ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਇਆ । ਕਾਂਗਰਸ ਪਾਰਟੀ ਦੇ ਇਕ ਦਿੱਗਜ ਲੀਡਰ ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਨਾਲ ਪੰਜਾਹ ਸਾਲ ਦਾ ਰਿਸ਼ਤਾ ਤੋੜ ਕੇ ਭਾਜਪਾ ਪਾਰਟੀ ਦਾ ਇਹ ਰਿਸ਼ਤਾ ਜੋੜ ਲਿਆ ਗਿਆ । ਸੁਨੀਲ ਜਾਖੜ ਵੱਲੋਂ ਭਾਜਪਾ ਪਾਰਟੀ ਦਾ ਅੱਜ ਪੱਲਾ ਫੜਿਆ ਗਿਆ , ਉਸ ਦੇ ਚੱਲਦੇ ਹੁਣ ਸਿਆਸਤ ਪੂਰੀ ਤਰ੍ਹਾਂ ਨਾਲ ਭਖ ਚੁੱਕੀ ਹੈ । ਕੋਈ ਸੁਨੀਲ ਜਾਖੜ ਦੇ ਇਸ ਫ਼ੈਸਲੇ ਦਾ ਸਵਾਗਤ ਕਰ ਰਿਹਾ ਹੈ ਤੇ ਕੋਈ ਸੁਨੀਲ ਜਾਖੜ ਜਿਸ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ । ਇਸੇ ਵਿਚਕਾਰ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸਹੀ ਬੰਦਾ ਸਹੀ ਪਾਰਟੀ ਵਿੱਚ ਆਇਆ ਹੈ । ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਬਾਬਤ ਇਕ ਟਵੀਟ ਕੀਤਾ ਗਿਆ ।

ਟਵੀਟ ਵਿੱਚ ਲਿਖਿਆ ਗਿਆ ਕਿ ਜਾਖੜ ਵਰਗਾ ਇਮਾਨਦਾਰ ਬੰਦਾ ਕਾਂਗਰਸ ਵਿਚ ਬਿਲਕੁਲ ਵੀ ਨਹੀਂ ਰਹਿ ਸਕਦਾ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਗਿਆ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਕੋਲ ਕਾਂਗਰਸ ਪੰਜਾਬ ਪ੍ਰਧਾਨ ਦਾ ਅਹੁਦੇ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਅਹੁਦਾ ਦੇ ਦਿੱਤਾ ਗਿਆ। ਜਿਸ ਕਰਕੇ ਬਿਨਾਂ ਕਾਰਨ ਅਹੁਦਾ ਖੋਹੇ ਜਾਣ ਤੋਂ ਜਾਖੜ ਪਾਰਟੀ ਤੋਂ ਕਾਫੀ ਨਿਰਾਸ਼ ਸੀ, ਹਾਲਾਂਕਿ ਉਨ੍ਹਾਂ ਨੇ ਫਿਰ ਵੀ ਪਾਰਟੀ ਨਹੀਂ ਛੱਡੀ।

ਸਿੱਧੇ ਤੌਰ ਤੇ ਜਾਖੜ ਦੇ ਵੱਲੋਂ ਪਹਿਲਾਂ ਕੁਝ ਨਹੀਂ ਕਿਹਾ ਗਿਆ, ਪਰ ਹੁਣ ਉਨ੍ਹਾਂ ਦੀ ਨਾਰਾਜ਼ਗੀ ਸਾਫ ਤੌਰ ਤੇ ਝਲਕ ਰਹੀ ਹੈ ਤੇ ਉਨ੍ਹਾਂ ਵੱਲੋਂ ਟਵੀਟ ਕੀਤੇ ਜਾ ਰਹੇ ਟਵੀਟਾਂ ਵਿੱਚ ਇਹ ਨਾਰਾਜ਼ਗੀ ਸਾਫ ਤੌਰ ਤੇ ਸਪਸ਼ਟ ਹੋ ਰਹੀ ਹੈ । ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸੇ ਨਾਰਾਜ਼ਗੀ ਕਾਰਨ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ , ਆਖਰਕਾਰ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ।

ਆਪਣਾ ਪੰਜਾਹ ਸਾਲ ਪੁਰਾਣਾ ਰਿਸ਼ਤਾ ਕਾਂਗਰਸ ਨਾਲ ਹਮੇਸ਼ਾਂ ਹਮੇਸ਼ਾਂ ਲਈ ਤੋੜ ਕੇ ਭਾਜਪਾ ਪਾਰਟੀ ਦੇ ਨਾਲ ਰਿਸ਼ਤਾ ਜੋੜਿਆ । ਜਿਸ ਦੇ ਚੱਲਦੇ ਜਿੱਥੇ ਕਾਂਗਰਸ ਦੇ ਲੀਡਰਾਂ ਵੱਲੋਂ ਜਾਖੜ ਦੇ ਇਸ ਫੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਭਾਜਪਾਈ ਲੀਡਰਾਂ ਵੱਲੋਂ ਜਾਖੜ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਜਾ ਰਿਹਾ ਹੈ ।

Home  ਤਾਜਾ ਖ਼ਬਰਾਂ  ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਵਲੋਂ ਸੁਨੀਲ ਜਾਖੜ ਨੂੰ ਲੈਕੇ ਦਿੱਤਾ ਵੱਡਾ ਬਿਆਨ, ਸਾਰੇ ਪਾਸੇ ਹੋਈ ਚਰਚਾ
                                                      
                              ਤਾਜਾ ਖ਼ਬਰਾਂ                               
                              ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਵਲੋਂ ਸੁਨੀਲ ਜਾਖੜ ਨੂੰ ਲੈਕੇ ਦਿੱਤਾ ਵੱਡਾ ਬਿਆਨ, ਸਾਰੇ ਪਾਸੇ ਹੋਈ ਚਰਚਾ
                                       
                            
                                                                   
                                    Previous Postਬੋਲੀਵੁਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਬਾਰੇ ਆਈ ਵੱਡੀ ਮਾੜੀ ਖਬਰ, ਪੈ ਗਈ ਹੁਣ ਇਹ ਨਵੀ ਮੁਸੀਬਤ
                                                                
                                
                                                                    
                                    Next Postਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਨੂੰ ਕਰਾਇਆ ਗਿਆ ਹਸਪਤਾਲ ਦਾਖ਼ਿਲ-ਗਿਆ ਕੌਮਾਂ ਚ ਹੋ ਰਹੀਆਂ ਅਰਦਾਸਾਂ
                                                                
                            
               
                            
                                                                            
                                                                                                                                            
                                    
                                    
                                    



