ਬਟਾਲਾ ਨੂੰ 10 ਕਰੋੜ ਦਾ ਤਹਿਸੀਲ ਕੰਪਲੈਕਸ – CM ਮਾਨ ਅੱਜ ਉਦਘਾਟਨ ਕਰਨਗੇ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸ਼ਹਿਰ ਬਟਾਲਾ ਨੂੰ ਅੱਜ ਵੱਡਾ ਤੋਹਫ਼ਾ

ਬਟਾਲਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਵਾਸੀਆਂ ਨੂੰ ਮਹੱਤਵਪੂਰਣ ਤੋਹਫ਼ਾ ਦੇਣ ਜਾ ਰਹੇ ਹਨ। ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਨਵਾਂ ਤਹਿਸੀਲ ਕੰਪਲੈਕਸ ਅੱਜ ਲੋਕ ਸੇਵਾ ਲਈ ਸਮਰਪਿਤ ਕੀਤਾ ਜਾਵੇਗਾ।

ਇਹ ਕੰਪਲੈਕਸ ਬਣਨ ਨਾਲ ਬਟਾਲਾ ਸਬ-ਡਿਵਿਜ਼ਨ ਦੇ ਅਧੀਨ ਲਗਭਗ 314 ਪਿੰਡਾਂ ਦੇ ਨਿਵਾਸੀਆਂ ਨੂੰ ਇੱਕੋ ਛੱਤ ਹੇਠ ਸਰਕਾਰੀ ਦਫ਼ਤਰਾਂ ਤੇ ਸੇਵਾਵਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਲੋਕਾਂ ਦੇ ਸਮੇਂ, ਖਰਚੇ ਅਤੇ ਦਿਕ਼ਤਾਂ ਵਿੱਚ ਵੱਡੀ ਕਮੀ ਆਵੇਗੀ।

ਇਹ ਨਵਾਂ ਮੋਡਰਨ ਕੰਪਲੈਕਸ ਬਟਾਲਾ ਖੇਤਰ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਵੱਲ ਇੱਕ ਹੋਰ ਮਹੱਤਵਪੂਰਣ ਕਦਮ ਮੰਨਿਆ ਜਾ ਰਿਹਾ ਹੈ।