ਆਈ ਤਾਜਾ ਵੱਡੀ ਖਬਰ 

ਵੱਖ ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਥੇ ਹੀ ਅਜਿਹੀਆਂ ਹਸਤੀਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦੇ ਹਨ ਅਤੇ ਅਜਿਹੀਆਂ ਹਸਤੀਆਂ ਜਿੱਥੇ ਅਪਣੇ ਕੰਮ ਕਾਰ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਚਰਚਾ ਵਿਚ ਰਹਿੰਦੀਆਂ ਹਨ ਉੱਥੇ ਹੀ ਉਨ੍ਹਾਂ ਨਾਲ ਜੁੜੀਆਂ ਹੋਈਆਂ ਕਈ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ। ਹੁਣ ਬਿਲ ਗੇਟਸ ਦੇ ਘਰੋਂ ਆਈ ਵੱਡੀ ਚੰਗੀ ਖਬਰ, ਮਿਲ ਰਹੀਆਂ ਵਧਾਈਆਂ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੇ ਨਾਨਾ ਬਣਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਉਹਨਾਂ ਦੀ ਬੇਟੀ ਜੈਨੀਫਰ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਪਰਿਵਾਰ ਵੱਲੋਂ ਉਸ ਨਵੇਂ ਜਨਮੇ ਬੱਚੇ ਦਾ ਸਵਾਗਤ ਕਰਦੇ ਹੋਏ ਸੋਸ਼ਲ ਮੀਡੀਆ ਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇਹਨੀ ਦਿਨੀਂ ਜਿੱਥੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅੱਜਕੱਲ੍ਹ ਭਾਰਤ ਦੌਰੇ ‘ਤੇ ਹਨ। ਉਥੇ ਹੀ ਉਨ੍ਹਾਂ ਦੇ ਨਾਨਾ ਬਣਨ ਦੀ ਖਬਰ ਸਾਹਮਣੇ ਆਉਣ ਤੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ।

ਸੋਸ਼ਲ ਮੀਡੀਏ ਉੱਪਰ ਇਸ ਦੀ ਜਾਣਕਾਰੀ ਉਨ੍ਹਾਂ ਦੀ ਵੱਡੀ ਧੀ ਜੈਨੀਫਰ ਗੇਟਸ ਨੇ ਦਿੱਤੀ ਹੈ ਜਿਸ ਨੇ ਆਪਣੇ ਪਤੀ ਨਾਇਲ ਨਾਸਰ ਨਾਲ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਐਲਾਨ ਕਰਦੇ ਹੋਏ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿੱਥੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੈਨੀਫਰ ਗੇਟਸ ਨੇ ਨਵਜਨਮੇ ਬੱਚੇ ਨੂੰ ਫੜੇ ਹੋਏ ਜੋੜੇ ਦੀ ਤਸਵੀਰ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਇਸ ਤੋਂ ਇਲਾਵਾ ਜੈਨੀਫਰ ਦੀ ਭੈਣ ਫੋਬੀ ਨੇ ਵੀ ਨਵੇਂ ਜਨਮੇ ਬੱਚੇ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਮੇਲਿੰਡਾ ਫ੍ਰੈਂਚ ਗੇਟਸ ਨੇ ਆਪਣੀ ਬੇਟੀ ਦੀ ਪੋਸਟ ਦੇ ਹੇਠਾਂ ਕਮੈਂਟ ਕਰਦੇ ਹੋਏ ਲਿਖਿਆ, ‘ਦੁਨੀਆ ‘ਚ ਤੁਹਾਡਾ ਸੁਆਗਤ ਹੈ’, ਦੱਸ ਦਈਏ ਕਿ ਜੈਨੀਫਰ ਗੇਟਸ ਦਾ ਵਿਆਹ ਅਕਤੂਬਰ 2021 ‘ਚ ਹੋਇਆ ਸੀ, ਉਥੇ ਹੀ ਜੋੜੇ ਵੱਲੋਂ ਬੱਚੇ ਦੇ ਆਉਣ ਦਾ ਐਲਾਨ ਵੀ ਪਿਛਲੇ ਸਾਲ ਨਵੰਬਰ ਵਿੱਚ ਕੀਤਾ ਗਿਆ ਸੀ ਕਿ ਅਸੀ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ।


                                       
                            
                                                                   
                                    Previous Postਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤਾ ਇਹ ਸਖ਼ਤ ਹੁਕਮ
                                                                
                                
                                                                    
                                    Next Postਹੋਲੇ ਮਹੱਲੇ ਤੇ ਕੈਨੇਡਾ ਤੋਂ ਆਏ ਨੌਜਵਾਨ ਮੁੰਡੇ ਦਾ ਕੀਤਾ ਗਿਆ ਕਤਲ
                                                                
                            
               
                            
                                                                            
                                                                                                                                            
                                    
                                    
                                    




