ਪੰਜਾਬ : ਸਕੂਲਾਂ ਵਿਚ ਵੱਧ ਗਈਆਂ ਛੁੱਟੀਆਂ, ਇਸ ਦਿਨ ਖੁੱਲਣਗੇ ਸਕੂਲ

ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਅਨੁਸਾਰ, ਹੜ੍ਹਾਂ ਦੇ ਕਾਰਨ ਜ਼ਿਲ੍ਹੇ ਦੇ 43 ਸਕੂਲਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ 10 ਸਤੰਬਰ ਤੱਕ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, 6 ਸਕੂਲਾਂ ਨੂੰ ਕੇਵਲ ਵਿਦਿਆਰਥੀਆਂ ਲਈ ਹੀ ਬੰਦ ਕੀਤਾ ਗਿਆ ਹੈ, ਜਿੱਥੇ 3 ਦਿਨਾਂ ਦੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਬਾਕੀ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਖੋਲ੍ਹੇ ਜਾਣਗੇ।