ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਭਿਆਨਕ ਸੜਕ ਹਾਦਸੇ ਇਸ ਕਦਰ ਵਧ ਚੁੱਕੇ ਹਨ ਕਿ ਜਿਥੇ ਇਨ੍ਹਾਂ ਹਾਦਸਿਆਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਘਰਾ ਵਿੱਚ ਸੋਗ ਦੀ ਖਬਰ ਵੀ ਫੈਲ ਰਹੀ ਹੈ। ਜਿੱਥੇ ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਹਾਦਸੇ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਸੁੱਟ ਦਿੰਦੇ ਹਨ। ਹੁਣ ਪੰਜਾਬ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟਰਾਲੇ ਨੇ ਮਾਰੀ ਜ਼ਬਰਦਸਤ ਟੱਕਰ, 2 ਸਕੇ ਭਰਾਵਾਂ ਦੀ ਹੋਈ ਮੌਤ , ਇਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਸਮਾਚਾਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿਥੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋਣ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟਿਆ ਹੈ। ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਸਕੇ ਭਰਾ ਹੀਰਾ ਤੇ ਸੁੱਚਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ। ਉਸ ਸਮੇਂ ਬਾਈਕ ਤੇ ਸਵਾਰ ਇਨ੍ਹਾਂ ਨੌਜਵਾਨਾਂ ਨੂੰ ਜੰਮੂ-ਕਸ਼ਮੀਰ ਹਾਈਵੇ ਉਪਰ ਗਲਤ ਪਾਸੇ ਤੋਂ ਆ ਰਹੇ ਇਕ ਟਰਾਲੇ ਵੱਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਘਟਨਾ ਸਥਾਨ ਤੇ ਹੀ ਟਰਾਲੇ ਹੇਠਾਂ ਆਉਣ ਕਾਰਨ ਬੂਰੀ ਤਰ੍ਹਾਂ ਕੁਚਲੇ ਗਏ।

ਜਿਸ ਤੋਂ ਬਾਅਦ ਇਨ੍ਹਾਂ ਦੋ ਨੌਜਵਾਨਾਂ ਨੂੰ ਕਈ ਕਿਲੋਮੀਟਰ ਤੱਕ ਟਰਾਲਾ ਬਾਈਕ ਸਮੇਤ ਆਪਣੇ ਨਾਲ ਹੀ ਘੜ੍ਹੀਸ ਕੇ ਲੈ ਗਿਆ। ਇਸ ਘਟਨਾ ਤੋਂ ਬਾਅਦ ਜਿਥੇ ਟਰਾਲਾ ਚਾਲਕ ਘਟਨਾ ਸਥਾਨ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ ਉਥੇ ਹੀ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ।

ਦੱਸਿਆ ਗਿਆ ਹੈ ਕਿ ਇਹ ਲਾਸ਼ਾਂ ਇੰਨੀ ਬੁਰੀ ਤਰਾਂ ਕੁਚਲੀਆ ਗਈਆਂ ਸਨ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਹਾਦਸੇ ਵਿੱਚ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ: ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟਰਾਲੇ ਨੇ ਮਾਰੀ ਜ਼ਬਰਦਸਤ ਟੱਕਰ, 2 ਸਕੇ ਭਰਾਵਾਂ  ਦੀ ਹੋਈ ਮੌਤ
                                                      
                                       
                            
                                                                   
                                    Previous Postਪੰਜਾਬ: ਸਕੂਲ ਦੇ ਬਾਥਰੂਮ ਚੋਂ ਮਿਲਿਆ ਬੇਹੋਸ਼ ਬੱਚਾ, ਮੌਕੇ ਤੇ ਪਹੁੰਚ ਪੁਲਿਸ ਜੁਟੀ ਜਾਂਚ ਚ
                                                                
                                
                                                                    
                                    Next Postਪੰਜਾਬ ਚ ਇਥੇ ਡੇਂਗੂ ਨੇ ਵਰਾਇਆ ਕਹਿਰ, ਹੋਈ  20 ਸਾਲਾ ਕੁੜੀ ਦੀ ਮੌਤ
                                                                
                            
               
                            
                                                                            
                                                                                                                                            
                                    
                                    
                                    



