\ਆਈ ਤਾਜਾ ਵੱਡੀ ਖਬਰ 

ਬੀਤੇ ਕੁਝ ਸਮੇਂ ਤੋਂ ਸੰਗੀਤ ਜਗਤ ਨਾਲ ਜੁੜੀਆਂ ਦਿਲ ਨੂੰ ਬੇਚੈਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜਿੱਥੇ ਇੱਕ ਪਾਸੇ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਾਤ ਨਾਜ਼ੁਕ ਹੈ ਤੇ ਉਹਨਾਂ ਦਾ ਹਸਪਤਾਲ ਚ ਇਲਾਜ਼ ਚੱਲ ਰਿਹਾ ਹੈ, ਜਿਸ ਕਾਰਨ ਦੇਸ਼ਾਂ ਵਿਦੇਸ਼ਾਂ ਚ ਬੈਠਾ ਉਹਨਾਂ ਦੇ ਪ੍ਰਸ਼ੰਸ਼ਕ ਕਾਫ਼ੀ ਉਦਾਸ ਹਨ ਤੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਪਏ ਹਨ l ਇਸੇ ਵਿਚਾਲੇ ਇੱਕ ਮੰਦਭਾਗੀ ਖ਼ਬਰ ਸਾਂਝੀ ਕਰਾਂਗੇ ਕਿ ਮਸ਼ਹੂਰ ਗਾਇਕ ਦੀ ਅਚਾਨਕ ਮੌਤ ਹੋ ਗਈ, ਜਿਸ ਕਾਰਨ ਸੰਗੀਤ ਜਗਤ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ।

ਦਰਅਸਲ ਗਾਇਕੀ ਦੀ ਦੁਨੀਆ ‘ਚ ਆਪਣੇ ਸ਼ਾਨਦਾਰ ਗੀਤਾਂ ਲਈ ਮਸ਼ਹੂਰ ਟੋਨੀ ਬੇਨੇਟ ਇਸ ਦੁਨੀਆ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ, ਇਸ ਪੌਪ ਗਾਇਕ ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਦੱਸਦਿਆ ਕਿ ਟੋਨੀ ਬੇਨੇਟ ਦੀ ਮੌਤ ਦੀ ਘੋਸ਼ਣਾ ਉਸਦੇ ਪ੍ਰਚਾਰਕ, ਸਿਲਵੀਆ ਵੇਨਰ ਨੇ ਐਸੋਸੀਏਟਡ ਪ੍ਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਕੀਤੀ। ਮਿਲੀ ਜਾਣਕਾਰੀ ਮੁਤਾਬਕ ਟੋਨੀ ਨੇ ਆਪਣੇ ਗ੍ਰਹਿ ਸ਼ਹਿਰ ਨਿਊਯਾਰਕ ਵਿੱਚ ਆਖਰੀ ਸਾਹ ਲਿਆ। ਦੂਜੇ ਪਾਸੇ ਸਿਲਵੀਆ ਨੇ ਕਿਹਾ ਕਿ ਉਸ ਦੀ ਮੌਤ ਦਾ ਕੋਈ ਖਾਸ ਕਾਰਨ ਨਹੀਂ ਹੈ।

ਹਾਲਾਂਕਿ, ਸਾਲ 2016 ਵਿੱਚ ਉਸਨੂੰ ਅਲਜ਼ਾਈਮਰ ਰੋਗ ਦਾ ਪਤਾ ਲੱਗਿਆ। ਜਿਵੇਂ ਹੀ ਟੋਨੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਉਸਨੇ ਕਈ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੂੰ ਝਿੰਜੋੜ ਕੇ ਉਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਜ਼ਿਕਰਯੋਗ ਹੈ ਕਿ ਟੋਨੀ ਬੇਨੇਟ ਨੇ ਸੰਗੀਤ ਉਦਯੋਗ ਨੂੰ ਇੱਕ ਤੋਂ ਵੱਧ ਕੇ ਇੱਕ ਗੀਤ ਦਿੱਤੇ ਹਨ।

ਉਨ੍ਹਾਂ ਦਾ ਇਕ ਦੋ ਨਹੀਂ ਸਗੋਂ ਅੱਠ ਦਹਾਕਿਆਂ ਦਾ ਖੂਬਸੂਰਤ ਕਰੀਅਰ ਸੀ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਅਜਿਹੀ ਛਾਪ ਛੱਡੀ, ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਪਰ ਉਹਨਾਂ ਦਾ ਇਸ ਦੁਨੀਆ ਤੋਂ ਜਾਣਾ ਕਈਆਂ ਲਈ ਇਸ ਦੁੱਖ ਨੂੰ ਸਹਾਰਾਣਾ ਔਖਾ ਹੈ ਤੇ ਉਹਨਾਂ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ l


                                       
                            
                                                                   
                                    Previous Postਕਾਕਰੋਚ ਤੋਂ ਡਰਦੇ ਕੁੜੀ ਨੇ ਛੱਡ ਦਿੱਤੀ ਲੱਖਾਂ ਦੀ ਨੌਕਰੀ , ਹੁਣ ਰਹਿ ਰਹੀ ਬਿਨਾਂ ਘਰ ਤੋਂ
                                                                
                                
                                                                    
                                    Next Postਪੰਜਾਬ ਚ ਇਥੇ ਇਸ ਦਿਨ ਕੀਤਾ ਗਿਆ ਛੁੱਟੀ ਦਾ ਐਲਾਨ , ਸਾਰੇ ਵਿਦਿਅਕ ਅਦਾਰੇ ਅਤੇ ਸਕੂਲ ਰਹਿਣਗੇ ਬੰਦ
                                                                
                            
               
                            
                                                                            
                                                                                                                                            
                                    
                                    
                                    




