ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਐਲਾਨਾਂ ਵਿਚਕਾਰ ਹੁਣ ਮਾਨ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਨੀਚੇ ਲੋਕਾਂ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ , ਦਰਅਸਲ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਕਾਰਡ ਧਾਰਕ ਲੋਕਾਂ ਨੂੰ ਮੁਫ਼ਤ ਕਣਕ ਵੰਡੇ ਜਾਣ ਦੌਰਾਨ ਕੀਤੇ ਜਾ ਰਹੇ ਘਪਲੇਬਾਜ਼ੀ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਿੱਚ ਵੱਡਾ ਬਦਲਾਅ ਕਰਦਿਆਂ ਆਖਿਆ ਸੀ ਕੀ ਲੋਕ ਪਹਿਲਾਂ ਵਾਂਗ ਕਣਕ ਲੈਣਾ ਚਾਹੁੰਦੇ ਹਨ ਜਾਂ ਫਿਰ ਸਰਕਾਰ ਦੀ ਨਵੀਂ ਸਕੀਮ ਤਹਿਤ ਆਟੇ ਦੀ ਸਪਲਾਈ ਦਾ ਅੈਲਾਨ ਕੀਤਾ ਸੀ ।

ਜਿਸ ਤੋਂ ਬਾਅਦ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਦੇ ਕਾਰਨ 100 ਫੀਸਦੀ ਘਰਾਂ ਅਰਥਾਤ 1 ਕਰੋਡ਼ 42 ਲੱਖ ਪੰਜਾਬੀ, ਜੋ ਇਸ ਸਕੀਮ ਦਾ ਫਾਇਦਾ ਚੁੱਕਿਆ । ਜਿਨ੍ਹਾਂ ਵਿੱਚੋਂ ਇੱਕ ਸੌ ਫ਼ੀਸਦੀ ਘਰਾਂ ਨੇ ਪੰਜਾਬ ਸਰਕਾਰ ਵੱਲੋਂ ਆਟੇ ਦੀ ਸਪਲਾਈ ਕਰਨ ਦੀ ਮੰਗ ਕੀਤੀ । ਸਰਕਾਰ ਵੱਲੋਂ ਲਾਭਪਾਤਰੀਆਂ ਦੀ ਮੰਗ ਤੇ ਹੁਣ ਪੰਜਾਬ ਸਰਕਾਰ ਵੱਲੋਂ ਦੋ ਅਕਤੂਬਰ ਤੋਂ ਸਾਰੇ ਲਾਭਪਾਤਰੀਆਂ ਨੂੰ ਆਟੇ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ । ਇਸ ਸਪਲਾਈ ਵਿੱਚ ਜਲਦ ਹੀ ਸਰਕਾਰ ਵੱਲੋਂ ਟੈਂਡਰ ਖੋਲ੍ਹਿਆ ਜਾਵੇਗਾ ।

ਜਿਸ ਵਿੱਚ ਆਟੇ ਦੀ ਸਪਲਾਈ ਕਰਨ ਵਾਲੀ ਕੰਪਨੀ ਤੈਅ ਕਰ ਦਿੱਤੀ ਜਾਵੇਗੀ ।ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਪੰਜਾਬ ਦੀ ਸੱਤਾ ਵਿੱਚ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਕਣਕ ਦੇਣ ਦੀ ਥਾਂ ਆਟਾ ਦਿੱਤਾ ਜਾਵੇਗਾ ਤੇ ਇਸ ਦੀ ਪਿਸਾਈ ਤੋਂ ਲੈ ਕੇ ਘਰ ਤਕ ਛੱਡਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਦਾ ਹੋਵੇਗਾ ।

ਇਸ ਐਲਾਨ ਤੇ ਕੈਬਨਿਟ ਵੱਲੋਂ ਮੋਹਰ ਲਗਾਉਣ ਤੋਂ ਬਾਅਦ ਹੁਣ ਸਰਕਾਰ ਵੱਲੋਂ ਦੋ ਅਕਤੂਬਰ ਤੋਂ ਆਟੇ ਦੀ ਸਪਲਾਈ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ।


                                       
                            
                                                                   
                                    Previous Postਸਾਬਕਾ ਪੰਚ ਦੇ ਕਤਲ ਮਾਮਲੇ ਚ ਪੁਲਿਸ ਨੇ ਚੁਕਿਆ ਪਰਦਾ, ਇਸ ਕਾਰਨ ਪੁੱਤ ਨੇ ਕੀਤਾ ਸੀ ਪਿਓ ਦਾ ਕਤਲ
                                                                
                                
                                                                    
                                    Next Postਪੰਜਾਬ ਚ ਇਥੇ 4 ਭੈਣਾਂ ਦੇ ਇਕਲੋਤੇ ਭਰਾ ਨੇ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ, ਬੇਰੋਜਗਾਰੀ ਤੋਂ ਤੰਗ ਆ ਚੁਕਿਆ ਖੌਫਨਾਕ ਕਦਮ
                                                                
                            
               
                            
                                                                            
                                                                                                                                            
                                    
                                    
                                    




