BREAKING NEWS
Search

ਪੰਜਾਬ: ਨਸ਼ੇੜੀ ਪਤੀ ਨੇ ਪਤਨੀ ਦਾ ਕਹੀ ਮਾਰ ਕੀਤਾ ਬੇਰਹਿਮੀ ਨਾਲ ਕਤਲ, ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

ਆਈ ਤਾਜ਼ਾ ਵੱਡੀ ਖਬਰ 

ਪਤੀ ਅਤੇ ਪਤਨੀ ਦਾ ਰਿਸ਼ਤਾ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ । ਇਸ ਰਿਸ਼ਤੇ ਵਿਚ ਜਿੱਥੇ ਖੱਟਾਸ ਹੁੰਦੀ ਹੈ, ਉੱਥੇ ਹੀ ਮਿਠਾਸ ਹੁੰਦੀ ਹੈ । ਅਕਸਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਰਹਿੰਦੀ ਹੈ, ਪਰ ਕਈ ਵਾਰ ਕੁਝ ਤਕਰਾਰਾ ਇਸ ਕਦਰ ਭਿਆਨਕ ਰੂਪ ਧਾਰਦੀਆਂ ਹਨ ਕਿ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ । ਅਜਿਹਾ ਹੀ ਹਾਦਸਾ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਸਾਹਮਣੇ ਆਇਆ, ਜਿਥੇ ਇਕ ਨਸ਼ੇੜੀ ਪਤੀ ਵੱਲੋਂ ਆਪਣੀ ਪਤਨੀ ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਮਾਮਲਾ ਜ਼ਿਲ੍ਹਾ ਫ਼ਰੀਦਕੋਟ ਸਾਦਿਕ ਨੇੜੇ ਪਿੰਡ ਬੁੱਟਰ ਤੋਂ ਸਾਹਮਣੇ ਆਇਆ। ਜਿਥੇ ਬੀਤੀ ਰਾਤ ਨਸ਼ੇੜੀ ਪਤੀ ਵੱਲੋਂ ਪਤਨੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ । ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਰਮਜੀਤ ਕੌਰ ਪਤਨੀ ਬਲਵੰਤ ਕੌਰ ਨੇ ਰਾਤ ਨੌਂ ਵਜੇ ਰੋਟੀ ਬਣਾ ਕੇ ਸਾਰੇ ਪਰਿਵਾਰ ਨੂੰ ਖਵਾਈ , ਬਾਅਦ ਵਿਚ ਗਰਮੀ ਹੋਣ ਕਾਰਨ ਕਰਮਜੀਤ ਕੌਰ ਨੇ ਕਿਹਾ ਕਿ ਮੈਂ ਆਪਣੇ ਵਾਲ ਧੋ ਲਵਾਂ।

ਜਦੋਂ ਉਹ ਵਾਲ ਧੋ ਰਹੀ ਸੀ ਕਿ ਉਸ ਦੇ ਪਤੀ ਨੇ ਪਿੱਛੋਂ ਆ ਕੇ ਉਸਦੇ ਸਿਰ ਵਿੱਚ ਕਹੀ ਮਾਰ ਦਿੱਤੀ । ਦੋ ਵਾਰ ਉਸਦੇ ਵੱਲੋਂ ਬਾਰ ਕੀਤੇ ਗਏ । ਜਿਸ ਕਾਰਨ ਕਰਮਜੀਤ ਕੌਰ ਨੀਚੇ ਡਿੱਗ ਪਈ। ਇਹ ਘਟਨਾ ਵਾਪਰਨ ਤੋਂ ਬਾਅਦ ਜਦ ਉਸ ਦੇ ਬੱਚਿਆਂ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਆ ਕੇ ਲੋਕਾਂ ਨੂੰ ਇਕੱਠਾ ਕੀਤਾ । ਉਨ੍ਹਾਂ ਵੇਖਿਆ ਕਿ ਬਲਵੰਤ ਸਿੰਘ ਵੱਲੋਂ ਕੀਤੇ ਵਾਰ ਕਾਰਨ ਉਸ ਦੀ ਪਤਨੀ ਤੜਫਰਹੀ ਸੀ, ਜਿਸ ਤੋਂ ਬਾਅਦ ਇਸਦੀ ਜ਼ਖ਼ਮੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ।

ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਮ੍ਰਿਤਕ ਔਰਤ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ । ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ ।