ਆਈ ਤਾਜਾ ਵੱਡੀ ਖਬਰ 

ਦਿਨ-ਦਿਹਾੜੇ ਜਿਥੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਅਜਿਹੀਆਂ ਅਪਰਾਧਿਕ ਘਟਨਾਵਾਂ ਵੀ ਵਧ ਰਹੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਲੁੱਟ-ਖੋਹ ਦੇ ਚਲਦਿਆਂ ਹੋਇਆਂ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਕਈ ਤਰਾਂ ਦੇ ਸਵਾਲ ਖੜੇ ਕਰ ਦਿੰਦੀਆਂ ਹਨ।

ਹੁਣ ਇੱਥੇ ਪੰਜਾਬ ਵਿੱਚ ਹਸਪਤਾਲ ਨਰਸ ਬਣ ਕੇ ਆਈ ਇਕ ਔਰਤ ਵੱਲੋਂ ਅਜਿਹਾ ਵੱਡਾ ਕਾਰਾ ਕੀਤਾ ਗਿਆ ਹੈ, ਨਵਜੰਮਿਆ ਬੱਚਾ ਚੁੱਕ ਕੇ ਫਰਾਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਜੱਚਾ ਬੱਚਾ ਵਾਰਡ ਵਿੱਚੋਂ ਇੱਕ ਨਵ ਜੰਮਿਆ ਬੱਚਾ ਦੋ ਅਣਪਛਾਤੀਆ ਔਰਤਾਂ ਵੱਲੋਂ ਚੋਰੀ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬਬਲੀ ਅਤੇ ਉਸ ਦੇ ਪਤੀ ਪ੍ਰਮੋਦ ਵੱਲੋਂ ਦੱਸਿਆ ਗਿਆ ਹੈ ਕਿ ਐਤਵਾਰ ਕਰੀਬ ਢਾਈ ਵਜੇ ਦੋ ਔਰਤਾਂ ਵੱਲੋਂ ਉਨ੍ਹਾਂ ਦਾ ਬੱਚਾ ਚੋਰੀ ਕੀਤਾ ਗਿਆ ਹੈ ਜਿਸ ਦਾ ਜਨਮ 1 ਦਸੰਬਰ ਨੂੰ ਹੋਇਆ ਸੀ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਬੱਚੇ ਦੀ ਮਾਂ ਨੇ ਦੱਸਿਆ ਕਿ ਇੱਕ ਔਰਤ ਵੱਲੋਂ ਆ ਕੇ ਆਖਿਆ ਗਿਆ ਸੀ ਕਿ ਉਹ ਨਰਸ ਹੈ ਤੇ ਬੱਚੇ ਦੇ ਟੀਕਾ ਲੱਗਣਾ ਹੈ ਜਿਸ ਨੂੰ ਦੇਖਦੇ ਹੋਏ ਬਬਲੀ ਵੱਲੋਂ ਆਪਣੀ ਭਤੀਜੀ ਨੂੰ ਬੱਚੇ ਦੇ ਨਾਲ ਭੇਜ ਦਿੱਤਾ ਗਿਆ। ਜਿੱਥੇ ਉਸ ਔਰਤ ਨੇ ਬਬਲੀ ਦੀ ਭਤੀਜੀ ਮੁਸਕਾਨ ਨੂੰ ਬਬਲੀ ਦਾ ਅਧਾਰ ਕਾਰਡ ਲੈਣ ਵਾਸਤੇ ਭੇਜ ਦਿੱਤਾ।

ਜੋ ਹਸਪਤਾਲ ਤੋਂ ਦੂਸਰੀ ਔਰਤ ਦੇ ਨਾਲ ਬੱਚਾ ਲੈ ਕੇ ਫਰਾਰ ਹੋ ਗਈ। ਜਦੋਂ ਮੁਸਕਾਨ ਵੱਲੋ ਵਾਪਸ ਆ ਕੇ ਵੇਖਿਆ ਗਿਆ ਤਾਂ ਉਹ ਔਰਤ ਉਥੇ ਮੌਜੂਦ ਨਹੀਂ ਸੀ ਜਿਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਸੀਸੀਟੀਵੀ ਕੈਮਰਿਆਂ ਦੇ ਜਰੀਏ ਓਹਨਾ ਔਰਤਾ ਦੀ ਭਾਲ ਕੀਤੀ ਜਾ ਰਹੀ ਹੈ। ਜਿਹਨਾਂ ਵੱਲੋਂ ਦਿਨ-ਦਿਹਾੜੇ ਹੀ ਬੱਚਾ ਚੋਰੀ ਕੀਤਾ ਗਿਆ ਹੈ।


                                       
                            
                                                                   
                                    Previous Postਪੰਜਾਬ: ਭਾਣਜੇ ਨੇ ਬੇਰਹਿਮੀ ਨਾਲ ਕੀਤਾ ਮਾਸੜ ਦਾ ਕਤਲ, ਰੋਕਿਆ ਸੀ ਨਸ਼ਾ ਕਰਨ ਤੋਂ
                                                                
                                
                                                                    
                                    Next Postਪੰਜਾਬ: ਧਾਰਮਿਕ ਸਥਾਨ ਤੋਂ ਪਰਤ ਰਹਿਆਂ ਨਾਲ ਵਾਪਰਿਆ ਭਾਣਾ, ਹੋਈ ਮਾਂ ਧੀ ਦੀ ਦਰਦਨਾਕ ਮੌਤ
                                                                
                            
               
                            
                                                                            
                                                                                                                                            
                                    
                                    
                                    



