BREAKING NEWS
Search

ਪੰਜਾਬ : ਪਿਓ ਨੇ ਵੱਡ ਸੁਟਿਆ ਆਪਣਾ ਹੀ ਨਸ਼ੇੜੀ ਪੁੱਤ, ਦੂਜਾ ਪੁੱਤਰ ਪਹਿਲਾਂ ਹੀ ਦਾਖਿਲ ਹੈ ਨਸ਼ਾ ਛਡਾਊ ਕੇਂਦਰ ਚ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਪੰਜਾਬ ਦਾ ਜ਼ਿਆਦਾਤਰ ਨੌਜਵਾਨ ਨਸ਼ਿਆਂ ਵਿੱਚ ਡੁੱਬਿਆ ਹੋਇਆ ਹੈ l ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆਉਂਦੇ ਪਏ ਹਨ। ਬੇਸ਼ੱਕ ਸਰਕਾਰਾਂ ਵੀ ਵੱਡੇ-ਵੱਡੇ ਦਾਅਵੇ ਕਰਦੀਆਂ ਪਈਆਂ ਹਨ ਕਿ ਨਸ਼ੇ ਨੂੰ ਘੱਟ ਕਰਨ ਦੇ ਲਈ ਉਹਨਾਂ ਵੱਲੋਂ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਪਈ ਹੈ। ਨਸ਼ੇ ਦੇ ਨਾਲ ਸਬੰਧਿਤ ਹੁਣ ਇੱਕ ਅਜਿਹੀ ਖ਼ਬਰ ਸਾਂਝੀ ਕਰਾਂਗੇ, ਜਿਸ ਨੇ ਸਭ ਦੇ ਹੀ ਹੋਸ਼ ਉਡਾ ਦਿੱਤੇ ਹਨ l ਦਰਅਸਲ ਇੱਕ ਪਿਓ ਦੇ ਵੱਲੋਂ ਆਪਣੇ ਨਸ਼ੇੜੀ ਪੁੱਤ ਨੂੰ ਵੱਢ ਸੁੱਟਿਆ, ਤੇ ਉਸ ਨੂੰ ਮੌਤ ਦੇ ਉਤਾਰ ਦਿੱਤਾ l ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਕਾਰਨ ਕਈ ਘਰ ਉੱਜੜ ਚੁੱਕੇ ਹਨ ਤੇ ਜਲਾਲਾਬਾਦ ਦੀ ਹਦੂਦ ਅੰਦਰ ਪੈਂਦੇ ਢਾਣੀ ਕੋਟੂ ਫੰਗੀਆ ਚ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਇਕ ਵਿਅਕਤੀ ਵੱਲੋਂ ਆਪਣੇ ਪੁੱਤ ਦੀ ਬਾਂਹ ਵੱਢ ਦਿੱਤੀ ਗਈ।

ਜਿਸ ਕਾਰਨ ਤੜਫ਼-ਤੜਫ਼ ਕੇ ਉਸਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਲਾਲਾਬਾਦ ਹਲਕੇ ਦੇ ਪਿੰਡ ਢਾਣੀ ਕੋਟੂ ਫੰਗੀਆਂ ਵਿਖੇ ਨੌਜਵਾਨ ਨਰਿੰਦਰ ਪਾਲ ਨੇ ਆਪਣੀ ਭਾਣਜੀ ਤੇ ਮਾਂ ਨੂੰ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਦਾ ਪਤਾ ਲੱਗਾ ‘ਤੇ ਉਸ ਦੇ ਪਿਓ ਵੱਲੋਂ ਉਨ੍ਹਾਂ ਨੂੰ ਛੁਡਵਾਇਆ ਗਿਆ। ਜਿਸ ਤੋਂ ਬਾਅਦ ਤੇ ਪੁੱਤ ਵਿੱਚ ਜੰਮ ਕੇ ਲੜਾਈ ਹੋਣੀ ਸ਼ੁਰੂ ਹੋ ਗਈ। ਮੁਨਸਾ ਸਿੰਘ ਮੁਤਾਬਕ ਜਿਸ ਨੂੰ ਕਹੀ ਦੇ ਨਾਲ ਉਹ ਆਪਣੀ ਭਾਂਜੀ ਅਤੇ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਕਹੀ ਉਸ ਨੇ ਖੋਹ ਲਈ ਅਤੇ ਆਪਣੇ ਪੁੱਤ ’ਤੇ ਵਾਰ ਕੀਤਾ, ਜਿਸ ਦੇ ਨਾਲ ਨਰਿੰਦਰ ਪਾਲ ਦੀ ਬਾਂਹ ਵੱਡੀ ਗਈ।

ਉਥੇ ਮੌਜੂਦ ਕੁੱਤਿਆਂ ਦੇ ਵੱਲੋਂ ਉਸ ਦੀ ਬਾਂਹ ਖਾ ਲਈ ਗਈ, ਦੱਸੀ ਜਾ ਰਹੀ ਹੈ, ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਨ੍ਹਾਂ ਦੇ ਘਰ ‘ਚ ਨਸ਼ੇ ਨੂੰ ਲੈ ਕੇ ਲੜਾਈ ਝਗੜਾ ਰਹਿੰਦਾ ਸੀ। ਮੁਨਸ਼ਾ ਸਿੰਘ ਦੇ ਦੋ ਪੁੱਤਰ ਨੇ ਇਕ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਹੋਇਆ ਹੈ ਜਦਕਿ ਦੂਜਾ ਘਰ ’ਚ ਸੀ ਅਤੇ ਨਸ਼ੇ ਦੀ ਖਾਤਿਰ ਰੋਜ਼ਾਨਾ ਲੜਾਈ-ਝਗੜਾ ਕਰਦਾ ਸੀ।

ਜਿਸ ਕਾਰਨ ਅਕਸਰ ਹੀ ਇਹਨਾਂ ਦੇ ਘਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਜਿਸ ਤੋਂ ਬਾਅਦ ਬੀਤੇ ਦਿਨੀਂ ਜਦੋਂ ਝਗੜਾ ਹੋਇਆ ਤਾਂ ਪਿਓ ਦੇ ਵੱਲੋਂ ਆਪਣੇ ਹੀ ਪੁੱਤਰ ਦੀ ਬਾਂਹ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ, ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।