ਪੰਜਾਬੀ ਲੋਕ ਗਾਇਕ ਰਸ਼ਪਾਲ ਰਸੀਲਾ ਦੀ ਸਾਥੀ ਤੇ ਸਟੇਜਾਂ ’ਤੇ ਆਪਣੀ ਲੰਮੀ ਹੇਕ ਨਾਲ ਮਸ਼ਹੂਰ ਗਾਇਕਾ ਮੋਹਣੀ ਰਸੀਲਾ ਦੇ ਦਿਹਾਂਤ ਦੀ ਖਬਰ ਨੇ ਸੰਗੀਤ ਜਗਤ ਅਤੇ ਕਲਾਕਾਰਾਂ ’ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਮੋਹਣੀ ਰਸੀਲਾ ਦਾ ਅੰਤਿਮ ਸੰਸਕਾਰ ਅੱਜ ਮਜੀਠਾ ਬਾਈਪਾਸ ਨੇੜੇ ਕੀਤਾ ਜਾਵੇਗਾ। ਉਨ੍ਹਾਂ ਦੇ ਚਲੇ ਜਾਣ ਨਾਲ ਸੰਗੀਤ ਦੀ ਦੁਨੀਆਂ ਨੂੰ ਇੱਕ ਵੱਡਾ ਨੁਕਸਾਨ ਹੋਇਆ ਹੈ। ਉਹ ਆਪਣੇ ਸਮੇਂ ਦੀ ਸਭ ਤੋਂ ਮਸ਼ਹੂਰ ਗਾਇਕ ਜੋੜੀਆਂ ’ਚੋਂ ਇੱਕ ਸਨ। ਪੰਜਾਬੀ ਲੋਕ ਗੀਤਾਂ ਦੇ ਸ਼ੌਕੀਨ ਲੋਕਾਂ ਲਈ ਉਹਨਾਂ ਦੇ ਗੀਤ ਹਮੇਸ਼ਾ ਯਾਦ ਰਹਿਣਗੇ।
ਰਸ਼ਪਾਲ ਰਸੀਲਾ ਤੇ ਮੋਹਣੀ ਰਸੀਲਾ ਦੇ ਕਈ ਮਸ਼ਹੂਰ ਗੀਤ ਹਨ, ਜਿਵੇਂ: ਕੋਰਾ ਕੁਜਾ, ਯਾਰਾਂ ਦੀ ਕੁੱਲੀ, ਛੱਡ ਗੱਲ ਮੰਗਣੀ ਦੀ, ਦਾਜ ਬਿਨਾ ਭੈਣ ਛੱਡਤੀ, ਬਾਤਾਂ ਪਾ ਮਿੱਤਰਾਂ, ਮੇਰੀ ਬੇਬੇ ਦਾ ਜਵਾਈ, ਤੇਰੇ ਵੀਰ ਗੇੜਿਆ ਟੋਕਾ, ਮੈਂ ਅੱਗੇ ਪਿੱਛੇ ਲੱਭਦੀ ਫਿਰਾਂ, ਨੱਚਦੀ ਦੀ ਗੁੱਤ ਖੁੱਲ੍ਹ ਗਈ, ਕਦੇ ਨੈਣ ਨਾ ਮਿਲਾਵੇਂ ਦਿਲਦਾਰਾ, ਆਪਾਂ ਜਾਣਾ ਮੇਲੇ, ਲੜ ਗਿਆ ਨਾਗ ਜ਼ਹਿਰੀਲਾ, ਰੱਖ ਹੌਂਸਲਾ ਮੁਲਹਾਜ਼ੇਦਾਰਾ, ਲੋਹੜੀ ਵੰਡਣੀ, ਨੱਚਦੀ ਦੇ ਮੋਚ ਪੈ ਗਈ, ਕਾਲਜ ਦੇ ਵਿਚ ਭਾਬੀ, ਕੁੜੀ ਚੰਨ ਵਰਗੀ ਮੁਟਿਆਰ ਅਤੇ ਹੋਰ ਕਈ ਪ੍ਰਸਿੱਧ ਗੀਤ, ਜੋ ਉਹਨਾਂ ਨੇ ਪੰਜਾਬੀ ਦਰਸ਼ਕਾਂ ਨੂੰ ਦਿੱਤੇ।