ਆਈ ਤਾਜ਼ਾ ਵੱਡੀ ਖਬਰ 

ਇੱਕ ਵਿਆਹ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ । ਇਹ ਰਿਸ਼ਤਾ ਦੋ ਲੋਕਾਂ ਨੂੰ ਹੀ ਆਪਸ ਵਿੱਚ ਜੋੜਨ ਦਾ ਕੰਮ ਨਹੀਂ ਕਰਦਾ ਸਗੋਂ ਇਸ ਰਿਸ਼ਤੇ ਦੇ ਨਾਲ ਦੋ ਪਰਿਵਾਰ ਆਪਸ ਵਿੱਚ ਜੁੜਦੇ ਹਨ। ਪਰ ਹੁਣ ਵਿਆਹ ਨਾਲ ਜੁਡ਼ਿਆ ਹੋਇਆ ਇੱਕ ਅਜਿਹਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਸ ਮਾਮਲੇ ਬਾਰੇ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ । ਦਰਅਸਲ ਇਕ ਮੁੰਡੇ ਵੱਲੋਂ ਆਪਣੇ ਦੋਸਤ ਨਾਲ ਵਿਆਹ ਕਰਵਾਉਣ ਲਈ ਪਹਿਲਾਂ ਆਪਣਾ ਲਿੰਗ ਬਦਲ ਕੇ ਰਵੀ ਤੋ ਰੀਆ ਬਣਿਆ । ਪਰ ਜਦੋਂ ਉਸਦੇ ਵੱਲੋਂ ਆਪਣਾ ਲਿੰਗ ਕਟਵਾ ਦਿੱਤਾ ਗਿਆ ਤਾਂ ਉਸ ਦੇ ਦੋਸਤ ਨੇ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ।

ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਵਿਆਹ ਦੇ ਬਹਾਨੇ ਇਕ ਨੌਜਵਾਨ ਨੇ ਆਪਣੇ ਦੋਸਤ ਰਵੀ ਨੂੰ ਮੁੰਡੇ ਤੋਂ ਕੁੜੀ ਬਣਾ ਲਿਆ ਤੇ ਬਾਅਦ ਵਿਚ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਚਹੇਤਿਆਂ ਤੋਂ ਵੱਖ ਕਰ ਲਿਆ । ਕੁਝ ਦਿਨਾਂ ਬਾਅਦ ਉਸ ਨੂੰ ਛੱਡ ਦਿੱਤਾ । ਹੁਣ ਅਰਜੁਨ ਨਾਮ ਦਾ ਲੜਕਾ ਆਪਣੇ ਦੋਸਤ ਰਵੀ ਨੂੰ ਕਿੰਨਰਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ। ਫਿਲਹਾਲ ਪੁਲੀਸ ਤਕ ਮਾਮਲਾ ਪਹੁੰਚ ਚੁੱਕਿਆ ਹੈ ਅਤੇ ਪੁਲੀਸ ਰਵੀ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੀ ਹੈ, ਜੋ ਹੁਣ ਰੀਆ ਬਣਿਆ ਹੋਇਆ ਹੈ ।

ਜ਼ਿਕਰਯੋਗ ਹੈ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਰੀਆ ਜਦੋਂ ਰਵੀ ਸੀ ਉਹ ਆਪਣੇ ਦੋਸਤ ਅਰਜੁਨ ਨਾਲ ਜਾਗਰਣ ਵਿਚ ਕੰਮ ਕਰਦਾ ਸੀ । ਹੌਲੀ ਹੌਲੀ ਅਰਜੁਨ ਅਤੇ ਰਵੀ ਦੁਬੇ ਰਿਲੇਸ਼ਨਸ਼ਿਪ ਵਿੱਚ ਆ ਗਏ । ਫਿਰ ਅਰਜੁਨ ਨੇ ਰਵੀ ਨਾਲ ਵਿਆਹ ਦੀ ਗੱਲ ਕੀਤੀ ਪਰ ਪਹਿਲਾਂ ਅਰਜੁਨ ਰਵੀ ਨੂੰ ਕਿਹਾ ਕਿ ਉਹ ਮੁੰਡੇ ਤੇ ਕੁੜੀ ਵਿੱਚ ਤਬਦੀਲ ਹੋਵੇ ਫਿਰ ਉਹ ਉਸ ਨਾਲ ਵਿਆਹ ਕਰੇਗਾ । ਬਸ ਫਿਰ ਕੀ ਸੀ ਰਵੀ ਰੀਆ ਬਣ ਗਿਆ ।

ਜਿਸ ਤੋਂ ਬਾਅਦ ਦੋਵਾਂ ਦਾ ਆਪਸ ਵਿਚ ਵਿਆਹ ਹੋਇਆ ਤੇ ਫਿਰ ਅਰਜੁਨ ਨੇ ਰਵਿ ਛੱਡ ਦਿੱਤਾ ਤੇ ਹੁਣ ਰਵੀ ਉਰਫ ਰਿਆ ਦਾ ਕਹਿਣਾ ਹੈ ਕਿ ਅਰਜੁਨ ਨੇ ਉਸ ਨੂੰ ਬਹਿਲਾ ਫੁਸਲਾ ਕੇ ਉਸ ਨਾਲ ਵਿਆਹ ਕਰ ਲਿਆ ਤੇ ਹੁਣ ਉਹ ਉਸ ਨੂੰ ਕਿੰਨਰਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ । ਜਿਸ ਕਾਰਨ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ । ਜਿਸ ਦੇ ਚਲਦੇ ਹੁਣ ਉਸ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ।

Home  ਤਾਜਾ ਖ਼ਬਰਾਂ  ਪੰਜਾਬ : ਮੁੰਡੇ ਨੇ ਕੁੜੀ ਬਣ ਕਰਵਾਇਆ ਦੋਸਤ ਮੁੰਡੇ ਨਾਲ ਵਿਆਹ ਹੁਣ ਪੈ ਗਿਆ ਇਹ ਸਿਆਪਾ – ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਪੰਜਾਬ ਚ ਇਥੇ ਸ਼ਾਮ 3 ਵਜੇ ਤੱਕ ਬਿਜਲੀ ਰਹੇਗੀ ਬੰਦ – ਕਰਲੋ ਤਿਆਰੀ , ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ 3 ਮਹੀਨਿਆਂ ਦੀ ਮਾਸੂਮ ਬੱਚੀ  ਨੂੰ ਘਰ ਦੇ ਅੰਦਰ ਦਿੱਤੀ ਪਿਓ ਨੇ ਇਸ ਤਰਾਂ ਮੌਤ – ਮਚੀ ਹਾਹਾਕਾਰ
                                                                
                            
               
                            
                                                                            
                                                                                                                                            
                                    
                                    
                                    




