ਆਈ ਤਾਜ਼ਾ ਵੱਡੀ ਖਬਰ  

ਹਰ ਇਨਸਾਨ ਆਪਣੇ ਘਰ ਤੋਂ ਜ਼ਰੂਰਤ ਦੇ ਅਨੁਸਾਰ ਬਾਹਰ ਜਾਂਦਾ ਹੈ ਤੇ ਕੰਮ ਕਰਨ ਦੇ ਦੌਰਾਨ ਵੀ ਉਸ ਨੂੰ ਅਕਸਰ ਹੀ ਆਪਣੇ ਵਾਹਨ ਉਪਰ ਆਉਣਾ ਜਾਣਾ ਪੈਂਦਾ ਹੈ। ਉਥੇ ਹੀ ਕੁਝ ਵਾਹਨ ਚਾਲਕਾਂ ਵੱਲੋਂ ਜਿੱਥੇ ਅਣਗਹਿਲੀ ਦੇ ਚੱਲਦਿਆਂ ਹੋਇਆਂ ਹੀ ਗਲਤੀ ਕੀਤੀ ਜਾਂਦੀ ਹੈ ,ਜਿਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਆਏ ਦਿਨ ਵਾਪਰਨ ਵਾਲੀਆ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਜਿੱਥੇ ਆਪਣੇ ਕੰਮ ਦੇ ਸਿਲਸਲੇ ਵਿੱਚ ਘਰੋਂ ਗਏ ਵਿਅਕਤੀ ਦਾ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਇੰਤਜ਼ਾਰ ਕੀਤਾ ਜਾਂਦਾ ਹੈ ਉੱਥੇ ਹੀ ਉਸ ਵਿਅਕਤੀ ਦੇ ਆਉਣ ਦੀ ਬਜਾਏ ਉਸ ਨਾਲ ਵਾਪਰੇ ਹੋਏ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਜਾਂਦੀ ਹੈ, ਜਿਸ ਵਿਚ ਉਸ ਇਨਸਾਨ ਦੀ ਜਾਨ ਤੱਕ ਵੀ ਚਲੇ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾ ਨੇ ਬਹੁਤ ਸਾਰੇ ਪਰਵਾਰਾਂ ਨੇ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਰਾਤ ਸਮੇਂ ਮਾਪਿਆਂ ਨੂੰ ਅਜਿਹਾ ਫੋਨ ਆਇਆ ਹੈ ਜਿੱਥੇ ਪਰਿਵਾਰ ਦੇ ਹੋਸ਼ ਉੱਡ ਗਏ ਹਨ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਮੇਹਟੀਆਣਾ ਅਧੀਨ ਆਉਂਦੇ ਪਿੰਡ ਹੇੜੀਆਂ ਤੋਂ ਰਾਜਪੁਰ ਭਾਈਆਂ ਨੂੰ ਜਾਣ ਵਾਲੀ ਸੜਕ ਤੋਂ ਸਾਹਮਣੇ ਆਇਆ ਹੈ।

ਜਿੱਥੇ ਪਿੰਡ ਪੰਡੋਰੀ ਕੱਦ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਦੀ ਜਾਣਕਾਰੀ ਪਰਵਾਰਕ ਮੈਂਬਰਾਂ ਨੂੰ ਕਿਸੇ ਵੱਲੋਂ ਰਾਤ 8 ਵਜੇ ਦੇ ਕਰੀਬ ਫੋਨ ਕਰਕੇ ਦਿੱਤੀ ਗਈ ਕਿ ਉਨ੍ਹਾਂ ਦਾ ਪੁੱਤਰ ਇਸ ਸੜਕ ਉਪਰ ਜਖਮੀ ਹਾਲਤ ਵਿੱਚ ਪਿਆ ਹੋਇਆ ਹੈ। ਜਿਸ ਨੂੰ ਤੁਰੰਤ ਹੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਪੁਲੀਸ ਵੱਲੋਂ ਜਿੱਥੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਲਾਸ਼ ਨੂੰ ਕਰ ਦਿੱਤਾ ਗਿਆ ਹੈ। ਉਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਕੰਮ ਦੇ ਸਿਲਸਲੇ ਵਿੱਚ ਬੀਤੀ ਸ਼ਾਮ ਰਾਜਪੁਰ-ਭਾਈਆਂ ਵੱਲ ਗਿਆ ਸੀ। ਉਸ ਸਮੇਂ ਹੀ ਰਸਤੇ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਦਿੱਤੀ ਗਈ।

Home  ਤਾਜਾ ਖ਼ਬਰਾਂ  ਪੰਜਾਬ: ਰਾਤ ਨੂੰ ਆਇਆ ਘਰੇ ਅਜਿਹਾ ਫੋਨ ਮਾਪਿਆਂ ਦੇ ਉਡੇ ਹੋਸ਼ ਨੌਜਵਾਨ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ
                                                      
                                       
                            
                                                                   
                                    Previous Postਪੰਜਾਬ ਚ ਇਥੇ ਵਾਪਰੀ ਵੱਡੀ ਵਾਰਦਾਤ, – ਇਲਾਕੇ ਚ ਫੈਲੀ ਸਨਸਨੀ
                                                                
                                
                                                                    
                                    Next Postਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਆਈ ਵੱਡੀ ਖਬਰ, ਸਾਰੇ ਪਾਸੇ ਹੋਈ ਚਰਚਾ
                                                                
                            
               
                            
                                                                            
                                                                                                                                            
                                    
                                    
                                    




