ਮਸ਼ਹੂਰ ਕਮੇਡੀਅਨ ਦੇ ਘਰ ਵਿਛੇ ਸੱਥਰ ,ਇੰਡਸਟਰੀ ਚ ਸੋਗ ਦਾ ਮਾਹੌਲ

ਮਸ਼ਹੂਰ ਕਾਮੇਡੀਅਨ ਦੇ ਘਰੋਂ ਦੁਖਦਾਈ ਖ਼ਬਰ – ਇੰਡਸਟਰੀ ‘ਚ ਸੋਗ ਦੀ ਲਹਿਰ

ਅੱਜ ਦਾ ਦਿਨ ਮਨੋਰੰਜਨ ਦੀ ਦੁਨੀਆ ਲਈ ਬਹੁਤ ਹੀ ਦੁਖਦਾਈ ਰਿਹਾ। ਫਿਲਮ ਇੰਡਸਟਰੀ ਵਿੱਚੋਂ ਇੱਕੇ ਦਿਨ ਦੋ ਵੱਡੀਆਂ ਦੁਖਦਾਈ ਖ਼ਬਰਾਂ ਨੇ ਹਰ ਕਿਸੇ ਨੂੰ ਚੌਂਕਾ ਦਿੱਤਾ ਹੈ। ਸਵੇਰੇ ਪ੍ਰਸਿੱਧ ਪ੍ਰੋਡਕਸ਼ਨ ਡਿਜ਼ਾਈਨਰ ਵਾਸਿਕ ਖਾਨ ਦੇ ਦੇਹਾਂਤ ਦੀ ਖ਼ਬਰ ਆਈ, ਜਦਕਿ ਹੁਣ ਦੱਖਣੀ ਭਾਰਤ ਦੇ ਮਸ਼ਹੂਰ ਕਾਮੇਡੀਅਨ ਗੌਂਡਾਮਣੀ ਦੀ ਪਤਨੀ ਸ਼ਾਂਤੀ ਦੇ ਅਚਾਨਕ ਦੇਹਾਂਤ ਦੀ ਜਾਣਕਾਰੀ ਮਿਲੀ ਹੈ, ਜਿਸ ਕਾਰਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਚੇਨਈ ਵਿੱਚ ਸ਼ਾਂਤੀ ਦੀ ਮੌਤ

ਗੌਂਡਾਮਣੀ ਦੀ ਪਤਨੀ ਸ਼ਾਂਤੀ ਨੇ 5 ਮਈ 2025 ਨੂੰ ਚੇਨਈ ‘ਚ ਆਖਰੀ ਸਾਹ ਲਿਆ। ਉਹ 67 ਸਾਲ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਲੰਮੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਸਵੇਰੇ 10:30 ਵਜੇ ਉਨ੍ਹਾਂ ਦੀ ਮੌਤ ਹੋ ਗਈ।

60 ਸਾਲਾਂ ਦੀ ਸਾਥੀ ਅਲਵਿਦਾ

ਸ਼ਾਂਤੀ ਦੇ ਜਾ ਚਲਣ ਨਾਲ ਗੌਂਡਾਮਣੀ ਅਤੇ ਉਹਨਾਂ ਦਾ ਪਰਿਵਾਰ ਬਹੁਤ ਵੱਡੇ ਦੁੱਖ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ 1963 ਵਿੱਚ ਪ੍ਰੇਮ ਵਿਆਹ ਕੀਤਾ ਸੀ ਅਤੇ ਤਕਰੀਬਨ 60 ਸਾਲ ਇਕੱਠੇ ਬਿਤਾਏ। ਉਨ੍ਹਾਂ ਦੇ ਪਰਿਵਾਰ ‘ਚ ਦੋ ਧੀਆਂ ਵੀ ਹਨ।