ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਵੱਲੋਂ ਇੱਕ ਅਹੰਕਾਰਪੂਰਨ ਫੈਸਲਾ ਲਿਆ ਗਿਆ ਹੈ। 9 ਮਈ ਤੋਂ 11 ਮਈ 2025 ਤੱਕ ਬਿਆਸ ਵਿੱਚ ਹੋਣ ਵਾਲਾ ਦੂਜਾ ਭੰਡਾਰਾ ਰੱਦ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ 9 ਮਈ ਨੂੰ ਸਵਾਲ-ਜਵਾਬ ਸੈਸ਼ਨ ਅਤੇ 11 ਮਈ ਨੂੰ ਮੁੱਖ ਸਤਸੰਗ ਹੋਣੇ ਸਨ।
ਤਾਜ਼ਾ ਜਾਣਕਾਰੀ ਅਨੁਸਾਰ, ਡੇਰਾ ਬਿਆਸ ਵਿੱਚ ਇੱਕ ਐਮਰਜੈਂਸੀ ਮੀਟਿੰਗ ਹੋਈ ਜਿਸ ਵਿਚ ਇਹ ਫੈਸਲਾ ਲਿਆ ਗਿਆ। ਡੇਰਾ ਪ੍ਰਸ਼ਾਸਨ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਸਥਿਤੀ ਦੀ ਗੰਭੀਰਤਾ ਦੇ ਚਲਦੇ 11 ਮਈ ਦਾ ਭੰਡਾਰਾ ਰੱਦ ਕੀਤਾ ਗਿਆ ਹੈ। ਇਸਦੇ ਨਾਲ ਹੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਜਾਣਕਾਰੀ ਨੂੰ ਵਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਕੋਈ ਵੀ ਸ਼ਰਧਾਲੂ ਬਿਨਾਂ ਜਾਣਕਾਰੀ ਦੇ ਬਿਆਸ ਯਾਤਰਾ ਨਾ ਕਰੇ।
ਡੇਰਾ ਵੱਲੋਂ ਸੇਵਾਦਾਰਾਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ-ਆਪਣੇ ਸਥਾਨਾਂ ‘ਤੇ ਹੀ ਰਹਿਣ। ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਨਾਜੁਕ ਸਥਿਤੀ ਵਿੱਚ ਸ਼ਾਂਤੀ ਅਤੇ ਸੰਜਮ ਬਣਾਈ ਰੱਖੀ ਜਾਵੇ ਅਤੇ ਕੇਵਲ ਅਧਿਕਾਰਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।