BREAKING NEWS
Search

ਪੰਜਾਬ: NCC ਦੇ ਟਰਾਇਲ ਚ ਦੌੜ ਲਗਾਉਂਦਿਆਂ ਹੋਈ ਨੌਜਵਾਨ ਕੁੜੀ ਦੀ ਮੌਤ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਉਥੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜਗਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਵਾਸਤੇ ਵੱਖ-ਵੱਖ ਸਿਖਲਾਈ ਕੇਂਦਰ ਵਿੱਚ ਸ਼ੁਰੂ ਕੀਤੇ ਗਏ ਹਨ। ਨੌਜਵਾਨਾਂ ਨੂੰ ਜਿੱਥੇ ਰੁਜ਼ਗਾਰ ਵਾਸਤੇ ਬਹੁਤ ਸਾਰੀਆਂ ਪ੍ਰੀਖਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਸਦਕਾ ਉਹਨਾਂ ਨੂੰ ਨੌਕਰੀ ਮਿਲੇਗੀ। ਸਿਹਤ ਵਿੱਚ ਇੱਥੇ ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਖੇਡਾਂ ਪੰਜਾਬ ਦੀਆਂ ਕਰਵਾਈਆਂ ਗਈਆਂ।

ਉਥੇ ਹੀ ਇਸ ਸਮੇਂ ਪੰਜਾਬ ਪੁਲਿਸ, ਫ਼ੌਜ, ਅਤੇ ਐਨਸੀਸੀ ਵਾਸਤੇ ਵੀ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਕਈ ਤਰਾਂ ਦੀਆਂ ਪ੍ਰਕਿਰਿਆਵਾਂ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਐਨਸੀਸੀ ਦੇ ਟਰਾਇਲ ਦੌਰਾਨ ਦੌੜ ਲਗਾਉਂਦੀ ਹੋਈ ਨੌਜਵਾਨ ਕੁੜੀ ਦੀ ਮੌਤ ਹੋਈ ਹੈ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਗੜ੍ਹਦੀਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕੀ ਦੀ ਮੌਤ ਹੋਈ ਹੈ।

ਦੱਸ ਦਈਏ ਕਿ ਜਿੱਥੇ ਖਾਲਸਾ ਕਾਲਜ çਗੜ੍ਹਦੀਵਾਲਾ ਦੇ ਵਿਚ ਐਨ ਸੀ ਸੀ 12 ਬਟਾਲੀਅਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਐਨ ਸੀ ਸੀ ਦੇ ਟਰਾਇਲ ਚੱਲ ਰਹੇ ਹਨ। ਉਥੇ ਹੀ ਇਨਕਲਾਬ ਵਿੱਚ ਹਿੱਸਾ ਲੈਣ ਵਾਸਤੇ ਪੰਜਾਬ ਦੇ ਵੱਖ ਵੱਖ ਨੌਜਵਾਨ ਪਹੁੰਚੇ ਹਨ। ਉਥੇ ਹੀ ਲਏ ਜਾ ਰਹੇ ਇਸ ਐਨਸੀਸੀ ਦੇ ਟਰਾਇਲ ਦੇ ਸਮੇਂ ਜਿਥੇ ਬੀਐੱਸਸੀ ਤੀਜੇ ਸਮੈਸਟਰ ਦੀ ਵਿਦਿਆਰਥਣ 19 ਸਾਲਾ ਸਲੋਨੀ ਪੁੱਤਰੀ ਸਿੰਗਾਰਾ ਸਿੰਘ ਵਾਸੀ ਪਿੰਡ ਕਾਲਰਾ ਦੀ ਉਸ ਸਮੇਂ ਮੌਤ ਹੋ ਗਈ। ਜਦੋਂ ਇਹ ਲੜਕੀ ਟਰਾਇਲ ਵਿਚ ਦੌੜ ਲਗਾਉਦੇ ਸਮੇ ਅਚਾਨਕ ਡਿੱਗ ਗਈ ਸੀ।

ਇਸ ਲੜਕੀ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਜਿੱਥੇ ਤੁਰੰਤ ਹੀ ਕਾਲਜ ਸਟਾਫ ਅਤੇ ਪ੍ਰਬੰਧਕਾਂ ਵੱਲੋਂ ਲੜਕੀ ਨੂੰ ਗੜ੍ਹਦੀਵਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਗੰਭੀਰ ਸਥਿਤੀ ਕਾਰਨ ਰੈਫਰ ਕੀਤਾ ਗਿਆ। ਉਥੇ ਪਹੁੰਚਣ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਹੈ ਉਥੇ ਵੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।