ਆਈ ਤਾਜ਼ਾ ਵੱਡੀ ਖਬਰ 

ਬੀਤੇ ਦੋ ਦਿਨਾਂ ਦੇ ਦੌਰਾਨ ਜਿੱਥੇ ਬਹੁਤ ਸਾਰੇ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਵਾਪਰਦੀਆਂ ਹਨ ਕਿਉਂਕਿ ਖੁਸ਼ੀ ਦੇ ਮੌਕੇ ਤੇ ਜਿਥੇ ਆਵਾਜਾਈ ਵਿਚ ਵਾਧਾ ਹੋਇਆ ਉੱਥੇ ਹੀ ਹਰ ਕਿਸੇ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਦੀ ਕਾਹਲ ਵੀ ਦੇਖੀ ਗਈ। ਇਸ ਜਲਦਬਾਜੀ ਦੇ ਚਲਦਿਆਂ ਹੋਇਆਂ ਵੀ ਲੋਕਾਂ ਵੱਲੋਂ ਵਰਤੀ ਗਈ ਅਣਗਹਿਲੀ ਦੇ ਕਾਰਨ ਬਹੁਤ ਸਾਰੇ ਸੜਕ ਹਾਦਸੇ ਵਾਪਰੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ। ਇਨ੍ਹਾਂ ਦੋ ਤਿੰਨ ਦਿਨਾਂ ਦੇ ਦੌਰਾਨ ਵਾਪਰਨ ਵਾਲੇ ਇਨ੍ਹਾਂ ਭਿਆਨਕ ਸੜਕ ਹਾਦਸਿਆ ਦੇ ਕਾਰਨ ਬਹੁਤ ਸਾਰੇ ਪਰਵਾਰਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ ਅਤੇ ਕਈ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।

ਹੁਣ ਇੱਥੇ ਭੈਣ ਨੂੰ ਮਿਲਣ ਜਾ ਰਹੇ ਪਤੀ-ਪਤਨੀ ਦੇ ਭਿਆਨਕ ਹਾਦਸੇ ਵਿਚ ਮੌਤ ਹੋਈ ਹੈ ਜਿੱਥੇ ਤਿੰਨ ਬੱਚਿਆਂ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਦਸੂਹਾ ਦੇ ਅਧੀਨ ਆਉਂਦੇ ਪਿੰਡ ਪਵੇਂ ਝਿੰਗੜ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਿਥੇ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ 45 ਸਾਲਾ ਬਲਜੀਤ ਸਿੰਘ ਪੁੱਤਰ ਸਰਵਣ ਸਿੰਘ, ਤੇ ਉਸ ਦੀ ਪਤਨੀ 40 ਸਾਲਾ ਬਲਵਿੰਦਰ ਕੌਰ ਆਪਣੇ ਘਰ ਤੋਂ ਬਲਜੀਤ ਸਿੰਘ ਦੀ ਭੈਣ ਦੇ ਘਰ ਰੱਖੜੀ ਬੰਨ੍ਹਣ ਲਈ ਜਾ ਰਹੇ ਸਨ।

ਉਸ ਸਮੇਂ ਜਦੋਂ ਉਹ ਪਿੰਡਪਵੇਂ ਝਿੰਗੜ ਦੇ ਕੋਲ਼ ਬਾਹਰ ਜੀ ਟੀ ਰੋਡ ਉੱਪਰ ਪਹੁੰਚੇ ਤਾਂ ਇਕ ਤੇਜ਼ ਰਫਤਾਰ ਫੋਰਵੀਲਰ ਵੱਲੋਂ ਉਨ੍ਹਾਂ ਦੀ ਮੋਟਰਸਾਈਕਲ ਨੂੰ ਪਿੱਛੋਂ ਭਿਆਨਕ ਟੱਕਰ ਮਾਰ ਦਿੱਤੀ ਗਈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਟੱਕਰ ਦੇ ਕਾਰਨ ਪਤੀ-ਪਤਨੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਪਤੀ-ਪਤਨੀ ਆਪਣੇ ਪਿੱਛੇ ਆਪਣੇ ਤਿੰਨ ਛੋਟੇ-ਛੋਟੇ ਬੱਚੇ ਛੱਡ ਗਏ ਹਨ ਜਿਨ੍ਹਾਂ ਵਿੱਚ ਦੋ ਛੋਟੇ ਪੁੱਤਰ ਅਤੇ ਇਕ ਧੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ: ਭੈਣ ਨੂੰ ਮਿਲਣ ਜਾ ਰਹੇ ਪਤੀ ਪਤਨੀ ਦੀ ਹੋਈ ਭਿਆਨਕ ਹਾਦਸੇ ਚ ਮੌਤ- 3 ਬੱਚਿਆਂ ਤੋਂ ਉਠਿਆ ਮਾਤਾ ਪਿਤਾ ਦਾ ਸਾਇਆ
                                                      
                              ਤਾਜਾ ਖ਼ਬਰਾਂ                               
                              ਪੰਜਾਬ: ਭੈਣ ਨੂੰ ਮਿਲਣ ਜਾ ਰਹੇ ਪਤੀ ਪਤਨੀ ਦੀ ਹੋਈ ਭਿਆਨਕ ਹਾਦਸੇ ਚ ਮੌਤ- 3 ਬੱਚਿਆਂ ਤੋਂ ਉਠਿਆ ਮਾਤਾ ਪਿਤਾ ਦਾ ਸਾਇਆ
                                       
                            
                                                                   
                                    Previous Postਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ, ਕਿਸਾਨ ਵਲੋਂ ਇਸ ਹਾਈਵੇ ਤੇ ਪੱਕਾ ਟੈਂਟ ਲਾਉਣ ਦੀ ਕੀਤੀ ਤਿਆਰੀ
                                                                
                                
                                                                    
                                    Next Postਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਚ ਬੱਚੀ ਦੀ ਲਾਸ਼ ਸੁੱਟਣ ਵਾਲੀ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ, ਸਾਹਮਣੇ ਆਈਆਂ ਇਹ ਗੱਲਾਂ
                                                                
                            
               
                            
                                                                            
                                                                                                                                            
                                    
                                    
                                    



