BREAKING NEWS
Search

ਮਸ਼ਹੂਰ ਸਟਾਰ ਗਾਇਕ ਦੀ 33 ਸਾਲਾਂ ਦੀ ਉਮਰ ਚ ਹੋਈ ਮੌਤ , ਸੰਗੀਤ ਜਗਤ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਅਤੇ ਦੁਨੀਆਂ ਦੀਆਂ ਵੱਖ ਵੱਖ ਖੇਤਰਾਂ ਦੀਆਂ ਉਹ ਮਹਾਨ ਸਖਸ਼ੀਅਤਾਂ, ਜਿਨ੍ਹਾਂ ਨੇ ਆਪਣੇ ਦਮ ਉੱਪਰ ਵੱਖ-ਵੱਖ ਖੇਤਰਾਂ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਸੀ। ਉਥੇ ਹੀ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ ਨਾਮੁਰਾਦ ਬਿਮਾਰੀ ਕਰੋਨਾ ਦੀ ਚਪੇਟ ਵਿਚ ਆ ਗਈਆਂ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਵਾਪਰਨ ਵਾਲੇ ਕਈ ਤਰ੍ਹਾਂ ਦੇ ਹਾਦਸਿਆਂ ਅਤੇ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਕਾਰਨ ਵੀ ਇਸ ਸੰਸਾਰ ਤੋਂ ਹਮੇਸ਼ਾ ਲਈ ਜਾ ਰਹੀਆਂ ਹਨ। ਜਿੱਥੇ ਇਹ ਹਸਤੀਆਂ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੀਆ ਹਨ ਉਥੇ ਹੀ ਉਨ੍ਹਾਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਮਸ਼ਹੂਰ ਸਟਾਰ ਗਾਇਕ ਦੀ 33 ਸਾਲਾਂ ਦੀ ਉਮਰ ਚ ਹੋਈ ਮੌਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਸ਼ਹੂਰ ਗਾਇਕ ਅਤੇ ਆਇਰਿਸ਼ ਬੁਆਏ ਬੈਂਡ ‘ਦਿ ਵਾਂਟੇਡ’ ਦੇ ਮੈਂਬਰ ਟਾਮ ਪਾਰਕਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਦੀ ਜਾਣਕਾਰੀ ਮਿਲਦੇ ਹੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ।

33 ਸਾਲਾ ਦੇ ਗਾਇਕ ਟਾਮ ਪਾਰਕਰ ਪਿਛਲੇ ਲੰਮੇ ਸਮੇਂ ਤੋਂ ਦਿਮਾਗ਼ ਦੇ ਕੈਂਸਰ ਤੋਂ ਪੀੜਤ ਸਨ, ਜਿੱਥੇ ਉਨ੍ਹਾਂ ਦੀ ਬਰੇਨ ਟਿਊਮਰ ਕਾਰਨ ਮੌਤ ਹੋ ਗਈ ਹੈ। ਉਹ ਕਾਫੀ ਲੰਮੇ ਸਮੇਂ ਤੋਂ ਜਿੱਥੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ ਉਥੇ ਹੀ ਉਨ੍ਹਾਂ ਦਾ ਰੇਡੀਓਥੈਰੇਪੀ ਤੇ ਕੀਮੋਥੈਰੇਪੀ ਦੇ ਨਾਲ ਇਲਾਜ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਇੰਸਟਾਗ੍ਰਾਮ ਅਕਾਊਂਟ ਉੱਪਰ ਉਨ੍ਹਾਂ ਦੀ ਪਤਨੀ ਵੱਲੋਂ ਜਾਰੀ ਕੀਤੀ ਗਈ ਹੈ ਜਿੱਥੇ ਉਸ ਵੱਲੋਂ ਆਪਣੇ ਪਤੀ ਦੀ ਇਕ ਇਕੱਲੇ ਅਤੇ ਇਕ ਪਰਿਵਾਰ ਦੀ ਫ਼ੋਟੋ ਵੀ ਸਾਂਝੀ ਕੀਤੀ ਗਈ ਹੈ।

ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਦਿਹਾਂਤ 30 ਮਾਰਚ ਨੂੰ ਸਵੇਰ ਦੇ ਸਮੇਂ ਹੋਇਆ ਹੈ। ਇਹ ਮਸ਼ਹੂਰ ਗਾਇਕ ਟਾਮ ਪਾਰਕਰ ਆਪਣੇ ਪਰਵਾਰ ਵਿੱਚ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਜਿਨ੍ਹਾਂ ਵਿੱਚ ਇੱਕ ਪੁੱਤਰ ਅਤੇ ਧੀ ਸ਼ਾਮਲ ਹਨ। ਉਨ੍ਹਾਂ ਦਾ ਵਿਆਹ ਕੈਲਸੀ ਨਾਲ 2018 ਵਿੱਚ ਹੋਇਆ ਸੀ।