ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਵੱਲੋਂ ‘ਪੰਜਾਬ ਰਾਜ ਵਿਕਾਸ ਟੈਕਸ ਸੋਧ ਬਿੱਲ-2025’ ਪੇਸ਼ ਕੀਤਾ ਗਿਆ, ਜਿਸਨੂੰ ਸਦਨ ਨੇ ਇਕਸੁਰ ਵਿੱਚ ਮਨਜ਼ੂਰੀ ਦੇ ਦਿੱਤੀ। ਵਿੱਤ ਮੰਤਰੀ ਨੇ ਇਸ ਬਿੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਨਿਵਾਸੀਆਂ ਲਈ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਕਸ ਪਹਿਲਾਂ 2018 ਵਿੱਚ ਕਾਂਗਰਸ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ, ਜਿਸ ਦੇ ਤਹਿਤ ਲੋਕਾਂ ਨੂੰ ਹਰ ਮਹੀਨੇ 200 ਰੁਪਏ ਦੇਣੇ ਪੈਂਦੇ ਸਨ।
ਕਈ ਨਾਗਰਿਕਾਂ ਅਤੇ ਸੰਸਥਾਵਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਇਹ ਟੈਕਸ ਮਹੀਨਾਵਾਰ ਦੇਣ ਦੀ ਬਜਾਏ ਸਾਲਾਨਾ ਇਕ ਵਾਰੀ ਦਿੱਤਾ ਜਾਵੇ, ਕਿਉਂਕਿ ਮਹੀਨਾਵਾਰ ਭਰਨਾ ਔਖਾ ਕੰਮ ਹੈ। ਉਨ੍ਹਾਂ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਵੀ ਲਿਆਂਦੀ। ਨਵੇਂ ਸੋਧੀ ਬਿੱਲ ਦੇ ਤਹਿਤ ਹੁਣ ਜੇ ਕੋਈ ਵਿਅਕਤੀ ਸਾਲ ਭਰ ਦਾ ਟੈਕਸ ਇਕ ਵਾਰੀ ਭਰੇਗਾ ਤਾਂ ਉਸਨੂੰ 200 ਰੁਪਏ ਦੀ ਛੋਟ ਮਿਲੇਗੀ। ਇਸ ਦਾ ਮਤਲਬ ਹੈ ਕਿ ਹੁਣ ਲੋਕਾਂ ਨੂੰ ਸਾਲਾਨਾ 2400 ਰੁਪਏ ਦੀ ਥਾਂ 2200 ਰੁਪਏ ਹੀ ਦੇਣੇ ਪੈਣਗੇ।