ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਜ਼ਿੰਦਗੀ ਵਿੱਚ ਆਪਣਿਆਂ ਨਾਲ ਕੁਝ ਅਜਿਹੇ ਗਿਲੇ ਸ਼ਿਕਵੇ ਪੈਦਾ ਹੁੰਦੇ ਹਨ ਕਿ ਇਹੇ ਗਿਲੇ ਸ਼ਿਕਵੇ ਹੌਲੀ ਹੌਲੀ ਭਿਆਨਕ ਘਟਨਾਵਾਂ ਦਾ ਰੂਪ ਧਾਰ ਲੈਂਦੇ ਹਨ ,ਜਦੋਂ ਅਜਿਹੇ ਹਾਦਸੇ ਭਿਆਨਕ ਘਟਨਾਵਾਂ ਦਾ ਰੂਪ ਧਾਰਦੇ ਹਨ ਤੇ ਉਸ ਦੌਰਾਨ ਜਾਨੀ ਅਤੇ ਮਾਲੀ ਦੋਹਾਂ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ । ਅਜਿਹਾ ਹੀ ਮਾਮਲਾ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਸਾਹਮਣੇ ਆਇਆ, ਜਿਥੇ ਫ਼ਰੀਦਕੋਟ ਦੇ ਦਸਮੇਸ਼ ਨਗਰ ਨਿਵਾਸੀ ਦੋ ਨੌਜਵਾਨਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਦੇ ਚੱਲਦੇ ਦੋਵੇਂ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਫ਼ਰੀਦਕੋਟ ਦੀ ਇਸੇ ਬਸਤੀ ਦੇ ਨਿਵਾਸੀ ਤਿੱਨ ਨੌਜਵਾਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।

ਉਥੇ ਹੀ ਜਦੋਂ ਇਸ ਸਬੰਧੀ ਇਸ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਘਟਨਾ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੋਕ ਝਗੜਦੇ ਰਹਿੰਦੇ ਹਨ ਤੇ ਇਸੇ ਵਿਚਾਲੇ ਛੋਟੀ ਜਿਹੀ ਗੱਲ ਨੂੰ ਲੈ ਕੇ ਇਨ੍ਹਾਂ ਦੋਵਾਂ ਧਿਰਾਂ ਵਿਚਾਲੇ ਝੜਪ ਹੋਈ । ਜਿਸ ਦੇ ਚਲਦੇ ਕਈ ਲੋਕ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ । ਉਥੇ ਹੀ ਜਦੋਂ ਇਸ ਘਟਨਾ ਸਬੰਧੀ ਦੀਪਕ ਸਿੰਘ ਨੇ ਥਾਣਾ ਸਿਟੀ ਪੁਲਸ ਨੂੰ ਬਿਆਨ ਕੀਤਾ ਕਿ ਜਦੋਂ ਉਹ ਆਪਣੇ ਘਰੇ ਸੀ ਤਾਂ ਉਸਦੇ ਦਾਦੇ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਇਸੇ ਹੀ ਬਸਤੀ ਦੇ ਹਨੀ ਪੁੱਤਰ ਗੱਬਰ ਸਿੰਘ, ਸਾਹਿਲ ਅਤੇ ਜੀਰਾ ਸਿੰਘ ਪੁੱਤਰ ਮੇਘੂ ਉਸਦੇ ਭਰਾ ਦੀ ਗਲੀ ਵਿੱਚ ਕੁੱਟਮਾਰ ਕਰ ਰਹੇ ਹਨ।

ਬਿਆਨ ਕਰਤਾ ਅਨੁਸਾਰ ਜਦ ਉਹ ਆਪਣੇ ਭਰਾ ਨੂੰ ਇਹਨਾਂ ਤੋਂ ਛੁਡਵਾਉਣ ਲਈ ਗਿਆ ਤਾਂ ਇਹਨਾਂ ਉਸਦੇ ਭਰਾ ਦੇ ਨਾਲ-ਨਾਲ ਉਸਦੀ ਵੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ।ਉਨ੍ਹਾਂ ਅੱਗੇ ਦੱਸਿਆ ਕਿ ਗਲੀ ਵਿੱਚ ਜਦੋਂ ਸੇਮਾ ਸਿੰਘ ਦੀ ਲੜਕੀ ਦੀ ਸ਼ਾਦੀ ਸੀ ਤਾਂ ਉਕਤ ਤਿੰਨਾਂ ਨੇ ਉਸਦੇ ਭਰਾ ਨੂੰ ਪਕੌੜੇ ਲਿਆਉਣ ਲਈ ਆਖਿਆ ਸੀ ਅਤੇ ਉਸਦੇ ਭਰਾ ਨੇ ਪਕੌੜੇ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸਦੀ ਰੰਜਿਸ਼ ਵਿੱਚ ਉਕਤ ਤਿੰਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ।

ਜਿਸ ਤੋਂ ਬਾਅਦ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ । ਇਸ ਵੱਡੀ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਇਲਾਕੇ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ।


                                       
                            
                                                                   
                                    Previous Postਪੰਜਾਬ ਚ ਆਟਾ ਦਾਲ ਸਕੀਮ ਦਾ ਲਾਭ ਲੈਣ ਵਾਲਿਆਂ ਨੂੰ ਹੁਣ ਕਰਨਾ ਪਵੇਗਾ ਇਹ ਕੰਮ- ਸਰਕਾਰ ਨੇ ਜਾਰੀ ਕੀਤੇ ਆਦੇਸ਼
                                                                
                                
                                                                    
                                    Next Postਪੰਜਾਬ: ਘਰ ਚ ਚਲ ਰਹੀਆਂ ਸੀ ਧੀ ਦੇ ਵਿਆਹ ਦੀਆਂ ਤਿਆਰੀਆਂ- ਪਰ ਉਸ ਤੋਂ ਪਹਿਲਾ ਹੀ ਉਠੀ ਪਿਤਾ ਦੀ ਅਰਥੀ
                                                                
                            
               
                            
                                                                            
                                                                                                                                            
                                    
                                    
                                    



