ਆਈ ਤਾਜਾ ਵੱਡੀ ਖਬਰ 

ਫਿਲਮ ਇੰਡਸਟਰੀ ਦੇ ਵਿੱਚ ਹਰੇਕ ਕਲਾਕਾਰ ਤੇ ਹਰੇਕ ਕੰਮ ਕਰਨ ਵਾਲੇ ਵਿਅਕਤੀ ਦੀ ਖਾਸ ਮਹੱਤਤਾ ਹੁੰਦੀ ਹੈ l ਪਰ ਜਦੋਂ ਕੋਈ ਸ਼ਖਸ ਸਕਰੀਨ ਤੇ ਕੰਮ ਕਰਦਾ ਹੈ ਤਾਂ, ਉਹ ਜਿੱਥੇ ਆਪਣੇ ਟੈਲੈਂਟ ਦੀ ਪ੍ਰਦਰਸ਼ਨੀ ਕਰਦਾ ਹੈ ਉਥੇ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਰਾਜ਼ ਵੀ ਕਰਦਾ ਹੈ l ਪਰ ਜਦੋਂ ਇਹਨਾਂ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਬੁਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤੇ ਉਨਾਂ ਨੂੰ ਚਾਹੁਣ ਵਾਲਿਆਂ ਦੇ ਵਿੱਚ ਨਿਰਾਸ਼ਾ ਵੇਖਣ ਨੂੰ ਮਿਲਦੀ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਫਿਲਮ ਇੰਡਸਟਰੀ ਦੇ ਵਿੱਚ ਪ੍ਰਸਿੱਧ ਅਦਾਕਾਰ ਦੀ ਮੌਤ ਦੇ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦਰਅਸਲ ਮਲਿਆਲਮ ਅਦਾਕਾਰ ਮੋਹਨ ਰਾਜ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਉਹਨਾਂ ਦੇ ਚਾਹਣ ਵਾਲਿਆਂ ਨੂੰ ਵੱਡਾ ਧੱਕਾ ਲੱਗਿਆ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਘਰ ਆਖ਼ਰੀ ਸਾਹ ਲਿਆ, ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੇਰਲ ‘ਚ ਕੀਤਾ ਜਾਵੇਗਾ। ਉਥੇ ਹੀ ਇਸ ਹਸਤੀ ਦੇ ਦੇਹਾਂਤ ਤੋਂ ਬਾਅਦ ਹੁਣ ਇਸ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਅਦਾਕਾਰ ਦੇ ਫੈਨਸ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਦੁੱਖ ਦੀ ਘੜੀ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸਦੀਏ ਕਿ ਮੋਹਨ ਰਾਜ ਨੇ ਮਲਿਆਲਮ ਫ਼ਿਲਮ ਇੰਡਸਟਰੀ ‘ਚ ਇੱਕ ਖਲਨਾਇਕ ਵਜੋਂ ਆਪਣੀ ਪਛਾਣ ਬਣਾਈ ਸੀ। ਕੇਂਦਰ ਸਰਕਾਰ ‘ਚ ਅਧਿਕਾਰੀ ਵਜੋਂ ਵੀ ਕਰ ਚੁੱਕੇ ਕੰਮ ਮੋਹਨ ਰਾਜ ਨੇ 1989 ‘ਚ ਆਈ ਫ਼ਿਲਮ ‘ਕੀਰੀਦਮ’ ‘ਚ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਉਹ ਕੇਂਦਰ ਸਰਕਾਰ ‘ਚ ਅਧਿਕਾਰੀ ਸਨ। ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਦਾ ਸਕ੍ਰੀਨ ਨਾਮ ਕੀਰੀਕਾਦਨ ਜੋਸ ਸੀ, ਜਿਸ ਨੇ ਉਨ੍ਹਾਂ ਨੂੰ ਮਲਿਆਲਮ ਫ਼ਿਲਮ ਉਦਯੋਗ ‘ਚ ਪਛਾਣ ਦਿੱਤੀ। ਪਰ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਅਜਿਹਾ ਘਾਟਾ ਇੰਡਸਟਰੀ ਨੂੰ ਹੋਇਆ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

                                       
                            
                                                                   
                                    Previous Postਹਵਾ ਚ ਉਡਾਉਣ ਭਰਦੇ ਹੀ ਜਹਾਜ ਚੋਂ ਨਿਕਲਣ ਲਗਿਆ ਧੂੰਆਂ, 142 ਯਾਤਰੀਆਂ ਦੇ ਸੁੱਕੇ ਸਾਹ
                                                                
                                
                                                                    
                                    Next Postਪੰਜਾਬ ਚ ਇਥੇ ਸਵੇਰੇ 10 ਤੋਂ ਸ਼ਾਮ 5.30 ਤੱਕ ਬਿਜਲੀ ਰਹੇਗੀ ਬੰਦ
                                                                
                            
               
                             
                                                                            
                                                                                                                                             
                                     
                                     
                                    



