ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਦੇ ਸੱਤਾ ਵਿਚ ਆਉਣ ਤੇ ਜਿੱਥੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਜਿਥੇ ਕਈ ਨਵੀਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ। ਜਿਸ ਦਾ ਪੰਜਾਬ ਵਾਸੀਆਂ ਨੂੰ ਭਰਪੂਰ ਫਾਇਦਾ ਹੋ ਸਕੇ। ਸਰਕਾਰ ਨੇ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਫੈਸਲੇ ਲਏ ਜਾ ਰਹੇ ਹਨ ਅਤੇ ਬਹੁਤ ਸਾਰੇ ਨਵੇਂ ਫੈਸਲੇ ਲਾਗੂ ਕੀਤੇ ਗਏ ਹਨ ਅਤੇ ਕੁਝ ਪਹਿਲਾਂ ਹੀ ਲਾਗੂ ਕੀਤੇ ਫੈਸਲਿਆਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ।

ਹੁਣ ਪੰਜਾਬ ਸਰਕਾਰ ਵੱਲੋਂ ਹਾਈ ਟੈੱਕ ਜਹਾਜ਼ ਕਿਰਾਏ ਤੇ ਲੈਣ ਦਾ ਫੈਸਲਾ ਕੀਤਾ ਗਿਆ ਹੈ, ਜਿੱਥੇ 19 ਸਵਾਰੀਆਂ ਦੀ ਸਮਰੱਥਾ ਵਾਲਾ ਜਹਾਜ਼ ਕਿਰਾਏ ਤੇ ਲੈਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੁਣ 19 ਮੁਸਾਫਰਾਂ ਦੀ ਸਮਰੱਥਾ ਵਾਲਾ ਇਕ ਹਾਈਟੈੱਕ ਘਰ ਕਿਰਾਏ ਤੇ ਲਿਆ ਜਾਵੇਗਾ। ਜਿਸ ਵਾਸਤੇ ਪੰਜਾਬ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਿਥੇ ਪਹਿਲਾਂ ਹੀ ਪੰਜਾਬ ਸਰਕਾਰ ਦੇ ਕੋਲ ਇੱਕ ਹੈਲੀਕਾਪਟਰ ਹੈ ਜਿਸ ਦੀ ਵਰਤੋਂ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਮੰਤਰੀ ਵੀ ਸ਼ਾਮਲ ਹਨ ਜਿਨ੍ਹਾਂ ਵੱਲੋਂ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਉੱਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਫਰਾਂਸ ਵਿੱਚ ਤਿਆਰ ਕੀਤੇ ਗਏ ਹਾਈਟੈਕ ਦਸਾਲਟ ਫਾਲਕਨ 2000 ਏਅਰਕ੍ਰਾਫਟ ਕਿਰਾਏ ਤੇ ਲਿਆ ਜਾਵੇਗਾ। ਉਥੇ ਹੀ ਦੱਸ ਦੇਈਏ ਕਿ ਇਸ ਨੂੰ ਸ਼ਹੀਦ ਭਗਤ ਸਿੰਘ ਚੰਡੀਗੜ ਕੌਮਾਂਤਰੀ ਹਵਾਈ ਅੱਡੇ ਤੋਂ ਅਪਰੇਟ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਸ਼ਲਾਘਾਯੋਗ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਸਰਕਾਰ ਵਿੱਚ ਮੌਜੂਦ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਮੇਂ ਸਿਰ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਿੱਚ ਅਸਾਨੀ ਹੋ ਸਕੇ। ਜਿਸ ਵਿੱਚ 19 ਵਿਅਕਤੀਆਂ ਦੇ ਇਕੱਠੇ ਜਾਣ ਦੀ ਸਮਰੱਥਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਕੋਲ ਇਕ ਹੈਲੀਕਾਪਟਰ ਹੈ।


                                       
                            
                                                                   
                                    Previous Postਵਾਪਰਿਆ ਵੱਡਾ ਦਰਦਨਾਕ ਹਾਦਸਾ: ਘਰ ਚ ਅੱਗ ਲੱਗਣ ਕਾਰਨ ਜਿੰਦਾ ਸੜੀਆਂ 2 ਬੱਚੀਆਂ- 2 ਨੇ ਭੱਜ ਕੇ ਬਚਾਈ ਜਾਨ
                                                                
                                
                                                                    
                                    Next Postਪੰਜਾਬ ਦੀ ਧੀ ਨੇ ਕੀਤਾ ਅਜਿਹਾ ਵੱਡਾ ਕਾਰਨਾਮਾ, ਇਲਾਕਾ ਨਿਵਾਸੀਆਂ ਸਮੇਤ ਮਾਪਿਆਂ ਦਾ ਵਧਾਇਆ ਮਾਣ
                                                                
                            
               
                            
                                                                            
                                                                                                                                            
                                    
                                    
                                    



