ਆਈ ਤਾਜਾ ਵੱਡੀ ਖਬਰ 

ਜਦੋਂ ਵੀ ਕਿਸੇ ਵਿਅਕਤੀ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਹ ਉਸ ਸਮੇਂ ਇਹ ਹੀ ਉਮੀਦ ਕਰਦਾ ਹੈ ਕਿ ਇਹ ਮਾੜਾ ਸਮਾਂ ਉਸ ਦੀ ਜ਼ਿੰਦਗੀ ਵਿੱਚੋਂ ਜਲਦ ਤੋਂ ਜਲਦ ਚਲਾ ਜਾਵੇ। ਇਸ ਦੌਰਾਨ ਉਸ ਦੁਖਦ ਇਨਸਾਨ ਵੱਲੋਂ ਅਰਦਾਸਾਂ ਵੀ ਕੀਤੀਆ ਜਾਂਦੀਆਂ ਹਨ। ਪਰ ਕਈ ਵਾਰ ਸਾਡੀਆਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਇੰਨੀ ਜਲਦੀ ਹੋਣਾ ਸੰਭਵ ਨਹੀਂ ਹੁੰਦਾ। ਪਹਿਲਾਂ ਤੋਂ ਹੀ ਦੁੱਖਾਂ ਵਿੱਚ ਬੈਠੇ ਇੱਕ ਪਰਿਵਾਰ ਉੱਪਰ ਜਦੋਂ ਨਾਲ ਹੀ ਦੂਸਰੀ ਮੁਸੀਬਤ ਆ ਜਾਂਦੀ ਹੈ ਤਾਂ ਪਰਿਵਾਰ ਦਾ ਲੜਖੜਾਉਂਦਾ ਹੋਇਆ ਹੌਸਲਾ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।

ਇੱਥੇ ਇੱਕ ਘਟਨਾ ਫਾਜ਼ਿਲਕਾ ਦੀ ਹੈ ਜਿੱਥੇ ਪਹਿਲਾਂ ਤੋਂ ਹੀ ਦੁੱਖ ਦਾ ਸੰਤਾਪ ਝੱਲ ਰਹੇ ਪਰਿਵਾਰ ਉੱਪਰ ਇੱਕ ਨਵੀਂ ਬਿਪਤਾ ਆਣ ਪਈ। ਦਰਅਸਲ ਫਾਜ਼ਿਲਕਾ ਦੇ ਪਿੰਡ ਜੱਟ ਵਾਲੀ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਫੁੱਲ ਚੁਗਣ ਦੀ ਰਸਮ ਕੀਤੀ ਜਾ ਰਹੀ ਸੀ। ਇਹ ਰਸਮ ਕਰਨ ਤੋਂ ਬਾਅਦ ਜਦੋਂ ਪਰਿਵਾਰ ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਹੀ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਏ। ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਉਲਟਬਾਜ਼ੀਆਂ ਖਾਂਦੀ ਹੋਈ ਇਹ ਗੱਡੀ ਸੜਕ ਉਪਰ ਪਲਟ ਗਈ।

ਫਾਜ਼ਿਲਕਾ ਅਬੋਹਰ ਰੋਡ ਉਪਰ ਵਾਪਰੇ ਇਸ ਦਰਦਨਾਕ ਹਾਦਸੇ ਦੇ ਵਿੱਚ ਗੱਡੀ ਵਿੱਚ ਸਵਾਰ 2 ਔਰਤਾਂ ਸਣੇ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੇਖਣ ਵਾਲਿਆਂ ਅਨੁਸਾਰ ਇਹ ਹਾਦਸਾ ਇੰਨਾਂ ਜ਼ਬਰਦਸਤ ਸੀ ਦੁਰਘਟਨਾ ਦੇ ਚੰਦ ਸਕਿੰਟਾਂ ਬਾਅਦ ਹੀ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।

ਉਕਤ ਪਰਿਵਾਰ ਪਹਿਲਾਂ ਹੀ ਆਪਣੇ ਰਿਸ਼ਤੇਦਾਰ ਦੇ ਇਸ ਦੁਨੀਆਂ ਤੋਂ ਰੁਖ਼ਸਤ ਕਰ ਜਾਣ ‘ਤੇ ਮਾਯੂਸ ਸੀ ਅਤੇ ਉਨ੍ਹਾਂ ਦੇ ਨਾਲ ਵਾਪਰੀ ਇਸ ਦਰਦਨਾਕ ਘਟਨਾ ਕਾਰਨ ਉਹ ਮਾਨਸਿਕ ਤੌਰ ਉਪਰ ਬੇਹੱਦ ਨਿਰਾਸ਼ ਹੋ ਗਏ ਹਨ। ਪੰਜਾਬ ਦੇ ਵਿੱਚ ਆਏ ਦਿਨ ਵੱਡੇ ਰੂਪ ਨਾਲ ਇਹ ਦੁਰਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਵਿੱਚ ਕਈ ਲੋਕ ਹੁਣ ਤੱਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।

                                       
                            
                                                                   
                                    Previous Post31 ਦਸੰਬਰ ਤੱਕ ਕਿਸੇ ਵੀ ਹਾਲ ਚ ਕਰੋ ਇਹ ਕੰਮ ਨਹੀ ਤਾਂ  ਪਵੋਂਗੇ ਪੰਗੇ ਚ
                                                                
                                
                                                                    
                                    Next Postਖੇਤ ‘ਚੋਂ ਮਿੱਟੀ ਪੁੱਟਦਿਆਂ ਨਿਕਲੇ ਸੋਨੇ-ਚਾਂਦੀ ਦੇ ਸਿੱਕੇ, ਪਿੰਡ ਵਾਲੇ ਲੈ ਕੇ ਘਰਾਂ ਨੂੰ ਭੱਜੇ
                                                                
                            
               
                            
                                                                            
                                                                                                                                            
                                    
                                    
                                    



