ਆਈ ਤਾਜਾ ਵੱਡੀ ਖਬਰ 

ਘਰ ‘ਚ ਜਦੋ ਪੁੱਤ ਜਨਮ ਲੈਂਦਾ ਹੈ , ਤਾਂ ਘਰ ਦੀਆਂ ਖੁਸ਼ੀਆਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ ਹਨ , ਪਰ ਘਰ ਦਾ ਇਕਲੌਤਾ ਪੁੱਤ ਘਰ ਦਾ ਸਭ ਤੋਂ ਪਿਆਰ ਬੱਚਾ ਹੁੰਦਾ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖ਼ਬਰ ਦੱਸਾਂਗੇ ਜਿਸਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿਤੇ , ਇੱਕ 6 ਸਾਲਾਂ ਇਕਲੋਤੇ ਪੁੱਤ ਦੀ ਘਰ ਦੀ ਛੱਤ ਤੋਂ ਡਿਗਣ ਕਾਰਨ ਅਚਾਨਕ ਮੌਤ ਹੋ ਗਈ ਜਿਸ ਕਾਰਨ ਹੁਣ ਘਰ ਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ । ਤਰਨਤਾਰਨ ਦੇ ਪੱਟੀ ਸ਼ਹਿਰ ਵਿਖੇ ਇਕ ਪਰਿਵਾਰ ਦੇ ਇਕਲੌਤਾਂ ਪੁੱਤਰ ਤੇ ਛੱਤ ਡਿੱਗ ਗਈ ਜਿਸ ਕਾਰਨ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।

ਮ੍ਰਿਤਕ ਬੱਚੇ ਦੀ ਪਛਾਣ ਨਵਰੂਪ ਸਿੰਘ ਪੁੱਤਰ ਮਾਸਟਰ ਅਰਸ਼ਦੀਪ ਸਿੰਘ ਵਜੋਂ ਹੋਈ ਹੈ , ਜਿਹੜਾ ਤਾਰਾ ਵਾਲਾ ਸਕੂਲ ਵਿੱਚ ਪੜ ਦਾ ਸੀ । ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਵਾਪਰੀ ਉਸ ਵੇਲੇ ਵਾਪਰੀ ਜਦੋ ਨਵਰੂਪ ਸਿੰਘ ਘਰ ਵਿਚ ਇੱਕਲਾ ਸੀ। ਇਸ ਦੌਰਾਨ ਜਦੋਂ ਉਹ ਘਰ ਦੀ ਛੱਤ ਤੋਂ ਡੋਰ ਨੂੰ ਹੇਠਾਂ ਸੁੱਟਣ ਲੱਗਾ ਦਾ ਤਾਂ ਅਚਾਨਕ ਆਪਣਾ ਸੰਤੁਲਣ ਖੋ ਬੈਠਾ, ਜਿਸ ਕਾਰਨ ਉਹ ਛੱਤ ਤੋਂ ਸੜਕ ‘ਚ ਡਿੱਗਾ ਪਿਆ।

ਫਿਰ ਬੱਚੇ ਨੂੰ ਮੌਕੇ ਤੇ ਚੀਮਾ ਹਸਪਤਾਲ ਲਿਜਾਇਆ ਗਿਆ ਜਿਥੇ ਬਚੇ ਦੀ ਗੰਭੀਰ ਹਾਲਤ ਵੇਖਦਿਆਂ ਸੰਧੂ ਹਪਸਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਜਿਸ ਕਾਰਨ ਮਾਂਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ , ਓਥੇ ਹੀ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਇਕਲੌਤਾਂ ਮੁੰਡਾ ਸੀ

ਜਿਸਨੇ ਯੂ.ਕੇ.ਜੀ. ਦੇ ਪੇਪਰ ਦਿੱਤੇ ਸਨ। ਨਵਰੂਪ ਸਾਡੀ ਦੁਨੀਆ ਹੀ ਲੈ ਕੇ ਰੱਬ ਕੋਲ ਚਲਾ ਗਿਆ ਹੈ। ਜਿਸ ਕਾਰਨ ਹੁਣ ਸ਼ਹਿਰ ‘ਚ ਸੋਗ ਦੀ ਲਹਿਰ ਦੋੜ ਪਈ ਹੈ। ਦੂਜੇ ਪਾਸੇ ਮਾਪੇ ਰੋਂਦੇ ਕੁਰਲਾਉਂਦੇ ਨਜ਼ਰ ਆ ਰਹੇ ਹਨ !


                                       
                            
                                                                   
                                    Previous Postਪੰਜਾਬ ਦੀ ਧੀ ਨੇ ਵਧਾਇਆ ਮਾਣ, ਬਣੀ ਇਹ ਮੁਕਾਮ ਕਰਨ ਵਾਲੀ ਪਹਿਲੀ ਮਹਿਲਾ ਅਫਸਰ
                                                                
                                
                                                                    
                                    Next Postਭਿਆਨਕ ਹਾਦਸੇ ਚ ਇਥੇ ਹੋਈ 3 ਲੋਕਾਂ ਦੀ ਮੌਤ, 2 ਦਿਨ ਦੋਸਤਾਂ ਦੀਆਂ ਲਾਸ਼ਾਂ ਨਾਲ ਰਹੀ ਕੁੜੀ ਨੇ ਸੁਣਾਈ ਹੱਡਬੀਤੀ
                                                                
                            
               
                            
                                                                            
                                                                                                                                            
                                    
                                    
                                    



