੈ ਜਦੋਂ ਵਪਾਰਕ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦੂਜੇ ਪਾਸੇ, *14.2 ਕਿਲੋ ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਤਬਦੀਲੀ ਨਹੀਂ ਹੋਈ।* ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਟੌਤੀ *ਅੰਤਰਰਾਸ਼ਟਰੀ ਮਾਰਕੀਟ ਵਿੱਚ ਐਲਪੀਜੀ ਦੀਆਂ ਕੀਮਤਾਂ ‘ਚ ਆਈ ਕਮੀ* ਦੇ ਚਲਦਿਆਂ ਹੋਈ ਹੈ।