ਆਈ ਤਾਜਾ ਵੱਡੀ ਖਬਰ  

ਪੰਜਾਬ ਜਿਸ ਨੂੰ ਗੁਰੂਆਂ,ਪੀਰਾਂ ਤੇ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ l ਜਿਸ ਧਰਤੀ ‘ਤੇ ਕਈ ਵੱਡੀਆਂ ਤੇ ਮਹਾਨ ਹੱਸਦੀਆਂ ਨੇ ਜਨਮ ਲੈ ਕੇ, ਅਜਿਹਾ ਇਤਿਹਾਸ ਦੁਨੀਆਂ ਭਰ ਦੇ ਵਿੱਚ ਰਚ ਦਿੱਤਾ, ਜਿਸ ਨੇ ਪੰਜਾਬ ਦੀ ਇੱਕ ਵੱਖਰੀ ਮਿਸਾਲ ਪੂਰੀ ਦੁਨੀਆਂ ਭਰ ਦੇ ਵਿੱਚ ਕਾਇਮ ਕਰ ਦਿੱਤੀ ਹੈ। ਪੰਜਾਬ ਦੀ ਧਰਤੀ ਤੇ ਵੱਖੋ ਵੱਖਰੇ ਪ੍ਰਕਾਰ ਦੇ ਤਿਉਹਾਰ,ਮੇਲੇ, ਤੇ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਹਨ l ਜਿਨ੍ਹਾਂ ਨੂੰ ਮਨਾਉਣ ਦਾ ਇਕ ਖਾਸ ਮਕਸਦ ਹੁੰਦਾ ਹੈ l ਅਜਿਹੇ ਪਵਿੱਤਰ ਦਿਹਾੜਾ ਦੇ ਮੌਕੇ ਤੇ ਸਰਕਾਰੀ ਦਫਤਰਾਂ ਸਮੇਤ ਵਿਦਿਅਕ ਅਦਾਰਿਆਂ ਦੇ ਵਿੱਚ ਛੁੱਟੀਆਂ ਹੁੰਦੀਆਂ ਹਨ।

ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਹੁਣ ਮਾਨ ਸਰਕਾਰ ਨੇ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ‘ਸੰਮਤਸਰੀ’ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਹੈ, ਦੱਸਦਿਆ ਕਿ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੋ ਚੁਕਿਆ ਹੈ l ਇਸ ਦਿਨ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਰਕਾਰੀ ਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਨੂੰ ਹਰ ਕਰਮਚਾਰੀ ਲਈ ਉਪਲਬਧ ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਸੋ ਇਕ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੋਏ ਕਿ ਜੇਕਰ ਤੁਸੀਂ ਵੀ 19 ਸਤੰਬਰ ਨੂੰ ਆਪਣੇ ਘਰ ਤੋਂ ਕੋਈ ਜ਼ਰੂਰੀ ਕੰਮ ਕਰਵਾਉਣ ਦੇ ਲਈ ਸਰਕਾਰੀ ਦਫਤਰਾਂ ‘ਚ ਜਾ ਰਹੇ ਹੋ ਤਾਂ, ਤੁਹਾਡੀ ਜਾਣਕਾਰੀ ਲਈ ਦੱਸਦਈਏ ਕਿ ਮਾਨ ਸਰਕਾਰ ਦੇ ਵੱਲੋਂ ਹੁਣ ਸਾਰੇ ਸਰਕਾਰੀ ਦਫਤਰਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਜੈਨ ਧਰਮ ਦੀ ਪੂਜਾ ਤੇ ਅਭਿਆਸ ਦੇ ਮੁੱਖ ਤਿਉਹਾਰ “ਸੰਵਤਸਰੀ” ‘ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਵਾਲਾ ਹੁਣ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਚੁਕਿਆ ਹੈ । ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਹਿਲਾਂ ਜੈਨ ਧਰਮ ਨਾਲ ਸਬੰਧਤ ਇੱਕ ਛੁੱਟੀ ਸੀ, ਜੋ ਕਿ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਦੇ ਜਨਮ ਦਿਨ ‘ਤੇ ਸੀ, ਪਰ ਹੁਣ ਪੰਜਾਬ ‘ਚ ਦੋ ਛੁੱਟੀਆਂ ਕੀਤੀਆਂ ਜਾਣਗੀਆਂ, ਤਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ ਜਾ ਸਕੇ।


                                       
                            
                                                                   
                                    Previous Postਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਿਆ ਸੀ ਪਿਤਾ , ਪਰ ਵਾਪਰ ਗਿਆ ਦਰਦਨਾਕ ਭਾਣਾ
                                                                
                                
                                                                    
                                    Next Post28 ਲੱਖ ਲਾ ਅਮਰੀਕਾ ਜਾਣ ਦਾ ਹੋਇਆ ਸੀ ਸੌਦਾ , ਪਰ ਬਾਅਦ ਚ ਹੋਇਆ ਅਜਿਹਾ ਕਦੇ ਸੋਚਿਆ ਨਹੀਂ ਸੀ
                                                                
                            
               
                            
                                                                            
                                                                                                                                            
                                    
                                    
                                    




