ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਫਿਰ ਇੱਕ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ, ਜਿਸ ਨਾਲ ਪੇਸ਼ਾਵਰ ਦੇ ਵਸਨੀਕ ਘਬਰਾਏ ਹੋਏ ਦਿਖਾਈ ਦਿੱਤੇ।
Geo News ਨੇ ਭੂਚਾਲ ਵਿਗਿਆਨ ਕੇਂਦਰ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਪਹਾੜੀ ਇਲਾਕੇ ਵਿੱਚ ਸੀ ਅਤੇ ਇਹ 211 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਭਾਗਾਂ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਇਹ ਭੂਚਾਲ ਇਸਲਾਮਾਬਾਦ, ਖੈਬਰ ਪਖਤੂਨਖਵਾ, ਮਰਦਾਨ, ਸਵਾਤ, ਨੌਸ਼ੇਰਾ, ਸਵਾਬੀ ਅਤੇ ਉੱਤਰੀ ਵਜ਼ੀਰਿਸਤਾਨ ਵਰਗੇ ਇਲਾਕਿਆਂ ਤੱਕ ਮਹਿਸੂਸ ਕੀਤਾ ਗਿਆ। ਇਹ ਤਾਜ਼ਾ ਝਟਕਾ ਲਗਭਗ ਇੱਕ ਮਹੀਨੇ ਬਾਅਦ ਆਇਆ ਹੈ, ਜਦੋਂ ਇਨ੍ਹਾਂ ਖੇਤਰਾਂ ਵਿੱਚ 5.3 ਤੀਬਰਤਾ ਵਾਲਾ ਭੂਚਾਲ ਆਇਆ ਸੀ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਕੇਸ ਸਾਹਮਣੇ ਆਏ ਸਨ।