ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਗਾਇਕ ਅਤੇ ਅਦਾਕਾਰ ਆਏ ਦਿਨ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਜਿੱਥੇ ਪੰਜਾਬ ਦੇ ਅਦਾਕਾਰਾ ਅਤੇ ਗਾਇਕਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਹੈ ਉਥੇ ਹੀ ਪਹਿਲੇ ਦਿਨ ਤੋਂ ਇਸ ਕਿਸਾਨੀ ਸੰਘਰਸ਼ ਵਿਚ ਜੁੜੇ ਹੋਏ ਹਨ। ਜਿਹਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹੌਂਸਲਾ ਅਫਜਾਈ ਕਰਨ ਲਈ ਵਾਰ ਵਾਰ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਜਾ ਰਹੀ ਹੈ। ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਇਹਨਾ ਗਾਇਕਾ ਅਤੇ ਅਦਾਕਾਰਾ ਵੱਲੋਂ ਅੱਗੇ ਆ ਕੇ ਕਰੋਨਾ ਤੋ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਗਈ ਸੀ।

ਹੁਣ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਹੋਣ ਵਾਲੀ ਘਰਵਾਲੀ ਨੂੰ ਲੈ ਕੇ ਪ੍ਰਮੀਸ਼ ਵਰਮਾ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਜਿੱਥੇ ਸੋਸ਼ਲ ਮੀਡੀਆ ਉੱਪਰ ਆਏ ਦਿਨ ਹੀ ਆਪਣੇ ਕਿਸੇ ਨਾ ਕਿਸੇ ਮਿਊਜ਼ਿਕ ਵੀਡੀਓ ਨੂੰ ਲੈ ਕੇ ਸਰਗਰਮ ਰਹਿੰਦੇ ਹਨ। ਉਥੇ ਹੀ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਕਾਫ਼ੀ ਸਰਗਰਮ ਹਨ। ਪਰ ਪਿਛਲੇ ਕੁਝ ਸਮਾਂ ਤੋਂ ਪਰਮੀਸ਼ ਵਰਮਾ ਮੰਗੇਤਰ ਗੀਤ ਗਰੇਵਾਲ ਨੂੰ ਲੈ ਕੇ ਵੀ ਉਹ ਚਰਚਾ ਵਿੱਚ ਬਣੇ ਹੋਏ ਹਨ।

ਇਨ੍ਹੀਂ ਦਿਨੀਂ ਪਰਮੀਸ਼ ਵਰਮਾ ਆਪਣੀ ਲਵ ਲਾਈਫ਼ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਕਿਉਂਕਿ ਉਨ੍ਹਾਂ ਦੀ ਮੰਗੇਤਰ ਗੀਤ ਗਰੇਵਾਲ ਇਸ ਸਮੇਂ ਕੈਨੇਡਾ ਦੇ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਕਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨੀਯਨ ਜ਼ਿਲੇ ਤੋਂ ਸੰਸਦ ਮੈਂਬਰ ਦੀਆਂ ਚੋਣਾਂ ਲਈ ਚੁਣੀ ਗਈ ਹੈ। ਜਿਸ ਦੀ ਪਰਮੀਸ਼ ਵਰਮਾ ਵੱਲੋਂ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਜਿਸ ਬਾਰੇ ਪਰਮੀਸ਼ ਵਰਮਾ ਵੱਲੋਂ ਕੁਝ ਸਮਾਂ ਪਹਿਲਾਂ ਹੀ ਦੱਸਿਆ ਗਿਆ ਸੀ।

ਜਿੱਥੇ ਪਰਮੀਸ਼ ਵਰਮਾ ਵੱਲੋਂ ਪੋਸਟ ਜਾਰੀ ਕੀਤੀ ਗਈ ਸੀ ਜਿਸ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ। ਉਥੇ ਹੀ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਵੱਲੋਂ ਵੀ ਹੋਣ ਵਾਲੀਆਂ ਚੋਣਾਂ ਲਈ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ। ਪਰਮੀਸ਼ ਵਰਮਾ ਵੱਲੋਂ ਆਪਣੀ ਮੰਗੇਤਰ ਗੀਤ ਗਰੇਵਾਲ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਗਈ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ, ਲੋਕਾਂ ਵੱਲੋਂ ਉਨ੍ਹਾਂ ਦੀ ਜਿੱਤ ਦੀ ਉਮੀਦ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਅਖੀਰਲੀ ਵਾਰ 19 ਸਾਲ ਪਹਿਲਾਂ ਪੰਜਾਬ ਚੋ ਗਿਆ ਸੀ ਮੁੰਡਾ ਯੂਰਪ, ਹੁਣ ਵਿਦੇਸ਼ ਚ ਮਿਲੀ ਇਸ ਤਰਾਂ ਮੌਤ , ਛਾਇਆ ਸੋਗ
                                                                
                                
                                                                    
                                    Next Postਇਹ ਬੱਚਾ ਕਦੇ ਨਹੀਂ ਰੋਇਆ ਜਦੋਂ ਮਾਪਿਆਂ ਨੂੰ ਕਾਰਨ ਪਤਾ ਲੱਗਾ ਤਾ ਸਭ ਰਹਿ ਗਏ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



