BREAKING NEWS
Search

ਭਾਰਤ ਦੀ 7 ਸਾਲਾਂ ਧੀ ਨੇ ਵਧਾਇਆ ਮਾਣ, UK ਚ ਹਾਸਿਲ ਕੀਤਾ ਇਹ ਮੁਕਾਮ

ਆਈ ਤਾਜਾ ਵੱਡੀ ਖਬਰ 

ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤ ਵਾਸੀਆਂ ਨੇ ਆਪਣੀ ਕਲਾਂ ਸਦਕਾ ਭਾਰਤ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ l ਅਕਸਰ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹੈ, ਜਿੱਥੇ ਵਿਦੇਸ਼ਾਂ ਦੇ ਵਿੱਚ ਭਾਰਤੀਆਂ ਨੇ ਵੱਡੇ ਮੁਕਾਮਾ ਤੇ ਮੱਲਾ ਮਾਰੀਆਂ ਹੋਵੇ l ਹੁਣ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਭਾਰਤ ਦੀ ਇੱਕ ਮਹਿਜ 7 ਸਾਲਾਂ ਧੀ ਨੇ ਵਿਦੇਸ਼ ਵਿੱਚ ਭਾਰਤ ਦਾ ਮਾਣ ਵਧਾਇਆ ਹੈ l ਦਰਅਸਲ ਭਾਰਤੀ ਮੂਲ ਦੀ 7 ਸਾਲਾ ਸਕੂਲੀ ਵਿਦਿਆਰਥਣ ਨੂੰ ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਦੇ ਪੁਆਇੰਟਸ ਆਫ ਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਦਰਅਸਲ, ਇਹ ਵਿਦਿਆਰਥੀ ਸਿਰਫ਼ ਤਿੰਨ ਸਾਲ ਦੀ ਉਮਰ ਤੋਂ ਹੀ ਮਾਈਕ੍ਰੋਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਸੰਯੁਕਤ ਰਾਸ਼ਟਰ ਦੀ ਪਹਿਲਕਦਮੀ ਲਈ ਕੰਮ ਕਰ ਰਿਹਾ ਹੈ ਜਿਸ ਕਾਰਨ ਹੁਣ ਉਸਨੇ ਇਹ ਵੱਡਾ ਮੁਕਾਮ ਹਾਸਲ ਕੀਤਾ ਹੈ l

ਉਥੇ ਹੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਬ੍ਰਿਟਿਸ਼ ਉਪ ਪ੍ਰਧਾਨ ਮੰਤਰੀ ਓਲੀਵਰ ਡਾਊਡੇਨ ਨੇ ਇਸ 7 ਸਾਲਾਂ ਮੋਕਸ਼ ਰਾਏ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਸੀ l ਦੂਜੇ ਪਾਸੇ ਮੋਕਸ਼ਾ ਰਾਏ ਨੂੰ ਇਹ ਪੁਰਸਕਾਰ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਸਥਿਰਤਾ ਵਕੀਲ ਵਜੋਂ ਪ੍ਰਾਪਤ ਹੋਇਆ । ਲੋੜਵੰਦ ਬੱਚਿਆਂ ਦੀ ਮਦਦ ਲਈ ਪੈਸਾ ਇਕੱਠਾ ਕਰਨ ਸਮੇਤ ਕਈ ਮੁਹਿੰਮਾਂ ‘ਚ ਬਿਹਤਰ ਕੰਮ ਕਰਨ ਲਈ ਉਸ ਨੂੰ ਮਾਨਤਾ ਮਿਲੀ।

ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਓਲੀਵਰ ਡਾਊਡੇਨ ਨੇ ਕਿਹਾ ਕਿ ਮੋਕਸ਼ਾ ਨੇ ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ ਦੀ ਵਕਾਲਤ ਕਰਦੇ ਹੋਏ ਆਪਣੇ ਕੰਮ ਨਾਲ ਇਕ ਵਧੀਆ ਮਿਸਾਲ ਕਾਇਮ ਕੀਤੀ, ਜਿਸ ਕਾਰਨ ਇਹ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ । ਇਨ੍ਹਾਂ ਗੱਲਾਂ ਨੂੰ ਸਕੂਲੀ ਸਿਲੇਬਸ ਵਿੱਚ ਥਾਂ ਦਿਵਾਉਣ ਲਈ ਉਸ ਨੇ ਲੰਮਾ ਸਮਾਂ ਸੰਘਰਸ਼ ਕੀਤਾ । ਡਾਉਡੇਨ ਨੇ ਕਿਹਾ ਕਿ ਉਹ ਵਿਸ਼ਵ ਨੇਤਾਵਾਂ ਨਾਲ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸੰਪਰਕ ਵਿੱਚ ਹੈ।

ਦੱਸਦਿਆ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਮੋਕਸ਼ਾ ਰਾਏ ਨੇ ਭਾਰਤ ਵਿੱਚ ਗਰੀਬ ਸਕੂਲੀ ਬੱਚਿਆਂ ਲਈ ਅਕਾਦਮਿਕ ਸੈਸ਼ਨਾਂ ਵਿੱਚ ਵੀ ਮਦਦ ਕੀਤੀ। ਦੂਜੇ ਪਾਸੇ ਮੋਕਸ਼ਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਪੁਆਇੰਟਸ ਆਫ ਲਾਈਟ ਐਵਾਰਡ ਹਾਸਲ ਕਰਕੇ ਬਹੁਤ ਖੁਸ਼ ਹਾਂ। ਉਥੇ ਹੀ ਇਸ ਬਚੇ ਦੇ ਇਸ ਮੁਕਾਮ ਨੇ ਸਾਰੇ ਦੇਸ਼ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ l