ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਫੈਲੀ ਹੋਈ ਕਰੋਨਾ ਨੇ ਜਿਥੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਉੱਥੇ ਹੀ ਇਸ ਕਰੋਨਾ ਨਾਲ ਬਹੁਤ ਸਾਰੀਆਂ ਹਸਤੀਆਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਬਿਮਾਰੀਆਂ ਦੀ ਚਪੇਟ ਵਿੱਚ ਆਈਆਂ ਹਨ ਉਥੇ ਹੀ ਆਏ ਦਿਨ ਫ਼ਿਲਮੀ ਹਸਤੀਆਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਬੋਲੀਵੁਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਬਾਰੇ ਆਈ ਵੱਡੀ ਮਾੜੀ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਹੋਰ ਮਸ਼ਹੂਰ ਫਿਲਮੀ ਅਦਾਕਾਰ ਸਲਮਾਨ ਖ਼ਾਨ ਇਸ ਵੇਲ਼ੇ ਡੇਂਗੂ ਦੀ ਚਪੇਟ ਵਿਚ ਆ ਗਿਆ ਹੈ ਜਿਸ ਦਾ ਅਸਰ ਉਸ ਦੇ ਕੰਮ ਉਪਰ ਵੀ ਹੋ ਰਿਹਾ ਹੈ।

ਜਿੱਥੇ ਫਿਲਮੀ ਅਦਾਕਾਰ ਸਲਮਾਨ ਖਾਨ ਦੇ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫ਼ਿਲਮ ਤੇ ਸ਼ੋਅ ਦੀ ਸ਼ੂਟਿੰਗ ਰੋਕੀ ਗਈ ਹੈ। ਜਿੱਥੇ ਉਨ੍ਹਾਂ ਦੀਆਂ ਸਾਰੀਆਂ ਸ਼ੂਟਿੰਗ ਬੰਦ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਉਹਨਾਂ ਦੀ ਸਿਹਤ ਪਿਛਲੇ ਚਾਰ ਪੰਜ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਜਿਸ ਕਾਰਨ ਹੁਣ ਉਹਨਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੀ ਸ਼ੂਟਿੰਗ ਪਿਛਲੇ ਦੋ ਹਫ਼ਤਿਆਂ ਤੋਂ ਕੀਤੀ ਜਾ ਰਹੀ ਸੀ।

ਜਿਸ ਨੂੰ ਹੁਣ ਡੇਂਗੂ ਕਾਰਨ ਰੋਕ ਦਿੱਤਾ ਗਿਆ ਹੈ। ਸਲਮਾਨ ਖਾਨ ਵੱਲੋਂ ਜਿੱਥੇ ਬਿਗ ਬੌਸ ਦੇ ਵਿੱਚ ਵੀ ਇਸ ਸ਼ੋ ਨੂੰ ਹੋਸਟ ਕੀਤਾ ਜਾਂਦਾ ਹੈ। ਉਥੇ ਹੀ ਇਸ ਵਾਰ ਸਲਮਾਨ ਖ਼ਾਨ ‘ਵੀਕੈਂਡ ਕਾ ਵਾਰ’ ਵੀ ਹੋਸਟ ਨਹੀਂ ਕਰਨਗੇ। ਇਸ ਦੀ ਸ਼ੂਟਿੰਗ ਨੂੰ ਵੀ ਰੋਕ ਦਿੱਤਾ ਗਿਆ ਹੈ।

ਉਥੇ ਹੀ ਉਸ ਦੀ ਜਗ੍ਹਾ ਤੇ ਕਰਨ ਜੌਹਰ ਇਸ ਪ੍ਰੋਗਰਾਮ ਨੂੰ ਕਰ ਸਕਦੇ ਹਨ, ਕਿਉਂਕਿ ਇਸ ਲਈ ‘ਵੀਕੈਂਡ ਕਾ ਵਾਰ’ ਕਰਨ ਜੌਹਰ ਹੋਸਟ ਕਰਨ ਜਾ ਰਹੇ ਹਨ। ਸ਼ੋਅ ਦਾ ਪ੍ਰੋਮੋ ਵੀ ਆ ਗਿਆ ਹੈ, ਜਿਸ ’ਚ ਕਰਨ ਜੌਹਰ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਉਂਦੇ ਦਿਖ ਰਹੇ ਹਨ। ਸਲਮਾਨ ਖਾਨ ਦੇ ਡੇਂਗੂ ਤੋਂ ਪੀੜਤ ਹੋਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪ੍ਰਸੰਸਕ ਕਾਫ਼ੀ ਉਦਾਸ ਹਨ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰ ਰਹੇ ਹਨ ।


                                       
                            
                                                                   
                                    Previous Postਲੁਟੇਰਿਆਂ ਵਲੋਂ ਇਸ ਤਰਾਂ ਸਕੀਮ ਲਾ ਫਰਜ਼ੀ ਤਰੀਕੇ ਨਾਲ ਉਡਾਏ ਜਾਂਦੇ ਸਨ ਪੈਸੇ, ਬਰਾਮਦ ਕੀਤੇ 68 ATM
                                                                
                                
                                                                    
                                    Next Postਪੰਜਾਬ ਚ ਇਥੇ ਅੱਧੀ ਟਿੱਕੀ ਰਾਤ ਨੂੰ ਹੋਇਆ ਵੱਡਾ ਕਾਂਡ, ਇਲਾਕੇ ਚ ਪਿਆ ਖੌਫ
                                                                
                            
               
                            
                                                                            
                                                                                                                                            
                                    
                                    
                                    



