ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਵੱਲੋਂ ਖੇਡ ਖੇਤਰ ਦੇ ਵਿੱਚ ਆਪਣੀ ਆਪਣੀ ਗੇਮ ਸਦਕਾ ਆਪਣਾ ਨਾਮ ਤੇ ਭਾਰਤ ਦਾ ਨਾਂ ਪੂਰੀ ਦੁਨੀਆ ਭਰ ਵਿਚ ਚਿਮਕਾਇਆ ਗਿਆ । ਉਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਮਸ਼ਹੂਰ ਕ੍ਰਿਕਟਰ ਸੌਰਵ ਗਾਂਗੁਲੀ ਦੀ ਤਾਂ ਜਿੱਥੇ ਉਨ੍ਹਾਂ ਨੇ ਆਪਣੀ ਗੇਮ ਸਦਕਾ ਆਪਣਾ ਤੇ ਆਪਣੇ ਭਾਰਤ ਦੇਸ਼ ਦਾ ਨਾਮ ਦੁਨੀਆਂ ਭਰ ਵਿਚ ਚਮਕਾਇਆ, ਜਿਸ ਕਾਰਨ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਪ੍ਰਧਾਨ ਵੀ ਬਣਾਇਆ ਗਿਆ ।

ਇਸੇ ਵਿਚਾਲੇ ਮਸ਼ਹੂਰ ਕ੍ਰਿਕਟਰ ਖਿਡਾਰੀ ਦੇ ਘਰੋਂ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ । ਦਰਅਸਲ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਪਤਨੀ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੌਰਵ ਗਾਂਗੁਲੀ ਦੀ ਪਤਨੀ ਪ੍ਰਸਿੱਧ ਓਡੀਸੀ ਡਾਂਸਰ ਡੋਨਾ ਗਾਂਗੁਲੀ ਨੂੰ ਚਿਕਨਗੁਨੀਆ ਵਾਇਰਸ ਹੋ ਚੁੱਕਿਆ ਹੈ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਉਹ ਪਿਛਲੇ ਚਾਰ ਦਿਨਾਂ ਤੋਂ ਖੰਘ ਅਤੇ ਗਲੇ ਵਿੱਚ ਦਰਦ ਨਾਲ ਪੀਡ਼ਤ ਸੀ ।

ਹਾਲਾਂਕਿ ਮੰਗਲਵਾਰ ਰਾਤ ਉਨ੍ਹਾਂ ਦੀ ਤਕਲੀਫ਼ ਹੋਰ ਜ਼ਿਆਦਾ ਵਧ ਗਈ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਜਿੱਥੇ ਇਹ ਪੁਸ਼ਟੀ ਹੋਈ ਹੈ ਕਿ ਉਹ ਚਿਕਨਗੁਨੀਆ ਨਾਲ ਪ੍ਰਭਾਵਤ ਸੀ । ਗਾਂਗੁਲੀ ਦੇ ਵੱਡੇ ਭਰਾ ਵੱਲੋਂ ਇਸ ਸਬੰਧੀ ਪੁਸ਼ਟੀ ਕੀਤੀ ਗਈ ਕਿ ਬੁੱਧਵਾਰ ਸਵੇਰ ਤੋਂ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ ।

ਇਸ ਤੋਂ ਇਲਾਵਾ ਸੌਰਵ ਗਾਂਗੁਲੀ ਦੀ ਆਪਣੀ ਪਤਨੀ ਦੇ ਨਾਲ ਹਸਪਤਾਲ ਦੇ ਵਿੱਚ ਹੀ ਹਨ । ਉਨ੍ਹਾਂ ਦੀ ਧੀ ਸਨਾ ਗਾਂਗੁਲੀ ਫਿਲਹਾਲ ਲੰਡਨ ਵਿੱਚ ਪੜ੍ਹਾਈ ਕਰ ਰਹੀ ਹੈ । ਪਰ ਉਨ੍ਹਾਂ ਦੀ ਪਤਨੀ ਦੇ ਬਿਮਾਰ ਹੋਣ ਤੋਂ ਬਾਅਦ ਪੂਰਾ ਪਰਿਵਾਰ ਇਸ ਸਮੇਂ ਚਿੰਤਾ ਵਿੱਚ ਹੈ ।


                                       
                            
                                                                   
                                    Previous Postਪੰਜਾਬ: ਪਿਤਾ ਨਹੀਂ ਝੱਲ ਸਕਿਆ ਧੀ ਦਾ ਵਿਛੋੜਾ, ਭੈਣ ਨੂੰ ਅਜਿਹੀ ਵੀਡੀਓ ਭੇਜੀ- ਖੜੇ ਹੋਗੇ ਰੋਂਗਟੇ
                                                                
                                
                                                                    
                                    Next Postਟੈਲੀਵਿਜ਼ਨ ਚ ਅਚਾਨਕ ਹੋਇਆ ਜਬਰਦਸਤ ਧਮਾਕਾ, ਆਵਾਜ ਸੁਣੀ 500 ਮੀਟਰ ਤੱਕ- ਹੋਈ 1 ਦੀ ਮੌਤ
                                                                
                            
               
                            
                                                                            
                                                                                                                                            
                                    
                                    
                                    



