ਆਈ ਤਾਜਾ ਵੱਡੀ ਖਬਰ 

ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਹੋ ਸਕੇ। ਵੱਖ ਵੱਖ ਵਿਭਾਗਾਂ ਵਿੱਚ ਪਾਈਆ ਜਾਣ ਵਾਲੀਆ ਖ਼ਾਮੀਆਂ ਨੂੰ ਸੂਬਾ ਸਰਕਾਰ ਵੱਲੋਂ ਦੂਰ ਕੀਤਾ ਜਾ ਰਿਹਾ ਹੈ। ਬਿਜਲੀ ਵਿਭਾਗ ਵਿੱਚ ਵੀ ਕਈ ਕਮੀਆਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਸਮੇਂ ਦੀ ਤਬਦੀਲੀ ਦੇ ਨਾਲ ਨਾਲ ਹੀ ਲੋਕਾਂ ਦੀਆਂ ਸੁਵਿਧਾਵਾਂ ਦੇ ਵਿੱਚ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

ਤਾਂ ਜੋ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ ਤੇ ਪ੍ਰੇਸ਼ਾਨੀ ਤੋਂ ਬਚਾਅ ਕੀਤਾ ਜਾ ਸਕੇ। ਹੁਣ ਬਿਜਲੀ ਦੇ ਬਿੱਲਾਂ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਾਵਰਕੌਮ ਦੇ ਸੀਐਮਡੀ ਏ. ਵੇਣੂ. ਪ੍ਰਸਾਦ ਵੱਲੋਂ ਦਿੱਤੀ ਜਾ ਰਹੀ ਵੱਡੀ ਰਾਹਤ ਕਾਰਨ ਲੋਕ ਵਧੇਰੇ ਖੁਸ਼ ਹਨ। ਹੁਣ ਬਿਜਲੀ ਦਾ ਬਿੱਲ ਜਮ੍ਹਾਂ ਨਾ ਕਰਾਉਣ ਦੇ ਕੁਨੈਕਸ਼ਨ ਕੱਟਣ ਦੀ ਪ੍ਰੇਸ਼ਾਨੀ ਤੋਂ ਰਾਹਤ ਦਿੱਤੀ ਜਾ ਰਹੀ ਹੈ।

ਹੁਣ ਅਗਰ ਕੋਈ ਖਪਤਕਾਰ ਸਮਾਂ ਰਹਿੰਦੇ ਬਿਲ ਜਮ੍ਹਾਂ ਨਾ ਕਰਵਾਉਣ ਤਾਂ ਕੁਨੇਕਸ਼ਨ ਨਹੀਂ ਕੱਟਿਆ ਜਾਵੇਗਾ। ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਨ ਇੰਦਰ ਦਾਨੀਆਂ ਨੇ ਕਿਹਾ ਹੈ ਕਿ ਖਪਤਕਾਰ ਦਾ ਬਿਜਲੀ ਕੁਨੈਕਸ਼ਨ ਕੱਟਣ ਵਿਭਾਗ ਦਾ ਮਕਸਦ ਨਹੀਂ ਹੈ। ਖਪਤਕਾਰਾਂ ਨੂੰ ਬਿੱਲ ਜਮਾਂ ਨਾ ਕਰਵਾਉਣ ਤੇ ਫੋਨ ਕੀਤਾ ਜਾਵੇਗਾ ਤਾਂ ਜੋ ਉਹ ਸਮੇਂ ਸਿਰ ਬਿਲ ਜਮਾਂ ਕਰਵਾ ਸਕਣ। ਇਸ ਲਈ ਖਪਤਕਾਰਾਂ ਨੂੰ ਆਪਣੇ ਫੋਨ ਨੰਬਰ ਪਾਵਰਕੌਮ ਕੋਲ ਰਜਿਸਟਰਡ ਕਰਵਾਉਣੇ ਹੋਣਗੇ ਤੇ ਪੁਰਾਣੇ ਨੰਬਰਾਂ ਨੂੰ ਅਪਡੇਟ ਕਰਨਾ ਹੋਵੇਗਾ।

ਜਦੋਂ ਖਪਤਕਾਰ ਬਿਜਲੀ ਦਾ ਬਿੱਲ ਦੇਰੀ ਨਾਲ ਜਮਾਂ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ  ਵਾਧੂ ਭੁਗਤਾਨ ਕਰਨਾ ਪੈਂਦਾ ਹੈ। ਅਗਰ ਖਪਤਕਾਰ ਕਿਸੇ ਕਾਰਨ ਬਿਜਲੀ ਦਾ ਬਿੱਲ ਜਮ੍ਹਾਂ ਨਹੀਂ ਕਰਵਾ ਸਕਿਆ। ਉਸ ਸਮੇਂ ਦੇ ਵਿਚ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਦੀ ਤਾਰੀਖ ਨਿਕਲ ਜਾਂਦੀ ਹੈ ਤਾਂ ਖਪਤਕਾਰ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਜਾਣਾ ਤੈਅ ਹੈ। ਇਸ ਤੋਂ ਬਚਾਅ ਲਈ ਖਪਤਕਾਰ ਨੂੰ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਫੋਨ ਨੰਬਰ ਅਪਡੇਟ ਕਰਨ ਲਈ ਕਿਹਾ ਗਿਆ ਹੈ। ਪਾਵਰਕੌਮ ਵੱਲੋਂ ਖਪਤਕਾਰਾਂ ਨੂੰ ਮੋਬਾਇਲ ਮੈਸਜ ਜ਼ਰੀਏ ਬਿੱਲ ਜਮ੍ਹਾਂ ਕਰਵਾਉਣ ਲਈ ਜਾਣਕਾਰੀ ਦਿੱਤੀ ਜਾਂਦੀ ਸੀ। ਇਹ ਜਾਣਕਾਰੀ ਹੁਣ ਫੋਨ ਕਰਕੇ ਦਿੱਤੀ ਜਾਵੇਗੀ।


                                       
                            
                                                                   
                                    Previous Postਸਾਵਧਾਨ : ਪੰਜਾਬ ਚ ਇਥੇ 25 ਦਸੰਬਰ ਲਈ  ਜਾਰੀ ਹੋਇਆ ਇਹ ਸਰਕਾਰੀ ਹੁਕਮ
                                                                
                                
                                                                    
                                    Next Postਕੇਂਦਰ  ਸਰਕਾਰ ਹੁਣ ਕਰਨ ਲੱਗੀ ਇਹ ਕੰਮ – ਮੋਦੀ ਨੇ ਕਿਹਾ ਕਿਸਾਨਾਂ ਨੂੰ ਮਿਲੇਗਾ ਇਸ ਨਾਲ ਲਾਭ
                                                                
                            
               
                            
                                                                            
                                                                                                                                            
                                    
                                    
                                    



